ਵਿਧਾਇਕ ਫੌਜਾ ਸਿੰਘ ਸਰਾਰੀ ਨੇ 21 ਲਾਭਪਾਤਰੀਆਂ ਨੂੰ ਕਰਜਾ ਮੁਆਫੀ ਪੱਤਰ ਸੋੰਪੇ 

Spread the love
ਗੁਰੂਹਰਸਹਾਏ, 04 ਜੁਲਾਈ ( ਪੰਜਾਬ ਦਾ ਖੁਲਾਸਾ ) ਹਲਕਾ ਗੁਰੂਹਰਸਹਾਏ ਤੋਂ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਫੋਜਾਂ ਸਿੰਘ ਸਰਾਰੀ ਨੇ ਪੰਜਾਬ ਸਰਕਾਰ ਵੱਲੋਂ ਐਸ ਸੀ ਕਾਰਪੋਰੇਸ਼ਨ ਦੀ ਕਰਜ਼ਾ ਮੁਆਫ਼ੀ ਸਕੀਮ ਅਧੀਨ ਪੱਤਰ ਵੰਡੇ ਗਏ। ਵਿਧਾਇਕ ਫੋਜਾਂ ਸਿੰਘ ਸਰਾਰੀ ਨੇ ਗੱਲ ਬਾਤ ਦੋਰਾਨ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਹਲਕਾ ਗੁਰੂਹਰਸਹਾਏ ਦੇ ਅਧੀਨ ਲੱਗਭਗ 21 ਐਸ ਸੀ ਲਾਭਪਾਤਰੀਆਂ ਨੂੰ ਤਕਰੀਬਨ 43 ਲੱਖ ਰੁਪਏ ਦੀ ਕਰਜ਼ਾ ਮੁਆਫ਼ੀ ਦੇ ਪੱਤਰ ਵੰਡੇ ਗਏ ਹਨ। ਇਸ ਮੌਕੇ ਵਿਧਾਇਕ ਨੇ ਕਹਿ ਕਿ ਇਹ ਉਪਰਾਲਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਪਹਿਲੀ ਵਾਰ ਐਸ ਸੀ ਪਰਿਵਾਰਾਂ ਦਾ ਕਰਜ਼ਾ ਮੁਆਫ਼ ਕੀਤਾ ਹੈ ਇਸ ਤੋਂ ਪਹਿਲਾਂ ਰਵਿਤੀ ਪਾਰਟੀ ਨੇ ਐਸ ਸੀ ਪਰਿਵਾਰਾਂ ਦੇ ਕਰਜ਼ੇ ਅੱਜ ਤੱਕ ਮੁਆਫ਼ ਨਹੀਂ ਕੀਤਾ ਗਿਆ। ਇਸ ਮੌਕੇ ਵਿਧਾਇਕ ਫੋਜਾਂ ਸਿੰਘ ਸਰਾਰੀ ਨੇ ਕਿਹਾ ਕਿ ਐਸ ਸੀ ਲੋੜਵੰਦ ਪਰਿਵਾਰ ਕਰਜ਼ਾ ਲੈ ਸਕਦੇ ਹਨ। ਇਸ ਮੌਕੇ ਹੁਕਮ ਚੰਦ ਜ਼ਿਲ੍ਹਾ ਮੈਨੇਜਰ ਐਸ ਸੀ ਕਾਰਪੋਰੇਸ਼ਨ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਹਿਲ ਕਦਮੀ ਕਰਦਿਆਂ 21 ਐਸ ਸੀ ਲਾਭਪਾਤਰੀਆਂ ਦੇ 43 ਲੱਖ ਦਾ ਕਰਜ਼ਾ ਮੁਆਫ਼ ਕੀਤਾ ਗਿਆ। ਉਹਨਾਂ ਕਿਹਾ ਕਿ ਐਸ ਸੀ ਪਰਿਵਾਰ ਲੋੜਵੰਦ ਕਰਜ਼ਾ ਲੋੜ ਮੁਤਾਬਿਕ ਲੈ ਸਕਦੇ ਹਨ ਅਤੇ ਜਿਹੜੇ ਪਰਿਵਾਰ ਸਹੀ ਢੰਗ ਨਾਲ ਕਰਜ਼ਾ ਮੋੜਦੇ ਹਨ ਤਾਂ ਉਹਨਾਂ ਪਰਿਵਾਰਾਂ ਨੂੰ ਅਗਲੀ ਵਾਰ ਵੱਧ ਕਰਜ਼ਾ ਦਿੱਤਾ ਜਾਂਦਾ ਹੈ ਅਤੇ ਐਸ ਸੀ ਪਰਿਵਾਰ ਇਸ ਦਾ ਲਾਭ ਲੈ ਸਕਦੇ ਹਨ। ਇਸ ਮੌਕੇ ਵਿਧਾਇਕ ਫੋਜਾਂ ਸਿੰਘ ਸਰਾਰੀ ਦੀ ਧਰਮ ਪਤਨੀ ਬੀਬੀ ਚਰਨਜੀਤ ਕੌਰ,ਬਚਿੱਤਰ ਸਿੰਘ ਲਾਡੀ, ਕੁਲਦੀਪ ਬਰਾੜ,ਸਾਬਕਾ ਸਰਪੰਚ ਲੱਡੂ ਹਾਂਜੀ ਬੇਟੂ, ਸਾਬਕਾ ਸਰਪੰਚ ਹਰਬੰਸ ਸਿੰਘ ਅਮੀਰ ਖ਼ਾਸ, ਤੋਂ ਇਲਾਵਾ ਐਸ ਸੀ ਲਾਭਪਾਤਰੀਆਂ ਮਜੂਦ ਸਨ।
  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *