ਸਵ: ਅਵਤਾਰ ਸਿੰਘ ਕਾਲਾ ਪਹਿਲਵਾਨ ਦੀ ਯਾਦ ਵਿੱਚ ਕਰਵਾਇਆ ਕੁਸਤੀ ਦੰਗਲ ਪਿੰਡ ਬੁਰਜ ਪੱਕਾ ਹੋਏ ਕੁਸ਼ਤੀ ਮੁਕਾਬਲਿਆਂ ’ਚ ਝੰਡੀ ਦੀ ਕੁਸਤੀ ਗੁਰਨਾਮ ਮਾਛੀਵਾੜਾ ਨੇ ਅੰਕਾਂ ਤੇ ਜਿੱਤੀ

Spread the love
ਮਾਛੀਵਾੜਾ ਸਾਹਿਬ,6 ਜੂਨ (ਸੁੱਚਾ ਬੰਗੜ)  ਪਿੰਡ ਬੁਰਜ ਪੱਕਾ ਵਿਖੇ ਬਾਬਾ ਦੀਨਾ ਸ਼ਾਹ ਦੇ ਦਰਬਾਰ ਅਤੇ ਸਮੂਹ ਗਰਾਮ ਪੰਚਾਇਤ, ਪ੍ਰਵਾਸੀ ਭਾਰਤੀਆਂ, ਨਗਰ ਨਿਵਾਸੀਆਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸਵ: ਅਵਤਾਰ ਸਿੰਘ ਕਾਲਾ ਪਹਿਲਵਾਨ ਦੀ ਯਾਦ ਵਿੱਚ ਸਲਾਨਾ ਭੰਡਾਰਾ ਤੇ ਵਿਸ਼ਾਲ ਕੁਸਤੀ ਦੰਗਲ ਕਰਵਾਇਆ ਗਿਆ। ਇਸ ਕੁਸਤੀ ਦੰਗਲ ਸਬੰਧੀ ਗੱਦੀ ਨਸ਼ੀਨ ਸੁਖਜੀਤ ਸਿੰਘ ਚੀਨਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਛਿੰਝ ਮੇਲੇ ਵਿੱਚ ਪਹਿਲਵਾਨਾਂ ਨੇ ਆਪਣੇ ਕੁਸ਼ਤੀ ਦੇ ਜੌਹਰ ਦਿਖਾਏ ਅਤੇ ਵੱਡੀ ਗਿਣਤੀ ਵਿਚ ਇੱਕਠੇ ਹੋਏ ਦਰਸ਼ਕਾਂ ਤੋਂ ਵਾਹ ਵਾਹ ਖੱਟੀ।  ਇਸ ਛਿੰਝ ਮੇਲੇ ਦੌਰਾਨ ਦੋ ਝੰਡੀ ਦੀਆਂ ਕੁਸਤੀਆਂ ਕਰਵਾਈਆਂ ਗਈਆਂ, ਜਿਨ੍ਹਾਂ ਵਿੱਚ ਪਹਿਲੀ ਝੰਡੀ ਦੀ ਕੁਸਤੀ ਗੁਰਨਾਮ ਮਾਛੀਵਾੜਾ ਅਤੇ ਜੱਸਾ ਬਾਹੜੋਵਾਲ ਦਰਮਿਆਨ ਕਰਵਾਈ ਗਈ, ਦੋਨਾਂ ਪਹਿਲਵਾਨਾਂ ਵਿੱਚ 20 ਮਿੰਟ ਗਹਿਗੱਚਵਾਂ ਮੁਕਾਬਲਾ ਹੋਇਆ, ਕੋਈ ਨਤੀਜਾ ਨਾ ਆਉਂਦਾ ਦੇਖ ਪ੍ਰਬੰਧਕਾਂ ਨੇ ਕੁਸਤੀ ਅੰਕਾਂ ਦੇ ਅਧਾਰ ਤੇ ਕਰਵਾਈ, ਜਿਸ ਵਿੱਚ ਗੁਰਨਾਮ ਮਾਛੀਵਾੜਾ ਨੇ ਪਹਿਲਾਂ ਅੰਕ ਬਣਾ ਕੇ ਝੰਡੀ ਦੀ ਕੁਸਤੀ ਜਿੱਤ ਲਈ। ਦੂਸਰੀ ਇੱਕ ਨੰਬਰ ਝੰਡੀ ਦੀ ਕੁਸਤੀ ਵਰਿੰਦਰ ਘੋੜਾ ਅਤੇ ਜੱਸਾ ਢਿੱਲਵਾਂ ਦੇ ਦਰਮਿਆਨ ਹੋਈ, ਜਿਸ ਵਿੱਚ ਕਿਸੇ ਪਹਿਲਵਾਨ ਨੇ ਈਨ ਨੇ ਮੰਨੀ, ਅਖੀਰ ਪ੍ਰਬੰਧਕਾਂ ਨੇ ਦੋਨਾਂ ਪਹਿਲਾਵਾਨਾਂ ਨੂੰ ਸਾਂਝੇ ਤੌਰ ਤੇ ਜੇਤੂ ਕਰਾਰ ਦੇ ਦਿੱਤਾ। ਇਸ ਤੋਂ ਇਲਾਵਾ ਇਸ ਕੁਸਤੀ ਦੰਗਲ ਦੌਰਾਨ ਹੋਰ ਵੀ ਜਬਰਦਸਤ ਮੁਕਾਬਲੇ ਹੋਏ। ਜਿਨ੍ਹਾਂ ਦਾ ਦਰਸ਼ਕਾਂ ਨੇ ਖੂਬ ਅਨੰਦ ਮਾਣਿਆਂ।   ਇਸ ਮੌਕੇ ਛਿੰਝ ਤੋਂ ਇਲਾਵਾ ਦਰਗਾਹ ਤੇ ਸਲਾਨਾ ਭੰਡਾਰਾ ਵੀ ਕਰਵਾਇਆ ਗਿਆ ਅਤੇ ਸ਼ਾਮ ਨੂੰ ਕਵਾਲੀਆਂ ਦੀ ਮਹਿਫਲ ਵੀ ਸਜਾਈ ਗਈ ਜਿੱਥੇ ਚੋਟੀ ਦੇ  ਕਵਾਲਾਂ ਨੇ ਆਪਣਾ ਜਾਦੂ ਬਿਖੇਰਦੇ ਹੋਏ ਕਾਇਨਾਤ ਵਿੱਚ ਆਪਣਾ ਰੰਗ ਬਿਖੇਰ ਕੇ ਚਾਰ ਚੰਨ ਲਗਾ ਦਿੱਤੇ।  ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਪੁੱਜੇ ਮੁੱਖ ਮਹਿਮਾਨ ਗੱਦੀ ਨਸ਼ੀਨ ਬਾਬਾ ਸੁਖਜੀਤ ਸਿੰਘ ਗਰੇਵਾਲ, ਬਲਜੀਤ ਸਿੰਘ ਗਰੇਵਾਲ, ਗੁਰਬਚਨ ਸਿੰਘ ਸਰਪੰਚ, ਬਾਬਾ ਦੀਪਾ ਬਾਬਾ ਫਲਾਹੀ, ਜਗਦੇਵ ਸਿੰਘ ਢਿੱਲਵਾਂ, ਛਿੰਦਾ ਸਾਬਕਾ ਸਰਪੰਚ, ਬਹਾਦਰ ਸਿੰਘ ਨੰਬਰਦਾਰ, ਗੁਰਦੀਪ ਸਿੰਘ ਤੱਖਰਾਂ, ਅਮਰੀਕ ਸਿੰਘ ਰੌਣੀ ਆਦਿ ਤੋਂ ਇਲਾਵਾ ਇਲਾਕੇ ਦੀਆਂ ਹੋਰ ਪ੍ਰਮੁੱਖ ਸ਼ਖਸ਼ੀਅਤਾਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਦੰਗਲ ਮੇਲੇ ਦੇ ਪੁੱਜੇ ਪਹਿਲਵਾਨਾਂ ਅਤੇ ਆਏ ਮੁੱਖ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।  ਇਸ ਕੁਸ਼ਤੀ ਦੰਗਲ ਦੇ ਮੁੱਖ ਪ੍ਰਬੰਧਕ ਗੱਦੀ ਨਸ਼ੀਨ ਸੁਖਜੀਤ ਸਿੰਘ ਗਰੇਵਾਲ, ਸਮੂਹ ਪ੍ਰਬੰਧਕ ਕਮੇਟੀ, ਗਰਾਮ ਪੰਚਾਇਤ ਅਤੇ ਨਗਰ ਨਿਵਾਸੀ ਆਦਿ ਹਾਜਰ ਸਨ।
  • Related Posts

    ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ ਵੱਲੋਂ ਰਾਜ ਪੁਰਸਕਾਰ ਹਾਸਲ ਕਰਨ ’ਤੇ ਮਾਸਟਰ ਪ੍ਰਭਜੀਤ ਸਿੰਘ ਦਾ ਵਿਸ਼ੇਸ਼ ਸਨਮਾਨ

    Spread the love

    Spread the love ਕਾਹਨਪੁਰ ਖੂਹੀ , 4 ਅਕਤੂਬਰ (ਜਗਤਾਰ ਜੱਗੀ )-ਸੰਸਥਾ ਭਾਰਤ ਵਿਕਾਸ ਪ੍ਰੀਸ਼ਦ, ਤਖਤਗੜ੍ਹ ਵੱਲੋਂ ਸਰਕਾਰੀ ਮਿਡਲ ਸਕੂਲ ਭੋਜੇਮਾਜਰਾ ਵਿਖੇ ਸਾਇੰਸ ਮਾਸਟਰ ਵਜੋਂ ਸੇਵਾਵਾਂ ਨਿਭਾਅ ਰਹੇ ਪ੍ਰਭਜੀਤ ਸਿੰਘ ਦਾ…

    ਵਿਧਾਇਕ ਦਿਨੇਸ਼ ਚੱਢਾ ਵੱਲੋਂ 20 ਲੱਖ ਰੁਪਏ ਦੀ ਲਾਗਤ ਨਾਲ ਗੋਪਾਲਪੁਰ ਤੋਂ ਲਸਾੜੀ ਤੱਕ ਸੜਕ ਦਾ ਕੰਮ ਮੁਕੰਮਲ  ਨੂਰਪੁਰ ਬੇਦੀ ਦਲਜੀਤ ਚਨੌਲੀ  *ਲਗਭਗ ਇੱਕ ਕਿਲੋਮੀਟਰ ਲੰਬੀ ਸੜਕ ਬਣਨ ਨਾਲ ਇਲਾਕਾ ਵਾਸੀਆਂ ਨੂੰ ਮਿਲੇਗੀ ਸਹੂਲਤ; ਸਰਪੰਚ ਰੋਹਿਤ ਕੁਮਾਰ ਵਿੱਕੀ ਅਤੇ ਬਲਾਕ ਸੰਮਤੀ ਮੈਂਬਰ ਕਿਸ਼ਨ ਸਿੰਘ ਬਿੱਲਾ ਨੇ ਕੀਤਾ ਧੰਨਵਾਦ*

    Spread the love

    Spread the love ਨੂਰਪੁਰ ਬੇਦੀ(04/10/26) ਵਿਧਾਨ ਸਭਾ ਹਲਕਾ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਇਲਾਕੇ ਦੇ ਵਿਕਾਸ ਕਾਰਜਾਂ ਤਹਿਤ ਗੋਪਾਲਪੁਰ ਤੋਂ ਲਸਾੜੀ ਤੱਕ ਜਾਣ ਵਾਲੀ ਸੜਕ ਦਾ ਨਿਰਮਾਣ ਕਾਰਜ 20…

    Leave a Reply

    Your email address will not be published. Required fields are marked *