ਸਰਕਾਰੀ ਆਈ.ਟੀ.ਆਈ. ਖਿਉਵਾਲੀ ਵਿੱਚ ਇੰਸਟਰਕਟਰਾਂ ਦੀਆਂ ਆਸਾਮੀਆਂ ਲਈ ਅਰਜ਼ੀਆਂ ਦੀ ਮੰਗ

Spread the love

ਸ੍ਰੀ ਮੁਕਤਸਰ ਸਾਹਿਬ, 20 ਅਗਸਤ ()- ਚੇਅਰਮੈਨ, ਆਈ.ਐਮ.ਸੀ. ਕਮੇਟੀ, ਸਰਕਾਰੀ ਆਈ.ਟੀ.ਆਈ. (ਇ.) ਖਿਉਵਾਲੀ ਵੱਲੋਂ ਅਕਾਦਮਿਕ ਸੈਸ਼ਨ 2025-26 ਹਿੱਤ ਬੱਝਵੀ ਤਨਖਾਹ 15000/- ਪ੍ਰਤੀ ਮਹੀਨਾ ‘ਤੇ ਗੈਸਟ ਫੈਕਲਟੀ (ਠੇਕਾ ਅਧਾਰ ‘ਤੇ ਬਿਲਕੁਲ ਆਰਜ਼ੀ/ ਗੈਸਟ ਫੈਕਲਟੀ) ਤੌਰ ‘ਤੇ (ਟਰੇਡ ਇਲੈਕਟਰੋਨਿਕਸ, ਕੰਜਿਊਮਰ ਇਲੈਕਟੋਨਿਕਸ) ਇੰਸਟਰਕਟਰਾਂ ਦੀਆਂ ਅਸਾਮੀਆਂ ਦੀ ਭਰਤੀ ਸਬੰਧੀ ਅਰਜ਼ੀਆਂ ਦੀ ਮਿਤੀ 25-08-2025 ਤੱਕ ਮੰਗ ਕੀਤੀ ਗਈ ਹੈ। ਮੈਂਬਰ ਸੈਕਟਰੀ (ਆਈ.ਐਮ.ਸੀ.)/ਪ੍ਰਿੰਸੀਪਲ ਸਰਕਾਰੀ ਆਈ.ਟੀ.ਆਈ. (ਇ.) ਖਿਉਵਾਲੀ ਨੇ ਦੱਸਿਆ ਕਿ ਇਨ੍ਹਾਂ ਅਸਾਮੀਆਂ ਦਾ ਪੱਕੀ ਨੌਕਰੀ ਨਾਲ ਕੋਈ ਸਬੰਧ ਨਹੀਂ ਹੈ । ਉਨ੍ਹਾਂ ਦੱਸਿਆ ਕਿ ਯੋਗਤਾਵਾਂ ਅਤੇ ਤਜਰਬੇ ਲਈ ਵੈਂਬ ਸਾਈਟ http://dgt.gov.in./cts details ‘ਤੇ ਚੈੱਕ ਕੀਤਾ ਜਾਵੇ।
ਉਨ੍ਹਾਂ ਦੱਸਿਆ ਕਿ ਉਮੀਦਵਾਰ ਆਪਣੇ ਬਿਨੈ ਪੱਤਰ ਸਮੇਤ ਯੋਗਤਾ ਅਤੇ ਤਜਰਬੇ ਜੋ ਸ਼ਰਤਾਂ ਪੂਰੀਆਂ ਕਰਦੇ ਹੋਣ ਮਿਤੀ 25-08-2025 ਸਮਾਂ 5:00 ਸ਼ਾਮ ਤੱਕ ਈ-ਮੇਲ itikheowaliw0punjab.gov.in / itikheowali0yahoo.com ਅਤੇ ਦਫਤਰ ਸਰਕਾਰੀ ਆਈ.ਟੀ.ਆਈ. (ਇ.) ਖਿਉਵਾਲੀ ਵਿਖੇ ਆਪਣੀ ਯੋਗਤਾ ਦੇ ਸਰਟੀਫਿਕੇਟ ਦੀਆਂ ਤਸਦੀਕ ਸ਼ੁਦਾ ਕਾਪੀਆਂ ਜਮ੍ਹਾਂ ਕਰਵਾ ਸਕਦੇ ਹਨ। ਉਨ੍ਹਾਂ ਅੱਗੇ ਜਾਣਕਾਰੀ ਦਿੰਦੇ ਦੱਸਿਆ ਕਿ ਪ੍ਰਾਪਤ ਹੋਈਆਂ ਪ੍ਰਤੀ ਬੇਨਤੀਆਂ ਦੀ ਇੰਟਰਵਿਊ ਮਿਤੀ 02-09-2025 ਨੂੰ ਹੋਵੇਗੀ ਅਤੇ ਇੰਟਰਵਿਊ ਸਮੇਂ ਅਸਲ ਸਰਟੀਫਿਕੇਟ ਨਾਲ ਲੈ ਕੇ ਆਉਣੇ ਹਨ। ਉਨ੍ਹਾਂ ਦੱਸਿਆ ਕਿ ਅਸਾਮੀਆਂ ਦੀ ਗਿਣਤੀ ਵਿਚ ਵਾਧਾ/ਘਾਟਾ ਕੀਤਾ ਜਾ ਸਕਦਾ ਹੈ।

  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *