ਸ਼ਹੀਦਾਂ ਦੇ ਅਧੂਰੇ ਸੁਪਨੇ ਪੂਰੇ ਕਰਨ ਦੀ ਜਿੰਮੇਵਾਰੀ ਨੌਜਵਾਨ ਪੀੜੀ ਦੇ ਸਿਰ : ਕੌਸ਼ਲ

Spread the love

ਕੋਟਕਪੂਰਾ, 24 ਜੁਲਾਈ (ਟਿੰਕੂ ਕੁਮਾਰ) :- ਮਹਾਨ ਕ੍ਰਾਂਤੀਕਾਰੀ ਚੰਦਰ ਸ਼ੇਖਰ ਆਜ਼ਾਦ ਅਤੇ ਉਨਾਂ ਦੀ ਜੱਥੇਬੰਦੀ ’ਹਿੰਦੁਸਤਾਨ ਸਮਾਜਵਾਦੀ ਰਿਪਬਲਿਕਨ ਐਸੋਸੀਏਸ਼ਨ’ ਦੇ ਦੂਸਰੇ ਸਾਥੀਆਂ ਨੇ ਅਜ਼ਾਦੀ ਬਾਅਦ ਜਿਸ ਤਰਾਂ ਦੇ ਭਾਰਤ ਦੇਸ਼ ਦਾ ਸੁਪਨਾ ਲਿਆ ਸੀ, ਉਹ ਅਜੇ ਤੱਕ ਪੂਰਾ ਨਹੀਂ ਹੋਇਆ, ਜਿਸ ਨੂੰ ਪੂਰਾ ਕਰਨ ਦੀ ਜਿੰਮੇਵਾਰੀ ਨੌਜਵਾਨ ਅਤੇ ਵਿਦਿਆਰਥੀਆਂ ਦੇ ਸਿਰ ਬਣਦੀ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਰਾਮ ਮੁਹੰਮਦ ਸਿੰਘ ਅਜ਼ਾਦ ਵੈਲਫੇਅਰ ਸੋਸਾਇਟੀ ਕੋਟਕਪੂਰਾ’ ਦੇ ਪ੍ਰਧਾਨ ਅਸ਼ੋਕ ਕੌਸ਼ਲ ਨੇ ਸਥਾਨਕ ਸਰਕਾਰੀ ਮਿਡਲ ਸਕੂਲ ਪੁਰਾਣਾ ਕਿਲਾ ਵਿਖੇ ਅਜਾਦੀ ਸੰਗਰਾਮ ਦੇ ਮਹਾਨ ਕ੍ਰਾਂਤੀਕਾਰੀ ਚੰਦਰ ਸ਼ੇਖਰ ਅਜ਼ਾਦ ਦੇ 119ਵੇਂ ਜਨਮ ਦਿਵਸ ਮੌਕੇ ਸਵੇਰ ਦੀ ਸਭਾ ਨੂੰ ਸੰਬੋਧਨ ਕਰਦੇ ਹੋਏ ਕੀਤਾ। ਉਹਨਾਂ ਕਿਹਾ ਕਿ ਇਹਨਾਂ ਦੀਆਂ ਕੁਰਬਾਨੀਆਂ ਦੀ ਬਦੌਲਤ ਭਾਵੇਂ ਬਰਤਾਨਵੀ ਸਾਮਰਾਜੀਆਂ ਤੋਂ ਰਾਜਨੀਤਕ ਅਜ਼ਾਦੀ ਤਾਂ ਮਿਲ ਗਈ ਪਰ ਆਰਥਿਕ ਅਤੇ ਸਮਾਜਿਕ ਵਿਤਕਰੇ ਅਤੇ ਵੰਡੀਆਂ ਦਾ ਪਾੜਾ ਹੋਰ ਵੀ ਵਧ ਗਿਆ ਹੈ। ਇਹ ਅਧੂਰੇ ਸੁਪਨੇ ਪੂਰੇ ਕਰਕੇ ਸੰਵਿਧਾਨ ਵਿੱਚ ਦਰਜ ਆਦਰਸ਼ਾਂ ਮੁਤਾਬਕ ਸਮਾਨਤਾ ਅਤੇ ਸਾਂਝੀਵਾਲਤਾ ਵਾਲਾ ਸਮਾਜ ਉਸਾਰਣ ਦੀ ਵੱਡੀ ਚੁਣੌਤੀ ਦੇਸ਼ ਦੇ ਸਾਹਮਣੇ ਹੈ। ਇੰਚਾਰਜ ਮੈਡਮ ਸੁਖਵਿੰਦਰ ਕੌਰ ਨੇ ਸੋਸਾਇਟੀ ਵੱਲੋਂ ਕਰਵਾਏ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਇਸ  ਸੰਖੇਪ ਅਤੇ ਸਾਦਾ ਸਮਾਗਮ ਵਿੱਚ ਸੋਸਾਇਟੀ ਦੇ ਜਨਰਲ ਸਕੱਤਰ ਕੁਲਵੰਤ ਸਿੰਘ ਚਾਨੀ ਅਤੇ ਵਿੱਤ ਸਕੱਤਰ ਸੋਮ ਨਾਥ ਅਰੋੜਾ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ ਦੇ ਗੀਤ ਵੀ ਸੁਣਾਏ ਗਏ। ਸਕੂਲ ਵੱਲੋਂ ਰਾਮ ਮੁਹੰਮਦ ਸਿੰਘ ਅਜ਼ਾਦ ਵੈਲਫੇਅਰ ਸੋਸਾਇਟੀ ਦੇ ਕਾਰਜਾਂ ਦੀ ਪ੍ਰਸੰਸਾ ਕੀਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਕੂਲ ਸਟਾਫ ਅਧਿਆਪਕ ਪਵਨ ਕੁਮਾਰ ਚਾਵਲਾ, ਡਾਕਟਰ ਅੰਕਰ ਦੁਆ, ਰਜਨੀ ਗੁਪਤਾ, ਰਾਜਵਿੰਦਰ ਕੌਰ ਖਾਲਸਾ ਅਤੇ ਸਮੂਹ ਸਟਾਫ ਮੈਂਬਰਜ ਹਾਜ਼ਰ ਸਨ।

  • Related Posts

    ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਭਗਵਾਨ ਵਾਲਮੀਕਿ ਤੀਰਥ ਸਥੱਲ ਦੇ ਸੁੰਦਰੀਕਰਨ ਪ੍ਰੋਜੈਕਟਾਂ ਨੂੰ ਲੈ ਕੇ ਕੀਤੀ ਅਹਿਮ ਮੀਟਿੰਗ  ਭਗਵਾਨ ਵਾਲਮੀਕਿ ਤੀਰਥ ਸਥੱਲ ਵਿਖੇ ਕਰੀਬ 17.72 ਕਰੋੜ ਰੁਪਏ ਦੀ ਲਾਗਤ ਨਾਲ ਚੱਲ ਰਹੇ ਹਨ ਵੱਖ-ਵੱਖ ਵਿਕਾਸ ਕਾਰਜ – ਹਰਭਜਨ ਸਿੰਘ ਈ.ਟੀ.ਓ.  ਸ੍ਰੀ ਬਾਲ ਜੋਗੀ ਪ੍ਰਗਟ ਨਾਥ ਜੀ ਵੱਲੋਂ ਪਾਵਨ ਸ੍ਰੀ ਵਾਲਮੀਕਿ ਤੀਰਥ ਵਿਖੇ ਕੀਤੇ ਜਾ ਰਹੇ ਵਿਕਾਸ ਪ੍ਰੋਜੈਕਟਾਂ ਲਈ ਪੰਜਾਬ ਸਰਕਾਰ ਦਾ ਧੰਨਵਾਦ

    Spread the love

    Spread the love ਅੰਮ੍ਰਿਤਸਰ, 11 ਜੁਲਾਈ (ਮਨਜੀਤ ਸਿੰਘ ਸ਼ੇਰਗਿੱਲ ) ਪੰਜਾਬ ਸਰਕਾਰ ਵੱਲੋਂ ਭਗਵਾਨ ਵਾਲਮੀਕਿ ਤੀਰਥ ਸਥੱਲ ਦੇ ਵਿਕਾਸ ਅਤੇ ਸੁੰਦਰੀਕਰਨ ਲਈ 17.72 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ।…

    ਪੰਜਾਬ ਸਰਕਾਰ ਵੱਲੋਂ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤੀ ਮੁਲਾਜ਼ਮ ਵਿਰੋਧੀ ਰਿਪੋਰਟ ਤੇ ਹਸਤਾਖਰ ਕਰਨ ਵਾਲੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਦੀ ਫਰੀਦਕੋਟ ਵਿਖੇ ਕੋਠੀ ਦਾ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਕੀਤਾ ਘਿਰਾਓ

    Spread the love

    Spread the love ਮੰਤਰੀ ਦੇ ਪ੍ਰਤੀਨਿਧ ਵਜੋਂ ਚੇਤਾਵਨੀ ਪੱਤਰ ਲੈਣ ਆਏ ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੂੰ ਚੇਤਾਵਣੀ ਪਤਰ ਦੇਣ ਤੋਂ ਪਹਿਲਾਂ ਧਰਨੇ ਵਿੱਚ ਬੈਠਣ ਲਈ ਕੀਤਾ ਮਜਬੂਰ, ਨਾਲ…

    Leave a Reply

    Your email address will not be published. Required fields are marked *