ਸ੍ਰੀ ਮੁਕਤਸਰ ਸਾਹਿਬ, 20 ਅਗਸਤ ()- ਸਰਵ ਭਾਰਤੀ ਤਕਨੀਕੀ ਸਿੱਖਿਆ ਕੌਂਸਲ, ਨਵੀਂ ਦਿੱਲੀ ਵੱਲੋਂ ਪੋਲੀਟੈਕਨਿਕ ਕਾਲਜਾਂ ਵਿੱਚ ਦਾਖਲੇ ਦੀ ਮਿਤੀ ਵਿੱਚ 15 ਸਤੰਬਰ 2025 ਤੱਕ ਵਾਧਾ ਕੀਤਾ ਗਿਆ ਹੈ। ਸਰਕਾਰੀ ਪੋਲੀਟੈਕਨਿਕ ਕਾਲਜ, ਫਤੂਹੀ ਖੇੜਾ ਦੇ ਦਾਖਲਾ ਇੰਚਾਰਜ਼ ਹਰਜੀਵ ਕੁਮਾਰ ਖੰਨਾਂ, ਮੁੱਖੀ ਵਿਭਾਗ ਮਕੈਨੀਕਲ ਇੰਜੀ:ਨੇ ਦੱਸਿਆ ਕਿ ਦਾਖਲੇ ਦੇ ਚਾਹਵਾਨ ਵਿਦਿਆਰਥੀ ਦਾਖਲਾ ਲੈਣ ਲਈ ਕਾਲਜ ਵਿਖੇ ਸੰਪਰਕ ਕਰ ਸਕਦੇ ਹਨ। ਉਹਨਾਂ ਨੇ ਦੱਸਿਆ ਕਿ ਕਾਲਜ ਵਿੱਚ ਪਹਿਲੇ ਸਾਲ ਵਿੱਚ ਮਕੈਨੀਕਲ ਇੰਜੀਨੀਅਰਿੰਗ ਅਤੇ ਇਲੈਕਟਰਾਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਦੇ ਡਿਪਲੋਮਾ ਕੋਰਸ ਲਈ ਕੁਝ ਸੀਟਾਂ ਖਾਲੀ ਹਨ। ਇਸ ਤੋਂ ਇਲਾਵਾ ਲੇਟਰਲ ਐਂਟਰੀ ਰਾਹੀਂ ਦੂਸਰੇ ਸਾਲ ਵਿੱਚ ਸਿੱਧੇ ਦਾਖਲੇ ਲਈ ਵੀ ਕੁਝ ਸੀਟਾ ਖਾਲੀ ਹਨ। ਉਹਨਾਂ ਨੇ ਕਿਹਾ ਕਿ ਦਸਵੀਂ/ਬਾਰਵੀਂ (ਆਰਟਸ, ਸਾਇੰਸ, ਵੋਕੇਸ਼ਨਲ)/ਆਈ.ਟੀ.ਆਈ ਪਾਸ ਵਿਦਿਆਰਥੀ ਖਾਲੀ ਸੀਟਾਂ ਤੇ ਦਾਖਲੇ ਲਈ ਆਪਣੇ ਦਸਤਾਵੇਜਾਂ ਸਮੇਤ ਕਿਸੇ ਵੀ ਕੰਮ—ਕਾਜੀ ਦਿਨ ਕਾਲਜ ਵਿਖੇ ਪਹੁੰਚ ਕੇ ਦਾਖਲਾ ਲੈ ਸਕਦੇ ਹਨ ਅਤੇ 2.5 ਲੱਖ ਤੋਂ ਘੱਟ ਸਲਾਨਾ ਆਮਦਨ ਵਾਲੇ ਐਸ. ਸੀ. ਵਰਗ ਦੇ ਵਿਦਿਆਰਥੀਆਂ ਦੀ ਤਿੰਨ ਸਾਲ ਦੀ ਕੁੱਲ ਫੀਸ ਸਿਰਫ਼ 1683/- ਰੁਪਏ ਹੈ ਅਤੇ ਮੁੱਖ ਮੰਤਰੀ ਵਜੀਫ਼ਾ ਯੋਜਨਾ ਤਹਿਤ ਹਰ ਵਰਗ ਦੇ ਵਿਦਿਆਰਥੀਆਂ ਲਈ 70—100 ਟਿਊਸ਼ਨ ਫੀਸ ਵਿਚ ਛੋਟ ਹੈ। ਉਨ੍ਹਾਂ ਦੱਸਿਆ ਕਿ ਕਾਲਜ ਵਿੱਚ ਬਹੁਤ ਹੀ ਮਿਹਨਤੀ, ਤਜ਼ਰਬੇਕਾਰ ਸਟਾਫ਼, ਉੱਤਮ ਲੈੱਬਾਂ ਅਤੇ ਵਰਕਸ਼ਾਪ ਮੋਜੂਦ ਹਨ। ਕਾਲਜ ਵਿੱਚ ਪੜ੍ਹਾਈ ਤੋਂ ਇਲਾਵਾ ਖੇਡਾ, ਸਭਿਆਚਾਰਕ ਗਤੀਵਿਧੀਆ ਅਤੇ ਹੋਰ ਵਿਦਿਆਰਥੀ ਗਤੀਵਿਧੀਆ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਦਾਖ਼ਲੇ ਸਬੰਧੀ ਵਧੇਰੇ ਜਾਣਕਾਰੀ ਲਈ ਮੋਬਇਲ ਨੰ. 99154-55250, 94642-32356, 99144-28300, 82838-06120 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।






