27 ਅਗਸਤ ( ਕਰਨੈਲ ਸਿੰਘ ਰਿੰਕੂ ) ਤੀਸਰੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ 451ਵਾਂ ਜੋਤੀ ਜੋਤਿ ਦਿਵਸ ਸਲਾਨਾ ਜੋੜ ਮੇਲਾ ਜੱਗ ਗੁਰੂ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਬਾਉਲੀ ਸਾਹਿਬ ,ਸ਼੍ਰੀ ਗੋਇੰਦਵਾਲ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਿਤੀ 6 ਅਤੇ 7 ਸਤੰਬਰ ਨੂੰ ਮਨਾਇਆ ਜਾ ਰਿਹਾ ਹੈ । ਜਿਸ ਸਬੰਧੀ ਅੱਜ ਗੁਰਦਵਾਰਾ ਬਾਉਲੀ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਮੈਨੇਜਰ ਸ੍ਰ ਗੁਰਾ ਸਿੰਘ ਮਾਨ ਦੀ ਅਗਵਾਈ ਹੇਠ ਮੇਲੇ ਦੇ ਪ੍ਰਬੰਧਾਂ ਅਤੇ ਤਿਆਰੀਆਂ ਸਬੰਧੀ ਇਲਾਕੇ ਦੀਆਂ ਮੋਹਤਬਰ ਅਤੇ ਸੂਝਵਾਨ ਸ਼ਖਸ਼ੀਅਤਾਂ ਨਾਲ ਸਲਾਹ ਮਸ਼ਵਰਾ ਕਰਨ ਵਾਸਤੇ ਵਿਸਥਾਰ ਪੂਰਵਕ ਮੀਟਿੰਗ ਕੀਤੀ ਗਈ, ਜਿਸ ਚ ਸੰਗਤ ਲਈ ਲੰਗਰਾਂ ਦੇ ਪ੍ਰਬੰਧ, ਪਾਰਕਿੰਗ,ਟ੍ਰੈਫਿਕ ਦੇ ਪ੍ਰਬੰਧ ਆਦਿ ਦੇ ਸੰਬੰਧ ਚ ਵਿਚਾਰਾ ਹੋਈਆਂ । ਇਹ ਮੀਟਿੰਗ ਤਕਰੀਬਨ 2 ਘੰਟੇ ਚਲੀ,ਇਸ ਮੀਟਿੰਗ ਵਿੱਚ ਪੁੱਜੇ ਸਰਪੰਚ ਗੋਇੰਦਵਾਲ ਨਿਰਮਲ ਸਿੰਘ ਢੋਟੀ ,ਸੂਬਾ ਮੀਤ ਪ੍ਰਧਾਨ ਸ੍ਰ ਕੁਲਦੀਪ ਸਿੰਘ ਔਲਖ,ਜਥੇਦਾਰ ਪ੍ਰੇਮ ਸਿੰਘ ਪੰਨੂ, ਸਾਬਕਾ ਸਰਪੰਚ ਕੁਲਦੀਪ ਸਿੰਘ ਲਾਹੌਰੀਆ, ਪਹਿਲਵਾਨ ਗੁਰਅਵਤਾਰ ਸਿੰਘ ਬੱਬੂ , ਹਰਦਿਆਲ ਸਿੰਘ ਕੰਗ , ਥਾਣੇਦਾਰ ਹਰਭਜਨ ਸਿੰਘ ਸਰਾਂ , ਪ੍ਰਧਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਵਿੰਦਰ ਸਿੰਘ ਗਿੱਲ, ਸੁਖਵਿੰਦਰ ਸਿੰਘ ਧਾਲੀਵਾਲ,ਬਾਵਾ ਰਣਜੀਤ ਸਿੰਘ ਲੱਕੀ,ਬਾਵਾ ਰਣਜੀਤ ਸਿੰਘ ਭੱਲਾ,ਆੜ੍ਹਤੀ ਬਲਬੀਰ ਸਿੰਘ ਆਹਲੂਵਾਲੀਆ , ਸੁਖਵਿੰਦਰ ਸਿੰਘ ਸਹੋਤਾ ,ਸਰਬਜੋਤ ਸਿੰਘ ਸੰਧਾ ਅਤੇ ਹਰਭਜਨ ਸਿੰਘ ਰਾਠੌਰ ਵੱਲੋਂ ਵੱਖ-ਵੱਖ ਸੁਝਾਅ ਪੇਸ਼ ਕੀਤੇ ਗਏ। ਮੀਟਿੰਗ ਦੌਰਾਨ ਮਤਾ ਪਾਉਂਦਿਆਂ ਇਹ ਸਪਸ਼ਟ ਕੀਤਾ ਗਿਆ ਕਿ ਮੇਲੇ ਦੌਰਾਨ ਹਰ ਇਕ ਪੰਡਾਲ ਦੇ ਸਪੀਕਰਾਂ ਦੀ ਅਵਾਜ਼ ਸਿਰਫ਼ ਪੰਡਾਲ ਤੱਕ ਸੀਮਤ ਰੱਖਣ ਦਾ ਪ੍ਰਬੰਧ ਕੀਤਾ ਜਾਵੇ। ਇਸ ਲਈ ਯੂਨਿਟਾਂ ਵਾਲੇ ਸਪੀਕਰਾਂ ਦੀ ਥਾਂ ਬਕਸਿਆਂ ਵਾਲੇ ਸਪੀਕਰਾਂ ਦੀ ਵਰਤੋਂ ਨੂੰ ਤਰਜੀਹ ਦਿੱਤੀ ਜਾਵੇ। ਇਸ ਤੋਂ ਇਲਾਵਾ ਮਤੇ ਵਿੱਚ ਕਿਹਾ ਗਿਆ ਕਿ ਵੱਖ ਵੱਖ ਪਿੰਡਾਂ ਵੱਲੋਂ ਸਜਾਏ ਜਾਂਦੇ ਲੰਗਰਾਂ ਵਿਚ, ਸਪੀਕਰ ਨਾ ਲਗਾਏ ਜਾਣ ਅਤੇ ਇਕ ਲੰਗਰ ਪਿੱਛੇ ਸਿਰਫ਼ ਇਕ ਜਾਂ ਦੋ ਸਾਧਨਾਂ (ਟਰੈਕਟਰ-ਟਰਾਲੀ ਜਾਂ ਜੀਪ ਆਦਿ ਨੂੰ ਹੀ ਆਉਣ ਦਿੱਤਾ ਜਾਵੇ। ਮਤੇ ਵਿੱਚ ਸਪੱਸ਼ਟ ਕੀਤਾ ਗਿਆ ਕਿ ਜੋੜ-ਮੇਲੇ ਦੌਰਾਨ ਟਰੈਕਟਰਾਂ ਤੇ ਡੈੱਕ ਨਾ ਲਗਾਏ ਜਾਣ ਅਤੇ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਗੁਰਮਤਿ ਤੋਂ ਉਲਟ ਦੁਕਾਨਾਂ ਨਾ ਲਗਾਈਆਂ ਜਾਣ ।
ਮੈਨੇਜਰ ਗੁਰਾ ਸਿੰਘ ਵੱਲੋਂ ਦੱਸਿਆ ਗਿਆ ਕਿ ਇਨ੍ਹਾਂ ਮਤਿਆਂ ਦਾ ਉਤਾਰਾ ਡੀਸੀ ਅਤੇ ਐਸ.ਐਸ.ਪੀ ਤਰਨਤਾਰਨ ਨੂੰ ਭੇਜ ਕੇ ਮਤਿਆਂ ਨੂੰ ਲਾਗੂ ਕਰਾਉਣ ਲਈ ਪ੍ਰਸਾਸ਼ਨ ਤੋਂ ਸਹਿਯੋਗ ਦੀ ਮੰਗ ਕੀਤੀ ਜਾਵੇਗੀ।ਉਹਨਾਂ ਆਖਿਆ ਜੋੜ ਮੇਲੇ ਦਾ ਮਾਹੌਲ ਗੁਰਮਤਿ ਅਨੁਸਾਰ ਕਰਨ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ । ਉਹਨਾਂ ਕਿਹਾ ਕਿ ਸੰਗਤ ਵੱਲੋਂ ਬਹੁਤ ਕੀਮਤੀ ਸੁਝਾਅ ਦਿੱਤੇ ਗਏ ਹਨ ਜੋ ਸਮਾਗਮ ਦੌਰਾਨ ਲਾਹੇਵੰਦ ਸਾਬਤ ਹੋਣਗੇ । ਉਹਨਾਂ ਕਿਹਾ ਕਿ ਸੰਗਤ ਦੀ ਭਾਰੀ ਆਮਦ ਨੂੰ ਮੁੱਖ ਰੱਖਦਿਆਂ ਸਮਾਗਮ ਦੌਰਾਨ ਐੱਸਜੀਪੀਸੀ ਦੇ ਸਹਿਯੋਗ ਨਾਲ ਲੰਗਰ ਲਾਉਣ ਲਈ ਵੱਖ-ਵੱਖ ਸਭਾ ਸੁਸਾਇਟੀਆਂ,ਧਾਰਮਿਕ ਜਥੇਬੰਦੀਆਂ ਅਤੇ ਸੰਪਰਦਾਵਾਂ ਵੱਡੇ ਪੱਧਰ ’ਤੇ ਸੰਗਤ ਵਲੋਲਈ ਲੰਗਰ ਅਤੇ ਪਾਰਕਿੰਗ ਦੇ ਪ੍ਰਬੰਧ ਕਰ ਰਹੀਆਂ ਹਨ ਤਾਂ ਜੋ ਦੇਸ਼ਾਂ ਵਿਦੇਸ਼ਾਂ ਤੋਂ ਦਰਸ਼ਨ ਕਰਨ ਪਹੁੰਚ ਰਹੀ ਸੰਗਤ ਨੂੰ ਕਿਸੇ ਤਰਾਂ ਦੀ ਕੋਈ ਪਰੇਸ਼ਾਨੀ ਨਾ ਆਏ। ਮੀਟਿੰਗ ਵਿੱਚ ਫਤਿਹ ਸਿੰਘ ਬਾਠ,ਨਿਸ਼ਾਨ ਸਿੰਘ ਢੋਟੀ , ਦਿਲਬਾਗ ਸਿੰਘ ਤੁੜ, ਬੱਬੂ ਪਹਿਲਵਾਨ,ਪ੍ਰਤਾਪ ਸਿੰਘ ਪੰਜਾਬੀ,ਮੋਹਨ ਸਿੰਘ ਸਾਬਕਾ ਸਬ ਇੰਸਪੈਕਟਰ ,ਗੁਰਸਾਹਿਬ ਸਿੰਘ ਮੈਂਬਰ ਪੰਚਾਇਤ ,ਡਾਕਟਰ ਸੰਤੋਖ ਸਿੰਘ ਖਹਿਰਾ,ਮਨਦੀਪ ਸਿੰਘ ਪ੍ਰਧਾਨ ਮਾਰਕੀਟ ਕਮੇਟੀ,ਬਲਬੀਰ ਸਿੰਘ ਚੌਹਾਨ,ਸੁਖਬੀਰ ਸਿੰਘ ਸਾਬਕਾ ਮੈਂਬਰ ਪੰਚਾਇਤ,ਜਥੇਦਾਰ ਅਮਰ ਸਿੰਘ,ਰਾਜਾ ,ਸੁਖਬੀਰ ਸਿੰਘ ਮਿੱਠੂ ,ਸਰਵਣ ਸਿੰਘ ਸੰਮਾ ਲਾਹੌਰੀਆ, ਡਾਕਟਰ ਮੱਸਾ ਸਿੰਘ,ਸੁਖਦੇਵ ਸਿੰਘ ਧੂੰਦਾ,ਬਾਬਾ ਦਲਬੀਰ ਸਿੰਘ, ਸਤਨਾਮ ਸਿੰਘ ਸੱਤਾ,ਗੁਰਦਿਆਲ ਸਿੰਘ,ਐੱਸ ਕੇ ਚਾਵਲਾ , ਸੁਰਿੰਦਰ ਸਿੰਘ ਢੋਟੀ,ਮੱਖਣ ਸਿੰਘ ਢੋਟੀ,ਮਲਕੀਤ ਸਿੰਘ ਸਾਬਕਾ ਬਲਾਕ ਸੰਮਤੀ ਮੈਂਬਰ ,ਭਾਈ ਸੂਰਤਾ ਸਿੰਘ, ਜੇਈ ਗੁਰਮੀਤ ਸਿੰਘ ,ਦਵਿੰਦਰ ਸਿੰਘ ਢਿੱਲੋਂ,ਨੰਬਰਦਾਰ ਅਮਰਜੀਤ ਸਿੰਘ ,ਸੋਨੂ ਬਾਵਾ ਸਟੂਡੀਓ,ਜਗਜੀਤ ਸਿੰਘ ਸੰਧੂ ਆਦਿ ਮੋਹਤਬਰਾਂ ਤੋਂ ਇਲਾਵਾ ਗੁਰੂਦਵਾਰਾ ਸਟਾਫ ਵੱਲੋਂ ਐਡੀਸ਼ਨਲ ਮੈਨੇਜਰ ਸਰਬਜੀਤ ਸਿੰਘ ,ਐਡੀਸ਼ਨਲ ਮੈਨੇਜਰ ਨਿਰਮਲ ਸਿੰਘ, ਮੀਤ ਮੈਨੇਜਰ ਗੁਰਪ੍ਰੀਤ ਸਿੰਘ ,ਰਿਕਾਰਡ ਕੀਪਰ ਰਸਪਾਲ ਸਿੰਘ,ਰਿਕਾਰਡ ਕੀਪਰ ਹਰਪ੍ਰੀਤ ਸਿੰਘ, ਖਜਾਨਚੀ ਪਰਮਜੀਤ ਸਿੰਘ, ਅਕਾਊਂਟੈਂਟ ਲਵਪ੍ਰੀਤ ਸਿੰਘ,ਜਸਬੀਰ ਸਿੰਘ ਏ ਸੀ ਜਸਵਿੰਦਰ ਸਿੰਘ ਏਸੀ ,ਰਵਿੰਦਰ ਸਿੰਘ ਇਨਚਾਰਜ ਨਿਵਾਸ, ਸਤਬੀਰ ਸਿੰਘ ਇੰਚਾਰਜ ਕੜਾਹ ਪ੍ਰਸ਼ਾਦ, ਗੁਰਜੀਤ ਸਿੰਘ ਸਟੋਰ ਕੀਪਰ ,ਮਨਜੀਤ ਸਿੰਘ ਸਟੋਰ ਕੀਪਰ, ਜੈਮਲ ਸਿੰਘ ਕਲਰਕ ,ਅਰਸ਼ਪ੍ਰੀਤ ਸਿੰਘ ,ਹੀਰਾ ਸਿੰਘ ਆਦਿ ਹਾਜ਼ਰ ਸਨ ।






