ਬਰਨਾਲਾ, 2 ਜੁਲਾਈ (ਬਲਵਿੰਦਰ ਆਜ਼ਾਦ/ਸੁਖਰਾਜ ਚਹਿਲ):- ਸਿੱਖਿਆ ਵਿਭਾਗ ਪੰਜਾਬ ਵੱਲੋਂ ਹਰ ਸਾਲ ਪਹਿਲੀ ਤੋਂ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਵਰਦੀਆਂ ਵੰਡੀਆਂ ਜਾਂਦੀਆਂ ਹਨ। ਚਾਲੂ ਸਾਲ ਦੌਰਾਨ ਖੁੱਡੀ ਖ਼ੁਰਦ ਸਕੂਲ ਦੇ ਛੇਵੀਂ ਤੋਂ ਅੱਠਵੀਂ ਤੱਕ ਦੇ 28 ਵਿਦਿਆਰਥੀਆਂ ਨੂੰ ਵਰਦੀਆਂ ਵੰਡੀਆਂ ਗਈਆਂ। ਇੰਚਾਰਜ ਪ੍ਰਿੰਸੀਪਲ ਦਿਨੇਸ਼ ਬਾਂਸਲ ਦੀ ਅਗਵਾਈ ਚ ਸਕੂਲ ਪ੍ਰਬੰਧਕ ਕਮੇਟੀ ਦੀ ਹਾਜ਼ਰੀ ਚ ਵਰਦੀਆਂ ਦੀ ਵੰਡ ਕੀਤੀ ਗਈ। ਪ੍ਰਿੰਸੀਪਲ ਦਿਨੇਸ਼ ਨੇ ਬੋਲਦਿਆਂ ਕਿਹਾ ਕਿ ਹੁਣ ਵਰਦੀਆਂ ਸਰਕਾਰ ਵੱਲੋਂ ਹੀ ਆਉਂਦੀਆਂ ਹਨ। ਪਹਿਲਾਂ ਵਾਂਗ ਵਰਦੀਆਂ ਦੀ ਗ੍ਰਾਂਟ ਨਹੀਂ ਆਉਂਦੀ । ਸਕੂਲ ਮੈਨੇਜਮੈਂਟ ਕਮੇਟੀ ਦਾ ਕਹਿਣਾ ਕਿ ਸਕੂਲ ਸਟਾਫ਼ ਵੱਲੋਂ ਸਮੇਂ ਸਮੇਂ ਤੇ ਹਰ ਵਿਸ਼ੇ ਨਾਲ ਸਬੰਧਿਤ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ। ਪ੍ਰਿੰਸੀਪਲ ਦਿਨੇਸ਼ ਬਾਂਸਲ ਦੀ ਅਗਵਾਈ ਚ ਸਮੂਹ ਸਟਾਫ਼ ਦੇ ਸਹਿਯੋਗ ਨਾਲ ਸਕੂਲ ਸਫ਼ਲਤਾ ਦੀਆਂ ਬੁਲੰਦੀਆਂ ਛੂਹ ਰਿਹਾ ਹੈ। ਸਟਾਫ਼ ਬਹੁਤ ਮਿਹਨਤੀ ਹੈ। ਅਕਲਿ ਲਤੀਫੁ ਪੰਜਾਬੀ ਮਿਸਟ੍ਰੈੱਸ ਹਰਜੀਤ ਕੌਰ ਢਿੱਲੋਂ ਤਪੇ ਵਾਲੇ, ਅੰਗਰੇਜ਼ੀ ਮਿਸਟ੍ਰੈੱਸ ਰਾਜਵਿੰਦਰ ਕੌਰ, ਕੰਪਿਊਟਰ ਫੈਕਲਟੀ ਬਾਲਾ ਸੁੰਦਰੀ, ਸ ਸ ਮਿਸਟ੍ਰੈੱਸ ਹਰਵਿੰਦਰ ਕੌਰ ਧੌਲੇ ਵਾਲੇ, ਸਾਇੰਸ ਮਿਸਟ੍ਰੈੱਸ ਵਿਸ਼ਾਲੀ ਗੁਪਤਾ, ਮੈਥ ਮਾਸਟਰ ਜਗਵਿੰਦਰ ਪਾਲ, ਗੁਰਲਾਲ ਸਿੰਘ ਆਦਿ ਵਿਦਿਆਰਥੀਆਂ ਨੂੰ ਚੰਗੀ ਸਿੱਖਿਆ ਦੇਣ ਦੇ ਨਾਲ ਨਾਲ ਉਨ੍ਹਾਂ ਦੀ ਸ਼ਖਸ਼ੀਅਤ ਉਸਾਰੀ ਚ ਪੂਰਨ ਯੋਗਦਾਨ ਪਾ ਰਹੇ ਹਨ ਅਤੇ ਸਮਾਜਿਕ ਕੁਰੀਤੀਆਂ ਖਾਸ ਕਰਕੇ ਨਸ਼ਿਆਂ ਤੋਂ ਦੂਰ ਰਹਿਣ ਲਈ ਬੱਚਿਆਂ ਨੂੰ ਪ੍ਰੇਰਿਤ ਕਰਦੇ ਰਹਿੰਦੇ ਹਨ। ਸਮੂਹ ਸਟਾਫ਼ ਵੱਲੋਂ ਵਿਦਿਆਰਥੀਆਂ ਦਾ ਦਾਖ਼ਲਾ ਵਧਾਉਣ ਲਈ ਯਤਨ ਕੀਤੇ ਜਾ ਰਹੇ ਨੇ । ਪ੍ਰਿੰਸੀਪਲ ਦਿਨੇਸ਼ ਬਾਂਸਲ ਦਾ ਕਹਿਣਾ ਹੈ ਕਿ ਸਕੂਲ ਪ੍ਰਬੰਧਕ ਕਮੇਟੀ ਵੱਲੋਂ ਸਕੂਲ ਨੂੰ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ ਅਤੇ ਸਕੂਲ ਚ ਪੂਰਨ ਅਨੁਸ਼ਾਸਨ ਰੱਖਿਆ ਜਾ ਰਿਹਾ ਹੈ। ਸਕੂਲ ਦੇ ਨਤੀਜੇ ਸ਼ਾਨਦਾਰ ਆਉਂਦੇ ਹਨ। ਸਕੂਲ ਦੇ ਵਿਦਿਆਰਥੀਆਂ ਦੀਆਂ ਖੇਡਾਂ ਚ ਅਹਿਮ ਪ੍ਰਾਪਤੀਆਂ ਹਨ।






