ਸ਼ੇਖ ਫਰੀਦ ਸੀਨੀ.ਸੈਕੰ.ਸਕੂਲ ਦਾ ਸਲਾਨਾ ਇਨਾਮ ਵੰਡ ਸਮਾਰੋਹ

Spread the love

ਬਾਜਾਖਾਨਾ 29 ਮਾਰਚ (ਅਵਤਾਰ ਸਿੰਘ ਮੱਲਾ) ਸਥਾਨਕ ਸ਼ੇਖ ਫਰੀਦ ਸੀਨੀ.ਸੈਕੰ.ਸਕੂਲ ਬਾਜਾਖਾਨਾ ਵਿਖੇ ਸਲਾਨਾ ਇਨਾਮ ਵੰਡ ਸਮਾਗਮ ਦਾ ਆਯੋਜਨ ਕੀਤੀ ਗਿਆ। ਸਕੂਲ ਦੇ ਸਮੂਹ ਵਿਦਿਆਰਥੀਆਂ ਵੱਲੋ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਸਕੂਲ ਦੇ ਪ੍ਰਬੰਧਕ ਮਨਿੰਦਰ ਸਿੰਘ ਕੋਟਕਪੂਰਾ ਅਤੇ ਸਕੂਲ ਦੇ ਪ੍ਰਿੰਸੀਪਲ ਮੈਡਮ ਸਤਵਿੰਦਰਪਾਲ ਕੌਰ ਜੀ ਨੇ ਨਰਸਰੀ ਜਮਾਤ ਤੋਂ ਲੈ ਕੇ 10+2 ਤੱਕ ਦੇ ਵਿਦਿਆਰਥੀਆਂ ਦਾ ਸਲਾਨਾ ਨਤੀਜਾ ਐਲਾਨਿਆ ਅਤੇ ਇਸ ਮੌਕੇ ਪੁਜੀਸ਼ਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਯਾਦਗਿਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਪੜ੍ਹਾਈ ਤੋੰ ਇਲਾਵਾ ਨੈਤਿਕ ਸਿੱਖਿਆ ਅਤੇ ਖੇਡਾਂ ਵਿੱਚ ਜੇਤੂ ਵਿਦਿਆਰਥੀਆਂ ਨੂੰ ਵੀ ਯਾਦਗਿਰੀ ਚਿੰਨ੍ਹ ਦੇਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਾਫੀ ਲੰਬੇ ਸਮੇਂ ਤੋੰ ਇਸ ਸੰਸਥਾ ਦੇ ਨਾਲ ਜੁੜੇ ਅਧਿਆਪਕ ਪੂਜਾ ਰਾਣੀ ਦਾ ਸੋਨੇ ਦੀ ਮੁੰਦਰੀ ਪਾ ਕੇ ਸਨਮਾਨ ਕੀਤਾ ਗਿਆ। ਸਕੂਲ ਦੇ ਸਮੂਹ ਸਟਾਫ ਵੱਲੋ ਆਪੋ ਆਪਣੇ ਖੇਤਰ ਵਿੱਚ ਤਨਦੇਹੀ ਨਾਲ ਬੱਚਿਆਂ ਨੂੰ ਮਿਹਨਤ ਕਰਵਾਕੇ ਸਮਾਗਮ ਨੂੰ ਸਿਖਰਾਂ ਤੇ ਲਿਜਾਇਆ ਗਿਆ। ਸਕੂਲ ਦਾ +2 ਕਾਮਰਸ ਰਿਜ਼ਲਟ 95% ਤੋੰ ਵੱਧ ਆਉਣ ਤੇ ਵੀ ਕਾਮਰਸ ਦੇ ਅਧਿਆਪਕ ਮਿਸਟਰ ਪ੍ਰਿੰਸ ਗਰਗ (ਲੈਕਚਰਾਰ ਕਾਮਰਸ)ਦਾ ਸਨਮਾਨ ਕੀਤਾ ਗਿਆ। ਇਸ ਸਮੇ ਲੰਬੇ ਸਮੇਂ ਤੋੰ ਸਕੂਲ ਦੀ ਸੇਵਾਦਾਰ ਸ੍ਰੀਮਤੀ ਰਸਨਪ੍ਰੀਤ ਕੌਰ ਦਾ ਸਨਮਾਨ ਕੀਤੀ ਗਿਆ। ਇਸ ਮੌਕੇ ਤੇ ਵਿਦਿਆਰਥੀਆਂ ਵੱਲੋ ਕੋਰੀਓਗ੍ਰਾਫੀ ਨੇ ਤਾਂ ਸਾਰਿਆਂ ਦੇ ਰੋਗਟੇ ਖੜੇ ਕਰ ਦਿੱਤੇ। ਬੱਚਿਆਂ ਨੇ ਲੋਕ ਨਾਚ ,ਲੋਕ ਗੀਤ, ਸੋਲੋ ਡਾਂਸ ਆਦਿ ਸੱਭਿਆਚਾਰ ਗਤੀਵਿਧੀਆਂ ਕਰਕੇ ਵਾਂਹ ਵਾਂਹ ਖੱਟੀ ।ਮਾਪਿਆਂ ਨੇ ਵੀ ਇਸ ਪ੍ਰੋਗਰਾਮ ਦੀ ਰੌਣਕ ਵਧਾਈ, ਸਕੂਲ ਵਿੱਚ ਮਾਪਿਆਂ ਲਈ ਕੌਫੀ ਤੇ ਸਨੈਕਸ ਦਾ ਪ੍ਰਬੰਧ ਕੀਤੀ ਗਿਆ। ਸਕੂਲ ਦੀਆਂ ਵਿਦਿਆਰਥਣਾਂ ਵੱਲੋ ਗਿੱਧਾ ਪੇਸ਼ ਕੀਤਾ ਗਿਆ। ਸਮਾਗਮ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਮੈਡਮ ਸੀਮਾ ਮੰਗਲਾ ਅਤੇ ਡੀ ਪੀ ਏ ਅੰਮ੍ਰਿਤਪਾਲ ਸਿੰਘ ਨੇ ਬਾਖੂਬ ਨਿਭਾਈ।

  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *