ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪਾਠਾਂ ਦੇ ਭੋਗ ਪਾਏ   ਉਪਰੰਤ ਛਬੀਲ ਅਤੇ ਅਤੁੱਟ ਲੰਗਰ  ਵਰਤਾਇਆ   ਗਿਆ : ਰਜਿੰਦਰ ਸਿੰਘ  

Spread the love
 ਸ੍ਰੀ ਅੰਮ੍ਰਿਤਸਰ ਸਾਹਿਬ, 13 ਜੁਲਾਈ (ਮਨਜੀਤ ਸਿੰਘ ਸ਼ੇਰਗਿੱਲ  ) ਕਲਯੁਗੀ ਜੀਵਾਂ ਨੂੰ ਆਵਾ ਗਮਨ ਦੇ ਚੱਕਰ ਤੋ ਮੁਕਤ ਕਰਨ ਵਾਲੇ ,84 ਲੱਖ ਮਨੁੱਖੀ ਜੂਨਾਂ ਦਾ ਪਾਰ ਉਤਾਰਾ ਕਰਨ ਵਾਲੇ ਸ਼ਹੀਦਾਂ ਦੇ ਸਿਰਤਾਜ, ਬਾਣੀ ਦੇ ਬੋਹਿਤ, ਨਾਂਮ ਕੇ ਜਹਾਜ਼, ਸ਼ਾਂਤੀ ਦੇ ਪੁੰਜ,ਸ੍ਰੀ ਸੁਖਮਨੀ ਸਾਹਿਬ ਜੀ ਦੇ ਰਚੇਤਾ ਪੰਜਵੀਂ ਪਾਤਿਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ੍ਰੀ ਗੁਰੂ ਅਰਜਨ ਦੇਵ ਸੇਵਾ ਸੁਸਾਇਟੀ ਦੇ ਛੇ ਤੋਂ ਨੌਂ ਸਾਲ ਦੇ ਨਿਕੜਿਆਂ ਵਲੋਂ ਠੰਡੇ ਮਿੱਠੇ ਜਲ ਦੀ ਛਬੀਲ ਅਤੇ ਅਤੁੱਟ ਲੰਗਰ ਦਾ ਉਪਰਾਲਾ ਕਰਕੇ ਆਪਣੇ ਮਾਤਾ ਪਿਤਾ, ਇਲਾਕੇ ਦੀਆਂ ਨਾਮਵਰ ਸ਼ਖ਼ਸੀਅਤਾਂ ਨੂੰ ਵੀ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਮਨ ਵਿਚ ਕੁਝ ਵੀ ਕਰਨ ਦੀ ਚਾਹਤ ਹੋਵੇ ਤਾਂ ਉਮਰ ਕੋਈ ਮਾਇਨੇ ਨਹੀਂ ਰੱਖਦੀ। ਤਰਨ ਤਾਰਨ ਰੋਡ ਸਥਿਤ ਸੰਤ ਮਿਸ਼ਰਾ ਸਿੰਘ ਕਲੋਨੀ ਵਿਖੇ ਛੋਟੀ ਛੋਟੀ ਉਮਰ ਦੇ ਬੱਚਿਆਂ ਵੱਲੋਂ ਜੁਗੋ ਜੁਗ ਅਟੱਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸੰਗਤ ਰੂਪੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠਾਂ ਦੇ ਭੋਗ ਉਪਰੰਤ ਠੰਡੇ ਮਿੱਠੇ ਜਲ ਦੀ ਛਬੀਲ ਅਤੇ ਗੁਰੂ ਕੇ ਅਤੁੱਟ ਲੰਗਰ ਲਗਾਇਆ ਗਿਆ। ਬੇਸੱਕ ਬੀਤੀ ਰਾਤ ਤੋਂ ਹੀ ਪੈ ਰਹੀ ਮੋਹਲੇਧਾਰ ਬਰਸਾਤ ਅਤੇ ਤੇਜ ਤੂਫਾਨ ਅਤੇ ਝੱਖੜ ਦਾ ਵੀ ਨਿਕੜੇ ਨਿਕੜੇ ਬਾਲਾਂ‌ ਦੇ ਉਤਸ਼ਾਹ ਵਿਚ ਲਗਾਤਾਰ ਵਾਧਾ ਕਰਦਾ ਗਿਆ ਉਥੇ ਅਕਾਸ਼ ਗੁੰਜਾਊ ਜੈਕਾਰਿਆਂ ਨਾਲ ਵਾਤਾਵਰਨ ਵੀ ਸ਼ੁੱਧ ਹੈਂ ਗਿਆ।ਜ਼ਿਕਰਯੋਗ ਹੈ ਕਿ ਛੋਟੀ ਉਮਰੇ ਵੱਡੀਆਂ ਪੁਲਾਂਘਾਂ ਭਰਨ ਵਾਲੇ ਛੇ,ਅੱਠ ਦਸ ਸਾਲ ਦੇ ਬੱਚਿਆਂ ਨੂੰ ਮਾਤਾ ਪਿਤਾ ਵੱਲੋਂ  ਮਿਲਣ ਵਾਲੀ ਰੋਜ਼ਾਨਾ ਰਾਸ਼ੀ ਦੇ ਦਸਵੰਧ ਵਿਚੋਂ ਸਾਰਾ ਸਾਲ ਪਾਈ ਪਾਈ ਜੋੜ ਕੇ  ਬਿਨਾਂ ਕੋਈ ਉਘਰਾਹੀ ਕੀਤਿਆਂ ਦੂਸਰੀ ਵਾਰ ਛਬੀਲ ਅਤੇ ਅਤੁੱਟ ਲੰਗਰ ਦਾ ਪ੍ਰਬੰਧ ਕੀਤਾ ਗਿਆ। ਬੱਚਿਆਂ ਦੇ ਇਸ ਨੇਕ ਕਾਰਜ ਵਿੱਚ ਮਾਤਾ ਪਿਤਾ ਅਤੇ ਇਲਾਕਾ ਨਿਵਾਸੀਆਂ ਨੇ ਵਧ ਚੜ੍ਹ ਕੇ ਸਹਿਯੋਗ ਦਿੱਤਾ। ਛੋਟੀ ਉਮਰ ਦੇ ਬੱਚਿਆਂ ਵੱਲੋਂ ਕੀਤੇ ਗਏ ਇਸ ਨੇਕ ਕਾਰਜ ਦੀ ਚੁਫੇਰਿਓਂ ਪ੍ਰਸੰਸਾ ਹੋ ਰਹੀ ਹੈ ।ਇਸ ਮੌਕੇ ਹੋਰਨਾਂ ਤੋਂ ਇਲਾਵਾ ਨਿਰਭੈ ਸਿੰਘ, ਮਨਮੀਤ ਸਿੰਘ, ਮਹਿਕਪ੍ਰੀਤ ਸਿੰਘ ਵਾਹਿਨੂਰ ਸਿੰਘ ਅਸੀਸ,ਦੀਪਜੋਤ ਸਿੰਘ, ਜੁਗਰਾਜਦੀਪ ਸਿੰਘ ,ਇਸ਼ਪਰੀਤ ਸਿੰਘ, ਤਨਵੀਰ ਸਿੰਘ, ਸ਼ਿਵਰਾਜ ਦੀਪ ਸਿੰਘ , ਹਰਕੀਰਤ ਸਿੰਘ ਜਸਲੀਨ ਕੌਰ ਸਹਿਯੋਗੀ ਸ੍ ਰਣਜੀਤ ਸਿੰਘ, ਅਮਰੀਕ ਸਿੰਘ, ਜਤਿੰਦਰ ਸਿੰਘ, ਅਮਰਿੰਦਰ ਸਿੰਘ,ਲੱਕੀ ਵੀਰ ਜੀ, ਭੁਪਿੰਦਰ ਸਿੰਘ, ਕਰਨਪ੍ਰੀਤ ਸਿੰਘ,ਵੀਰ ਆਦਿ ਹਾਜ਼ਰ ਸਨ।
  • Related Posts

    ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ ਵੱਲੋਂ ਰਾਜ ਪੁਰਸਕਾਰ ਹਾਸਲ ਕਰਨ ’ਤੇ ਮਾਸਟਰ ਪ੍ਰਭਜੀਤ ਸਿੰਘ ਦਾ ਵਿਸ਼ੇਸ਼ ਸਨਮਾਨ

    Spread the love

    Spread the love ਕਾਹਨਪੁਰ ਖੂਹੀ , 4 ਅਕਤੂਬਰ (ਜਗਤਾਰ ਜੱਗੀ )-ਸੰਸਥਾ ਭਾਰਤ ਵਿਕਾਸ ਪ੍ਰੀਸ਼ਦ, ਤਖਤਗੜ੍ਹ ਵੱਲੋਂ ਸਰਕਾਰੀ ਮਿਡਲ ਸਕੂਲ ਭੋਜੇਮਾਜਰਾ ਵਿਖੇ ਸਾਇੰਸ ਮਾਸਟਰ ਵਜੋਂ ਸੇਵਾਵਾਂ ਨਿਭਾਅ ਰਹੇ ਪ੍ਰਭਜੀਤ ਸਿੰਘ ਦਾ…

    ਵਿਧਾਇਕ ਦਿਨੇਸ਼ ਚੱਢਾ ਵੱਲੋਂ 20 ਲੱਖ ਰੁਪਏ ਦੀ ਲਾਗਤ ਨਾਲ ਗੋਪਾਲਪੁਰ ਤੋਂ ਲਸਾੜੀ ਤੱਕ ਸੜਕ ਦਾ ਕੰਮ ਮੁਕੰਮਲ  ਨੂਰਪੁਰ ਬੇਦੀ ਦਲਜੀਤ ਚਨੌਲੀ  *ਲਗਭਗ ਇੱਕ ਕਿਲੋਮੀਟਰ ਲੰਬੀ ਸੜਕ ਬਣਨ ਨਾਲ ਇਲਾਕਾ ਵਾਸੀਆਂ ਨੂੰ ਮਿਲੇਗੀ ਸਹੂਲਤ; ਸਰਪੰਚ ਰੋਹਿਤ ਕੁਮਾਰ ਵਿੱਕੀ ਅਤੇ ਬਲਾਕ ਸੰਮਤੀ ਮੈਂਬਰ ਕਿਸ਼ਨ ਸਿੰਘ ਬਿੱਲਾ ਨੇ ਕੀਤਾ ਧੰਨਵਾਦ*

    Spread the love

    Spread the love ਨੂਰਪੁਰ ਬੇਦੀ(04/10/26) ਵਿਧਾਨ ਸਭਾ ਹਲਕਾ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਇਲਾਕੇ ਦੇ ਵਿਕਾਸ ਕਾਰਜਾਂ ਤਹਿਤ ਗੋਪਾਲਪੁਰ ਤੋਂ ਲਸਾੜੀ ਤੱਕ ਜਾਣ ਵਾਲੀ ਸੜਕ ਦਾ ਨਿਰਮਾਣ ਕਾਰਜ 20…

    Leave a Reply

    Your email address will not be published. Required fields are marked *