ਵਿਸਾਖ ਦੀ ਵਿਸਾਖੀ

Spread the love
ਦਸ਼ਮ ਪਿਤਾ ਨੇਂ ਖੰਡਾ ਫੜਕੇਬਾਟੇ ਵਿੱਚ ਚਲਾਇਆ ਏ ,
ਭੈ ਮੌਤ ਦੇ ਪੱਕੇ ਲੱਥ ਗਏ
ਐਸਾ ਰਤਨ ਛਕਾਇਆ ਏ ,
ਕਣਕਾਂ ਰੰਗ ਹੈ ਸੋਨਾਂ ਚੜਿਆ
ਵਾਢੀ ਆ ਗਈ ਜੋਰਾਂ ਤੇ ,
ਕਾਮੇਂ ਕਿਰਤੀ ਹੱਲੇ ਮਾਰਣ
ਮਿਹਨਤ ਕਰਦੇ ਲੋਰਾਂ ਤੇ ,
ਦੇਖ ਭੜੋਲਾ ਖਾਲੀ ਹੋਇਆ
ਕਰਦਾ ਮੰਗ ਹੈ ਦਾਣੇ ਦੀ ,
ਧਰਤ ਪੰਜਾਬੀ ਸੋਨਾਂ ਵੰਡਦੀ
ਕਿਰਪਾ ਸਤਿਗੁਰ ਭਾਣੇ ਦੀ ,
ਵਾਅ ਵਰੋਲੇ ਰੌਣਕ ਵੰਡਦੇ
ਤੇਜੀ ਨਾਲ ਇਹ ਆਉਂਦੇ ਨੇਂ ,
ਇਉ ਜਾਪੇ ਕੋਈ ਗੁਪਤ ਦੇਵਤੇ
ਗੀਤ ਮੁਹੱਬਤ ਗਾਉਂਦੇ ਨੇਂ ,
ਦੇਖ ਟਰੈਕਟਰ ਧੂੜਾਂ ਪੱਟਦੇ
ਕਾਮੇਂ ਜੋਰ ਵਿਖਾਉਂਦੇ ਨੇਂ ,
ਉੱਚੀ ਉੱਚੀ ਟੇਪਾਂ ਵਿੱਚ
ਫਿਰ ਮੂਸੇਵਾਲਾ ਲਾਉਂਦੇ ਨੇਂ ,
  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *