ਸਰਕਾਰੀ ਸਕੂਲ ਵਿਖੇ ਨਵੇਂ ਵਰ੍ਹੇ ਤੇ ਸ੍ਰੀ ਸੁਖਮਨੀ ਸਾਹਿਬ ਦੇ ਜਾਪ ਕਰਵਾਏ

Spread the love

ਮਾਛੀਵਾੜਾ ਸਾਹਿਬ,7 ਅਪ੍ਰੈਲ(ਸੁੱਚਾ ਬੰਗੜ) ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਮਿਆਰ ਅਤੇ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਸੁਧਾਰਨ ਲਈ ਚਲਾਈ ਮੁਹਿੰਮ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਇਲਾਕੇ ਦੀ ਸਿਰਕੱਢ ਅਤੇ ਅਗਾਂਹ-ਵਧੂ ਵਿੱਦਿਅਕ ਸੰਸਥਾ ਸ੍ਰੀ ਸ਼ੰਕਰਦਾਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਛੀਵਾੜਾ ਵਿੱਚ ਉਸਾਰੇ ਨਵੇਂ ਸਮਾਰਟ ਸ਼੍ਰੇਣੀ ਕਮਰੇ ਅਤੇ ਸੌ ਮੀਟਰ ਚਾਰਦੀਵਾਰੀ ਦਾ ਉਦਘਾਟਨ ਹਲਕਾ ਵਿਧਾਇਕ ਸਮਰਾਲਾ ਜਗਤਾਰ ਸਿੰਘ ਦਿਆਲਪੁਰਾ ਦੇ ਕਰ ਕਮਲਾਂ ਨਾਲ ਕੀਤਾ ਗਿਆ। ਸਕੂਲ ਦੇ ਕਾਰਜਕਾਰੀ ਪ੍ਰਿੰਸੀਪਲ ਨਿਰੰਜਨ ਕੁਮਾਰ ਦੀ ਗਵਾਈ ਵਿੱਚ ਹੋਏ ਇਸ ਸਮਾਗਮ ਵਿੱਚ ਨਵੇਂ ਵਿੱਦਿਅਕ ਵਰ੍ਹੇ ਦਾ ਸ਼ੁੱਭ- ਆਰੰਭ ਸਕੂਲ ਨੂੰ ਮਿਲੇ ਉੱਤਮ ਸਕੂਲ ਪੁਰਸਕਾਰ ਅਤੇ ਹੋਈਆਂ ਉਸਾਰੀਆਂ ਲਈ ਸਭ ਤੋਂ ਪਹਿਲਾਂ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਦਾ ਭੋਗ ਪਾ ਕੇ ਅਕਾਲ ਪਰਖ ਵਾਹਿਗਰੂ ਦਾ ਸ਼ੁਕਰਾਨਾ ਅਦਾ ਕੀਤਾ। ਸਮਾਗਮ ਵਿੱਚ ਆਏ ਮੁੱਖ ਮਹਿਮਾਨ ਅਤੇ ਪਤਵੰਤੇ ਸੱਜਣਾ ਨੂੰ ‘ਜੀ ਆਇਆਂ ਨੂੰ’ ਕਹਿਣ ਉਪਰੰਤ ਕਾਰਜਕਾਰੀ ਪ੍ਰਿੰਸੀਪਲ ਨਿਰੰਜਨ ਕੁਮਾਰ ਨੇ ਪਿਛਲੇ ਦੋ ਵਰ੍ਹਿਆਂ ਦੌਰਾਨ ਹੋਏ ਸਕੂਲ ਦੇ ਵਿਕਾਸ ਕਾਰਜਾਂ, ਵਿੱਦਿਅਕ ਨਤੀਜਿਆਂ ਅਤੇ ਹੋਰ ਗਤੀਵਿਧੀਆਂ ਦੀ ਸਮੁੱਚੀ ਰਿਪੋਰਟ ਪੇਸ਼ ਕੀਤੀ । ਦਰਸ਼ਕਾਂ ਨੂੰ ਸੰਬੋਧਨ ਕਰਦਿਆਂ ਮੌਖ ਮਹਿਮਾਨ ਸ੍ਰੀ ਜਗਤਾਰ ਸਿੰਘ ਦਿਆਲਪੁਰਾ ਨੇ ਦੱਸਿਆ ਕਿ ਸਕੂਲ ਦੇ ਵਿਕਾਸ ਕਾਰਜਾਂ ਲਈ ਆਇਆ ਇੱਕ-ਇੱਕ ਪੈਸਾ ਹੋਏ ਕਾਰਜਾਂ ਰਾਹੀਂ ਪ੍ਰੱਤਖ ਨਜ਼ਰ ਆ ਰਿਹਾ ਹੈ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਮੋਹਿਤ ਕੁੰਦਰਾਂ ਅਤੇ ਚੇਅਰਮੈਨ ਸੁਖਵਿੰਦਰ ਸਿੰਘ ਗਿੱਲ ਨੂੰ ਸਨਮਾਨਿਤ ਕਰਨ ਉਪਰੰਤ ਸਕੂਲ ਮੁਖੀ ਨਿਰੰਜਨ ਕੁਮਾਰ ਅਤੇ ਸਮੂਹ ਸਟਾਫ ਰਾਹੀਂ ਮੁੱਖ ਮਹਿਮਾਨ ਨੂੰ ਸਨਮਾਨਿਤ ਕੀਤਾ ਗਿਆ। ਉਸ ਸਮਾਗਮ ਵਿੱਚ ਆਪ ਆਗੂ ਜਗਮੀਤ ਸਿੰਘ ਮੱਕੜ, ਪ੍ਰਵੀਨ ਮੱਕੜ, ਆਪ ਆਗੂ ਬਲਵਿੰਦਰ ਮਾਨ,ਆਪ ਆਗੂ ਰਣਜੀਤ ਸਿੰਘ ਜੀਤੀ, ਨਿਰੰਜਨ ਸਿੰਘ ਨੂਰ, ਨਿਰਮਲ ਸਿੰਘ,ਬੀ.ਐਨ.ਓ. ਹਰਨੀਤ ਸਿੰਘ ਭਾਟੀਆ, ਹਲਕਾ ਕੋਆਰਡੀਨੇਟਰ ਪ੍ਰਿੰਸੀਪਲ ਨਰਿੰਦਰ ਵਰਮਾ, ਆਪ ਆਗੂ ਅਮਨਦੀਪ ਤਨੇਜਾ ਜਗਦੀਸ ਚਾਨਣਾ ਬਲਜਿੰਦਰ ਸਿੰਘ, ਅਨੁਭਵ ਗੁਪਤਾ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਮੌਜੂਦ ਸਨ । ਪ੍ਰੋਗਰਾਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜਨ ਵਿੱਚ ਪ੍ਰਦੀਪ ਕੁਮਾਰ, ਰੀਨਾ ਸ਼ਰਮਾ, ਕਵਲਜੀਤ ਵਰਮਾ, ਮਨਪ੍ਰੀਤ ਬਖਸ਼ੀ ਅਮਰਜੀਤ ਕੌਰ, ਕੰਵਲਜੀਤ ਕੌਰ, ਚਰਨਜੀਤ ਕੌਰ, ਰੇਨੂੰ ਸ਼ਰਮਾ, ਨਿਰਮਲ ਸਿੰਘ, ਸਿਮਰਨਜੀਤ ਸਿੰਘ ਸੁਖਵੀਰ ਕੌਰ, ਰਾਕੇਸ਼ ਕੁਮਾਰ, ਗੁਰਪ੍ਰੀਤ ਕੌਰ, ਅਮਨਪ੍ਰੀਤ ਕੌਰ,  ਮੀਨਾਕਸ਼ੀ ਸ਼ਰਮਾ, ਨਵਨੀਤ ਕੌਰ,ਅਮਰਜੀਤ ਸਿੰਘ,ਰਾਜਵੰਤ ਕੌਰ, ਕਮਲਜੀਤ ਕੌਰ, ਕਮਲਪ੍ਰੀਤ ਕੌਰ, ਸੁਮਰਪ੍ਰੀਤ ਕੌਰ, ਹਨਦੀਪ ਕੌਰ, ਮਨੋਜ ਜੋਸ਼ੀ, ਮਨਪ੍ਰੀਤ ਕੌਰ, ਕੈਂਪਸ ਮੈਨੇਜਰ ਨਰਿੰਦਰ ਸਿੰਘ ਦਾ ਪੂਰਨ ਸਹਿਯੋਗ ਰਿਹਾ।

  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *