ਵਿਵੇਕ ਆਸ਼ਰਮ ਜਲਾਲ ਵਿਖੇ ਰਾਮ ਨੌਮੀ ਪੁਰਬ 6 ਅਪ੍ਰੈਲ ਨੂੰ

Spread the love

ਭਗਤਾ ਭਾਈਕਾ 1 ਅਪ੍ਰੈਲ (ਅਵਤਾਰ ਸਿੰਘ ਮੱਲਾ) ਸਥਾਨਕ ਸ਼ਹਿਰ ਦੇ ਨੇੜਲੇ ਪਿੰਡ ਜਲਾਲ ਵਿਖੇ ਬ੍ਰਹਮਲੀਨ ਸੰਤ ਬਾਬਾ ਕਰਨੈਲ ਦਾਸ ਜੀ ਦੇ ਅਸ਼ੀਰਵਾਦ ਨਾਲ ਮੋਜੂਦਾ ਗੱਦੀ ਨਸ਼ੀਨ ਸ਼੍ਰੀ ਮਾਨ ਸੁਆਮੀ ਬ੍ਰਹਮਮੁਨੀ ਜੀ ਦੀ ਅਗਵਾਈ ਹੇਠ ਅਤੇ ਸੰਸਥਾ ਦੇ ਮੁੱਖ ਪ੍ਰਬੰਧਕ ਸ੍ਰੀ ਮਾਨ  ਬਾਬਾ ਗੰਗਾ ਰਾਮ ਜੀ ਦੇ ਯਤਨਾਂ ਸਦਕਾ ਵਿਵੇਕ ਆਸ਼ਰਮ ਜਲਾਲ (ਬਠਿੰਡਾ) ਜੋ ਕਿ ਗੁਰੂਸਰ ਬਸ ਸਟੈਡ ਉੱਪਰ ਸਥਿਤ ਹੈ ਵਿਖੇ ਰਾਮ ਨੌਮੀ ਦਾ ਪਾਵਨ ਪੁਰਬ 6 ਅਪ੍ਰੈਲ ਦਿਨ ਐਤਵਾਰ ਨੂੰ ਬੜਾ ਹੀ ਸ਼ਰਧਾ ਪੂਰਵਕ ਅਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ । ਇਸ ਮੌਕੇ ਜਾਣਕਾਰੀ ਦਿੰਦਿਆਂ ਬਾਬਾ ਗੰਗਾ ਰਾਮ ਜੀ ਨੇ ਦੱਸਿਆ ਕਿ ਵਿਸ਼ੇਸ਼ ਤੋਰ ਤੇ ਸਾਧੂ ਸੰਤ ਪਹੁੰਚ ਕੇ ਸੰਗਤਾ ਨੂੰ ਅਪਣੇ ਪਰਵਚਨਾ ਨਾਲ ਨਿਹਾਲ ਕਰਨਗੇ ਅਤੇ ਇਸ ਮੌਕੇ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਜਾਵੇਗਾ ।ਬਾਬਾ ਗੰਗਾ ਰਾਮ ਜੀ ਨੇ ਸੰਗਤਾਂ ਨੂੰ ਵੱਧ ਤੋ ਵੱਧ ਪਹੁੰਚ ਕੇ ਸੰਤਾ ਦੇ ਪਰਵਚਣ ਸੁਣ ਜੀਵਨ ਸਫਲਾ ਬਣਾਉਣ ਲਈ ਬੇਨਤੀ ਕੀਤੀ।ਇਸ ਮੌਕੇ  ਸਰਬਾਨੰਦ ਜੀ ਹਰਿਦੁਆਰ, ਰਾਮਾ ਜੀ , ਯੋਗੇਸ਼ਵਰ ਤੀਰਥ ਜੀ ,ਅਮਰ ਦਾਸ ਜੀ ,ਸ਼ੀਤਲ ਦਾਸ ਜੀ ,ਹਰੀ ਕ੍ਰਿਸ਼ਨ ਜੀ ਆਦਿ ਹਾਜਰ ਸਨ ।

  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *