ਅੰਮ੍ਰਿਤਸਰ ( ) ਸ਼੍ਰੀ ਹਨੂਮਾਨ ਜੈਯੰਤੀ ਦੇ ਸ਼ੁਭ ਦਿਹਾੜੇ ਤੇ ਹਨੂਮਾਨ ਸੇਵਾ ਦਲ ਵੱਲੋਂ ਪਾਰਸ ਮਹਿਰਾ ਦੀ ਅਗਵਾਈ ਵਿੱਚ ਇੱਕ ਸ਼ੋਭਾ ਯਾਤਰਾ ਬਟਾਲਾ ਰੋਡ ਸ਼ਿਵਾਲਾ ਬੋਹੜ ਵਾਲਾ ਮੰਦਰ ਤੋਂ ਵਿਜੇ ਨਗਰ ਮੇਨ ਬਾਜ਼ਾਰ ਤੱਕ ਕੱਢੀ ਗਈ। ਜਿਸ ਦਾ ਸਵਾਗਤ ਰਾਸ਼ਟਰੀ ਹਿੰਦੂ ਚੇਤਨਾ ਮੰਚ ਦੇ ਕੌਮੀ ਪ੍ਰਧਾਨ ਅਸ਼ੋਕ ਡਿੰਪੀ ਚੌਹਾਨ ਨੇ ਕੀਤਾ। ਉਹਨਾਂ ਨੇ ਕਿਹਾ ਕਿ ਧਾਰਮਿਕ ਪ੍ਰੋਗਰਾਮ ਸਾਡੀ ਭਾਰਤੀ ਸੰਸਕ੍ਰਿਤੀ ਦਾ ਇੱਕ ਅਹਿਮ ਹਿੱਸਾ ਹੁੰਦੇ ਹਨ। ਇਸ ਮੌਕੇ ਤੇ ਭਾਰੀ ਸੰਖਿਆ ਵਿੱਚ ਸ਼ਰਧਾਲੂਆਂ ਨੇ ਭਾਗ ਲਿਆ।







