ਸਾਂਝਾ ਅਧਿਆਪਕ ਦਲ ਪੰਜਾਬ ਦੀ ਪਲੇਠੀ ਮੀਟਿੰਗ ਜਿਲਾ ਕਪੂਰਥਲਾ ਵਿਖੇ  ਹੋਈ 

Spread the love
ਕਪੂਰਥਲਾ, 13 ਅਗਸਤ (ਕੌੜਾ)- ਅਧਿਆਪਕ ਦਲ ਪੰਜਾਬ ਅਤੇ ਅਧਿਆਪਕ ਦਲ ( ਜਹਾਂਗੀਰ) ਵਿੱਚਕਾਰ ਹੋਈ ਏਕਤਾ ਤੋਂ ਬਾਅਦ ਸਾਂਝਾ ਅਧਿਆਪਕ ਦਲ ਪੰਜਾਬ ਦਾ ਗਠਨ ਕੀਤਾ ਗਿਆ ਸੀ ਜਿਸ ਦੀ ਪਲੇਠੀ ਮੀਟਿੰਗ ਜ਼ਿਲ੍ਹਾ ਕਪੂਰਥਲਾ ਵਿਖੇ ਕਰਵਾਈ ਗਈ ਜਿਸ ਦੌਰਾਨ ਜਥੇਬੰਦੀ ਦੇ ਸੂਬਾ ਕਨਵੀਨਰ ਜਸਵਿੰਦਰ ਸਿੰਘ ਔਲਖ ਅਤੇ ਸੂਬਾ ਕਨਵੀਨਰ ਬਾਜ ਸਿੰਘ ਖਹਿਰਾ ਵਲੋਂ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ ਗਈ ਅਤੇ ਆਪਣੀ ਅਗਵਾਈ ਹੇਠ ਜ਼ਿਲ੍ਹਾ ਕਪੂਰਥਲਾ ਦੇ ਸਾਥੀਆਂ ਨਾਲ ਸਾਂਝਾ ਅਧਿਆਪਕ ਦਲ ਪੰਜਾਬ ਦੀ ਮਜਬੂਤੀ ਸਬੰਧੀ ਸਲਾਹ ਮਸ਼ਵਰਾ ਕੀਤਾ ਗਿਆ। ਇਸ ਮੌਕੇ ਸੂਬਾ ਕਾਰਜਕਾਰੀ ਕਨਵੀਨਰ ਰਵਿੰਦਰਜੀਤ ਸਿੰਘ ਪਨੂੰ ਅਤੇ ਸੂਬਾ ਕਾਰਜਕਾਰੀ ਕਨਵੀਨਰ ਸਤਨਾਮ ਸਿੰਘ ਰੰਧਾਵਾ ਵੀ ਉਚੇਚੇ ਤੌਰ ਤੇ ਹਾਜ਼ਰ ਹੋਏ। ਇਸ ਮੀਟਿੰਗ ਦੌਰਾਨ ਅਧਿਆਪਕ ਵਰਗ ਨੂੰ ਆ ਰਹੀਆਂ ਮੁਸ਼ਕਿਲਾਂ ਅਤੇ ਮੰਗਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਪੰਜਾਬ ਤੋਂ ਮੰਗ ਕੀਤੀ ਗਈ ਕਿ ਅਧਿਆਪਕਾਂ ਦੀਆਂ ਹੱਕੀ ਮੰਗਾਂ ਤੁਰੰਤ ਪੂਰੀਆਂ ਕੀਤੀਆਂ ਜਾਣ।  ਇਸ ਮੌਕੇ ਸਾਂਝਾ ਅਧਿਆਪਕ ਦਲ ਦੇ ਪੁਨਰਗਠਨ ਸਬੰਧੀ ਵਿਚਾਰ ਵਟਾਂਦਰਾ ਕਰਦੇ ਹੋਏ ਸਤਨਾਮ ਸਿੰਘ ਰੰਧਾਵਾ ਨੇ ਫਰਾਖ਼ਦਿਲੀ ਦਿਖਾਉਂਦੇ ਹੋਏ ਸੁਖਦਿਆਲ ਸਿੰਘ ਝੰਡ ਦਾ ਨਾਮ ਜ਼ਿਲ੍ਹਾ ਪ੍ਰਧਾਨ ਦੇ ਤੌਰ ਤੇ ਐਲਾਨ ਕੀਤਾ ਜਿਸ ਨੂੰ ਸਮੂਹ ਆਗੂਆਂ ਵਲੋਂ ਸਰਬਸੰਮਤੀ ਨਾਲ ਪ੍ਰਵਾਨ ਕਰ ਲਿਆ ਗਿਆ ਅਤੇ ਇਸੇ ਤਰ੍ਹਾਂ ਜਿਲ੍ਹਾ ਜਨਰਲ ਸਕੱਤਰ ਲਈ ਮਨਜਿੰਦਰ ਸਿੰਘ ਧੰਜੂ ਨੂੰ ਵੀ ਸਰਬਸੰਮਤੀ ਨਾਲ ਚੁਣਿਆ ਗਿਆ। ਇਸ ਮੌਕੇ ਸੁਖਦਿਆਲ ਸਿੰਘ ਝੰਡ ਨੇ ਸੂਬਾ ਕਨਵੀਨਰਾਂ ਅਤੇ ਜ਼ਿਲ੍ਹਾ ਆਗੂਆਂ ਦਾ ਧੰਨਵਾਦ ਕਰਦੇ ਹੋਏ ਵਿਸ਼ਵਾਸ ਦਿਵਾਇਆ ਕਿ ਉਹ ਸਾਰੇ ਸਾਥੀਆਂ ਦੇ ਸਹਿਯੋਗ ਨਾਲ ਜਿਲ੍ਹਾ ਕਪੂਰਥਲਾ ਵਿੱਚ ਅਧਿਆਪਕਾਂ ਦੀਆਂ ਮੰਗਾਂ ਅਤੇ ਹੱਕਾਂ ਲਈ ਪਹਿਲਾਂ ਦੀ ਤਰ੍ਹਾਂ ਹੀ ਤਤਪਰ ਰਹਿਣਗੇ। ਇਸ ਮੌਕੇ ਸੂਬਾ ਕਨਵੀਨਰ ਜਸਵਿੰਦਰ ਸਿੰਘ ਔਲਖ ਅਤੇ ਸੂਬਾ ਕਨਵੀਨਰ ਬਾਜ ਸਿੰਘ ਖਹਿਰਾ ਨੇ ਦੱਸਿਆ ਕਿ ਅਧਿਆਪਕ ਦਲ ਵਲੋਂ ਹਮੇਸ਼ਾਂ ਅਧਿਆਪਕਾਂ ਦੇ ਹੱਕਾਂ ਦੀ ਤਰਜਮਾਨੀ ਕੀਤੀ ਹੈ ਅਤੇ ਭਵਿੱਖ ਵਿੱਚ ਵੀ ਅਧਿਆਪਕਾਂ ਦੇ ਹੱਕਾਂ ਅਤੇ ਹਿਤਾਂ ਲਈ ਸੰਘਰਸ਼ ਲਗਾਤਾਰ ਜਾਰੀ ਰਹੇਗਾ। ਇਸ ਮੌਕੇ ਸੂਬਾ ਕਾਰਜਕਾਰੀ ਕਨਵੀਨਰ ਰਵਿੰਦਰਜੀਤ ਸਿੰਘ ਪਨੂੰ ਵਲੋਂ ਸਰਬਸੰਮਤੀ ਨਾਲ ਚੁਣੇ ਗਏ ਜ਼ਿਲ੍ਹਾ ਪ੍ਰਧਾਨ ਸੁਖਦਿਆਲ ਸਿੰਘ ਝੰਡ ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਧੰਜੂ ਨੂੰ ਮੁਬਾਰਕਬਾਦ ਦਿੰਦੇ ਹੋਏ ਸਮੂਹ ਜਿਲਾ ਆਗੂਆਂ ਨੂੰ ਅਪੀਲ ਕੀਤੀ ਕਿ ਆਪਸੀ ਏਕੇ ਅਤੇ ਸਹਿਮਤੀ ਨਾਲ ਅਧਿਆਪਕ ਵਰਗ ਦੀਆਂ ਸਮੱਸਿਆਵਾਂ ਦੂਰ ਕਰਵਾਉਣ ਲਈ ਜੱਦੋਜਹਿਦ ਜਾਰੀ ਰੱਖੀ ਜਾਵੇ। ਇਸ ਮੌਕੇ ਸੂਬਾਈ ਆਗੂ ਕੁਲਵਿੰਦਰ ਸਿੰਘ ਬਰਾੜ,ਲੈਕ: ਰਜਨੀਸ਼ ਕੁਮਾਰ,  ਲੈਕਚਰਾਰ ਰਜੇਸ਼ ਜੋਲੀ, ਭਜਨ ਸਿੰਘ ਮਾਨ,  ਰਮੇਸ਼ ਕੁਮਾਰ ਭੇਟ,  ਹਰਦੇਵ ਸਿੰਘ ਖਾਨੋਵਾਲ,  ਗੁਰਮੀਤ ਸਿੰਘ ਖਾਲਸਾ, ਲੈਕਚਰਾਰ ਵਨੀਸ਼ ਸ਼ਰਮਾ, ਅਮਰੀਕ ਸਿੰਘ ਰੰਧਾਵਾ, ਵੱਸਣਦੀਪ ਸਿੰਘ ਜੱਜ, ਮਨੂੰ ਕੁਮਾਰ ਪ੍ਰਾਸ਼ਰ, ਰੋਸ਼ਨ ਲਾਲ ਸੈਫਲਾਬਾਦ ਸਮੇਤ ਵੱਡੀ ਗਿਣਤੀ ਵਿੱਚ ਅਧਿਆਪਕ ਹਾਜ਼ਰ ਸਨ।
  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਕਲਾਕਾਰ ਕਰਮਜੀਤ ਅਨਮੋਲ ਲੜ ਸਕਦੇ ਨੇ ਆਪ ਪਾਰਟੀ ਵੱਲੋਂ ਬਠਿੰਡਾ ਦਿਹਾਤੀ ਤੋਂ ਚੋਣ

    Spread the love

    Spread the love  ਟਿਕਟ ਦੀ ਇੱਛਾ ਰੱਖਣ ਵਾਲੇ ਆਗੂਆਂ ਦੀਆਂ ਆਸਾਂ ‘ਤੇ ਫਿਰ ਸਕਦਾ ਹੈ ਪਾਣੀ ਬਠਿੰਡਾ 15 ਅਪ੍ਰੈਲ (ਸੁਰਿੰਦਰਪਾਲ ਸਿੰਘ): ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ…

    Leave a Reply

    Your email address will not be published. Required fields are marked *