ਮਮਦੋਟ, 17 ਅਪ੍ਰੈਲ (ਹਰਪ੍ਰੀਤ ਸਿੰਘ ਹੈਪੀ)ਹਲਕਾ ਗੁਰੂ ਹਰਸਾਏ ਦੇ ਸਤਿਕਾਰਯੋਗ ਵਿਧਾਇਕ ਸ. ਫੌਜਾ ਸਿੰਘ ਸਰਾਰੀ, ਮਮਦੋਟ ਮਾਰਕੀਟ ਕਮੇਟੀ ਦੇ ਚੇਅਰਮੈਨ ਸ. ਬਲਰਾਜ ਸਿੰਘ ਸੰਧੂ ਅਤੇ ਸਕੱਤਰ ਸ. ਬਿਕਰਮਜੀਤ ਸਿੰਘ ਸੰਧੂ ਵੱਲੋਂ ਅੱਜ ਦਾਣਾ ਮੰਡੀ ਲੱਖੋ ਕੇ ਬਹਿਰਾਮ ਵਿਖੇ ਕਣਕ ਦੀ ਸਰਕਾਰੀ ਖਰੀਦ ਦੀ ਰਸਮੀ ਸ਼ੁਰੂਆਤ ਕੀਤੀ ਗਈ।ਇਸ ਮੌਕੇ ਵਿਧਾਇਕ ਫੌਜਾ ਸਿੰਘ ਸਰਾਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਭਲਾਈ ਲਈ ਠੋਸ ਕਦਮ ਚੁੱਕੇ ਜਾ ਰਹੇ ਹਨ ਅਤੇ ਮੰਡੀਆਂ ਵਿਚ ਖਰੀਦ ਕਾਰਜ ਪੂਰੀ ਪਾਰਦਰਸ਼ਤਾ ਨਾਲ ਚਲਾਇਆ ਜਾ ਰਿਹਾ ਹੈ। ਉਨ੍ਹਾਂ ਨੇ ਮੰਡੀ ਵਿਚ ਪਹੁੰਚ ਕੇ ਪ੍ਰਬੰਧਾਂ ਦੀ ਨਿਗਰਾਨੀ ਕੀਤੀ ਅਤੇ ਕਿਸਾਨਾਂ ਨਾਲ ਰੁਬਰੂ ਹੋ ਕੇ ਉਨ੍ਹਾਂ ਦੇ ਸੁਝਾਵ ਵੀ ਸੁਣੇ।ਚੇਅਰਮੈਨ ਬਲਰਾਜ ਸਿੰਘ ਸੰਧੂ ਅਤੇ ਸਕੱਤਰ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਮੰਡੀ ਵਿਚ ਹਰ ਕਿਸਮ ਦੀ ਸਹੂਲਤ ਯਕੀਨੀ ਬਣਾਈ ਗਈ ਹੈ, ਤਾਂ ਜੋ ਕਿਸਾਨਾਂ ਨੂੰ ਕੋਈ ਦਿੱਕਤ ਨਾ ਆਵੇ। ਸਫਾਈ ਤੋਂ ਲੈ ਕੇ ਤੋਲ ਅਤੇ ਭੁਗਤਾਨ ਤੱਕ ਦੀ ਪ੍ਰਕਿਰਿਆ ਤੇਜ਼ ਅਤੇ ਪਾਰਦਰਸ਼ੀ ਬਣਾਈ ਗਈ ਹੈ।ਇਸ ਮੌਕੇ ਸਥਾਨਕ ਆਗੂ ਕੁਲਦੀਪ ਸਿੰਘ (ਸਰਪੰਚ ਜਤਾਲਾ), ਨਿਰਵੈਰ ਸਿੰਘ (ਕਿੱਲੀ), ਸੰਦੀਪ ਕੁਮਾਰ ਸੋਨੀ (ਮਮਦੋਟ) ਪੂਰਨ ਸਿੰਘ , ਸੰਦੀਪ ਸਿੰਘ, ਦਲੋਰ ਚੰਦ ਅਤੇ ਕਈ ਹੋਰ ਵਰਕਰ ਤੇ ਕਿਸਾਨ ਵੀ ਮੌਜੂਦ ਸਨ







