ਸਵੱਛਤਾ ਅਭਿਆਨ ਸੁਸਾਇਟੀ ਫਗਵਾੜਾ ਰਜਿਸਟਰ ਨੇ ਮਨਾਇਆ ਬਾਲ ਦਿਵਸ

Spread the love

ਫਗਵਾੜਾ 10 ਨਵੰਬਰ (ਪ੍ਰੀਤ ਕੌਰ ਪ੍ਰੀਤੀ)- ਸਵੱਛਤਾ ਅਭਿਆਨ ਸੁਸਾਇਟੀ ਫਗਵਾੜਾ ਰਜਿਸਟਰਡ ਅਤੇ ਸ਼ਿਵਾਲਾ ਦਾਮੋਦਰਦਾਸ ਮੰਦਿਰ ਪ੍ਰਬੰਧਕ ਕਮੇਟੀ ਦੀ ਤਰਫੋਂ ਸ਼ਿਵਾਲਾ ਦਾਮੋਦਰਦਾਸ ਮੰਦਿਰ, ਸਿਨੇਮਾ ਰੋਡ, ਫਗਵਾੜਾ ਵਿਖੇ ਬਾਲ ਦਿਵਸ ਮਨਾਇਆ ਗਿਆ। ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਦੀ ਭੂਮਿਕਾ ਪ੍ਰਜਾਪਿਤਾ ਬ੍ਰਹਮਾ ਕੁਮਾਰੀ ਈਸ਼ਵਰਿਆ ਵਿਸ਼ਵਵਿਦਿਆਲਿਆ, ਫਗਵਾੜਾ ਸੈਂਟਰ ਦੀ ਸੰਚਾਲਿਕਾ ਭੈਣ ਸੁਮਨ ਨੇ ਨਿਭਾਈ। ਉਨ੍ਹਾਂ ਦੇ ਨਾਲ ਬ੍ਰਹਮਾ ਕੁਮਾਰੀ ਵਿਜੇ ਮਾਤਾ ਜੀ,

 

ਪਿਸੀਪਲ ਰੋਮਾਗੁਪਤਾ, ਪਿਸੀਪਲ ਸ਼ੋਭਾ ਗੁਪਤਾ, ਮਹੇਸ਼ ਚੰਦਰ ਗੁਪਤਾ, ਡਾ: ਇੰਦਰਜੀਤ ਪਾਲ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ ? ਪ੍ਰੋਗਰਾਮ ਦੀ ਸ਼ੁਰੂਆਤ ਮਹਿਮਾਨਾਂ ਵੱਲੋਂ ਰੀਬਨ ਕੱਟ ਕੇ ਕੀਤੀ ਗਈ। ਇਸ ਤੋਂ ਬਾਅਦ ਕ੍ਰਿਏਟਿਵ ਏਜ ਅਕੈਡਮੀ ਦੀ ਵਿਦਿਆਰਥਣ ਪਰਮੀਤ ਕੌਰ ਨੇ ਸਰਸਵਤੀ ਵੰਦਨਾ ਦਾ ਡਾਂਸ ਪੇਸ਼ ਕਰਕੇ ਦਰਸ਼ਕਾਂ ਦਾ ਮਨ ਮੋਹ ਲਿਆ । ਇਸ ਪ੍ਰੋਗਰਾਮ ਵਿੱਚ ਬੱਚਿਆਂ ਦੇ ਅੰਤਰ ਸਕੂਲ ਭਜਨ ਗਾਇਨ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਫਗਵਾੜਾ ਦੇ ਵੱਖ-ਵੱਖ ਸਕੂਲਾਂ ਜਿਵੇਂ ਕਮਲਾ ਨਹਿਰੂ ਪਬਲਿਕ ਸਕੂਲ, ਸ਼੍ਰੀ ਮਹਾਵੀਰ ਜੈਨ ਮਾਡਲ ਸਕੂਲ, ਰਾਮਗੜ੍ਹੀਆ ਬਾਬੇ ਨਾਨਕੀ ਸੀਨੀਅਰ ਸੈਕੰਡਰੀ ਸਕੂਲ, ਪੰਜਾਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਐਸ. ਡੀ.ਪੁਤਰੀ ਪਾਠਸ਼ਾਲਾ ਸੀਨੀਅਰ ਸੈਕੰਡਰੀ ਸਕੂਲ, ਐਸ.ਡੀ.ਕੇ.ਐਮ.ਵੀ ਸੀਨੀਅਰ ਸੈਕੰਡਰੀ ਸਕੂਲ, ਬੀ.ਸੀ.ਐਸ. ਇੰਟਰਨੈਸ਼ਨਲ ਪਬਲਿਕ ਸਕੂਲ, ਸਰਵ ਹਿੱਤਕਾਰੀ ਵਿਦਿਆ ਮੰਦਰ ਦੇ ਵਿਦਿਆਰਥੀਆਂ ਨੇ ਭਾਗ ਲਿਆ। ਬੱਚਿਆਂ ਨੇ ਦਰਸ਼ਕਾਂ ਦੇ ਸਨਮੁੱਖ ਬਹੁਤ ਹੀ ਸੁੰਦਰ ਭਜਨ ਪੇਸ਼ ਕਰਕੇ ਮਾਹੌਲ ਨੂੰ ਰੂਹਾਨੀ ਬਣਾ ਦਿੱਤਾ। ਇਸ ਮੁਕਾਬਲੇ ਦਾ ਨਿਰੀਖਣ ਸੰਗੀਤਕਾਰ ਪ੍ਰਦੀਪ ਕੁਮਾਰ, ਲਵਪ੍ਰੀਤ ਲਵ ਅਤੇ ਭੈਣ ਸੁਸ਼ਮਾ ਨੇ ਕੀਤਾ। ਮੁਕਾਬਲੇ ਵਿੱਚ ਕਮਲਾ ਨਹਿਰੂ ਪਬਲਿਕ ਸਕੂਲ ਪਹਿਲੇ ਸਥਾਨ ‘ਤੇ ਰਿਹਾ। ਉੱਥੇ ਹੀ ਸ਼੍ਰੀ ਮਹਾਵੀਰ ਜੈਨ ਮਾਡਲ ਸਕੂਲ ਨੇ ਦੂਜਾ ਅਤੇ ਐਸ.ਡੀ.ਪੁਤਰੀ ਪਾਠਸ਼ਾਲਾ ਸੀਨੀਅਰ ਸੈਕੰਡਰੀ ਸਕੂਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਰਿਧਵਿਕਾ ਨੇ ਮਾਂ ਕਾਲੀ ਤਾਂਡਵ ਦੀ ਬਹੁਤ ਹੀ ਖੂਬਸੂਰਤ ਪੇਸ਼ਕਾਰੀ ਦਿੱਤੀ। ਇਸ ਦੌਰਾਨ ਕ੍ਰਿਏਟਿਵ ਏਜ ਅਕੈਡਮੀ ਦੇ ਛੋਟੇ-ਛੋਟੇ ਵਿਦਿਆਰਥੀਆਂ ਸ਼ਿਵਾਏ, ਕਾਰਤਿਕ, ਜਸ਼ਨ, ਅਭਿਜੋਤ, ਰਵਨੀਤ ਕੌਰ ਨੇ ਧਾਰਮਿਕ ਅਤੇ ਵਾਤਾਵਰਨ ਵਿਸ਼ੇ ‘ਤੇ ਵੱਖ-ਵੱਖ ਡਾਂਸ ਪੇਸ਼ਕਾਰੀਆਂ ਅਤੇ ਫੈਂਸੀ ਡਰੈੱਸਾ ‘ਚ ਭਾਗ ਲੈ ਕੇ ਵਾਤਾਵਰਨ ਦੀ ਸੰਭਾਲ ਦਾ ਸੁਨੇਹਾ ਦਿੱਤਾ ? ਸਵੱਛਤਾ ਅਭਿਆਨ ਸੁਸਾਇਟੀ ਦੇ ਚੇਅਰਮੈਨ ਸ਼੍ਰੀ ਮਦਨ ਮੋਹਨ ਖੱਟਰ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਸੁਸਾਇਟੀ ਦੇ ਪ੍ਰਧਾਨ ਅਸ਼ੀਸ਼ ਗਾਂਧੀ ਨੇ ਕਿਹਾ ਕਿ ਬੱਚੇ ਸਾਡੇ ਦੇਸ਼ ਦਾ ਭਵਿੱਖ ਹਨ। ਉਨ੍ਹਾਂ ਨੂੰ ਸਹੀ ਸਿੱਖਿਆ ਅਤੇ ਕਦਰਾਂ-ਕੀਮਤਾਂ ਪ੍ਰਦਾਨ ਕਰਨਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ। ਮੰਦਰ ਕਮੇਟੀ ਦੇ ਪ੍ਰਧਾਨ ਹਰਬੰਸ ਲਾਲ ਜੀ ਅਤੇ ਜਨਰਲ ਸਕੱਤਰ ਬਲਦੇਵ ਰਾਜ ਸ਼ਰਮਾ ਜੀ ਨੇ ਜੇਤੂ ਟੀਮਾਂ ਨੂੰ ਵਧਾਈ ਦਿੱਤੀ ਅਤੇ ਬਾਲ ਦਿਵਸ ਦੀਆਂ ਸ਼ੁਭਕਾਮਨਾਵਾਂ ਵੀ ਦਿੱਤੀਆਂ। ਸੰਸਥਾ ਵੱਲੋਂ ਸਕੂਲ ਦੇ ਅਧਿਆਪਕਾਂ ਨੂੰ ਤੁਲਸੀ ਦੇ ਪੌਦੇ ਵੰਡ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਦੌਰਾਨ ਸੰਸਥਾ ਦੇ ਕੈਸ਼ੀਅਰ ਮੈਡਮ ਮੋਨਿਕਾ, ਪ੍ਰੋਜੈਕਟ ਕੋਆਰਡੀਨੇਟਰ ਅਮਰਜੀਤ ਡੰਗ, ਵਾਈਸ ਚੇਅਰਮੈਨ ਕਸ਼ਮੀਰੀ ਲਾਲ, ਸੰਦੀਪ ਚੋਪੜਾ, ਨੀਰਜ ਕੁਮਾਰ, ਅੰਜੂ ਬਾਲਾ, ਪੂਜਾ ਪੁੰਜ, ਸੀਮਾ, ਖੁਸ਼ਬੂ, ਮੋਨਿਕਾ ਬੇਦੀ, ਅਸ਼ੋਕ ਸ਼ਰਮਾ, ਬਲਵਿੰਦਰ ਠਾਕੁਰ, ਵਿਨੀਤ ਗਾਬਾ, ਕੋਰੀਓਗ੍ਰਾਫਰ ਪਵਨ, ਰਮਨ ਨਹਰਾ, ਸਾਹਿਲ, ਸਤਿਅਮ ਅਤੇ ਹੋਰ ਸ਼ਹਿਰ ਵਾਸੀ ਹਾਜ਼ਰ ਸਨ।

  • Related Posts

    : ਸੰਤ ਮਹਾਪੁਰਸ਼ਾਂ ਦੀ ਬਰਸੀ ਨੂੰ ਸਮਰਪਿਤ ਸਾਲਾਨਾ ਜੋੜ ਮੇਲਾ ਮੋਹਛਾ  28 ਤੋਂ ਸ਼ੁਰੂ– ਮਹੰਤ ਮਹਾਤਮਾ ਮੁੰਨੀ 

    Spread the love

    Spread the loveਫੱਤੂਢੀਂਗਾ : 22 ਜੁਲਾਈ ਕੁਲਵਿੰਦਰ ਸਿੰਘ =ਸ੍ਰੀ ਮਾਨ 1008 ਪਰਮ ਪੂਜਯ ਬਾਬਾ ਚਰਨ ਦਾਸ ਜੀ ਦੀ 81ਵੀਂ ਬਰਸੀ ਨੂੰ ਸਮਰਪਿਤ ਡੇਰਾ ਬਾਬਾ ਚਰਨਦਾਸ ਜੀ (ਉਦਾਸੀਨ) ਖੈੜਾ ਬੇਟ, ਸੁਰਖਪੁਰ,…

    15 ਅਗਸਤ ਨੂੰ ਨਹਿਰੂ ਸਟੇਡੀਅਮ ਵਿਖੇ ਸ਼ਾਨੋ-ਸ਼ੌਕਤ ਨਾਲ ਮਨਾਇਆ ਜਾਵੇਗਾ ਜ਼ਿਲ੍ਹਾ ਪੱਧਰੀ ਆਜ਼ਾਦੀ ਦਿਵਸ ਸਮਾਰੋਹ ਸਮੂਹ ਵਿਭਾਗਾਂ ਨੂੰ ਆਪਸੀ ਤਾਲਮੇਲ ਨਾਲ ਤਿਆਰੀਆਂ ਸਮੇਂ ਸਿਰ ਮੁਕੰਮਲ ਕਰਨ ਦੇ ਨਿਰਦੇਸ਼

    Spread the love

    Spread the loveਫ਼ਰੀਦਕੋਟ, 22 ਜੁਲਾਈ (ਗੁਰਦੀਪ ਸਿੰਘ ਢਿੱਲੋਂ )=ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 15 ਅਗਸਤ ਨੂੰ ਮਨਾਏ ਜਾਣ ਵਾਲੇ ਜ਼ਿਲ੍ਹਾ ਪੱਧਰੀ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਸ੍ਰੀ…

    Leave a Reply

    Your email address will not be published. Required fields are marked *