ਸਾਈਂ ਸਾਦਿਕ ਸ਼ਾਹ ਦਾ ਭੰਡਾਰਾ ਕਰਵਾਇਆ ਗਿਆ

Spread the love

ਸ੍ਰੀ ਮੁਕਤਸਰ ਸਾਹਿਬ, 06 ਜੁਲਾਈ (ਮਨਜੀਤ ਸਿੱਧੂ):- ਨੇੜਲੇ ਪਿੰਡ ਖ਼ੂਨਣ ਖੁਰਦ ਵਿਖ਼ੇ ਸਾਈਂ ਸਾਦਿਕ ਸ਼ਾਹ ਫ਼ਕੀਰ ਦਾ ਹਰ ਸਾਲ ਦੀ ਤਰ੍ਹਾਂ ਸਲਾਨਾ ਭੰਡਾਰਾ ਕਰਾਇਆ ਗਿਆ। ਇਸ ਭੰਡਾਰਾ ਪਿੰਡ ਵਾਸੀਆਂ ਅਤੇ ਬਾਬਾ ਗੁਰਮੀਤ ਸਿੰਘ ਦੇ ਸਹਿਯੋਗ ਸਦਕਾ ਕਰਵਾਇਆ ਗਿਆ। ਜਿਸ ਵਿੱਚ ਇਸ ਪਿੰਡ ਤੋਂ ਇਲਾਵਾ ਹੋਰ ਵੀ ਦੂਰ ਨੇੜੇ ਤੋਂ ਸੰਗਤਾਂ ਨੇ ਆ ਕੇ ਆਪਣੀ ਹਾਜ਼ਰੀ ਲਗਵਾਈ। ਇਸ ਮੌਕੇ ‘ਤੇ ਸਭ ਤੋਂ ਪਹਿਲਾ ਸਾਈਂ ਸਾਦਿਕ ਸ਼ਾਹ ਦੇ ਸਥਾਨ ‘ਤੇ ਚਾਦਰ ਚੜਾਈ ਗਈ। ਚਾਦਰ ਚੜਾਉਣ ਦੀ ਰਸਮ ਮੁੱਖ ਸੇਵਾਦਾਰ ਬਾਬਾ ਗੁਰਮੀਤ ਸਿੰਘ ਵੱਲੋਂ ਨਿਭਾਈ ਗਈ। ਇਸ ਮੌਕੇ ‘ਤੇ ਬਾਬਾ ਗੁਰਮੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਰ ਸਾਲ 20 ਹਾੜ ਨੂੰ ਸਾਈਂ ਜੀ ਦੀ ਯਾਦ ਵਿੱਚ ਭੰਡਾਰਾ ਕਰਵਾਇਆ ਜਾਂਦਾ ਹੈ ਅਤੇ ਨਗਰ ਖੇੜੇ, ਮਾਨਵਤਾ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਬੇਨਤੀ ਕੀਤੀ ਜਾਂਦੀ ਹੈ। ਇਸ ਮੌਕੇ ‘ਤੇ ਪੀਰਖਾਨਾ ਪੱਖੋਂ ਕੈਂਚੀਆਂ ਦੇ ਗੱਦੀਨਸ਼ੀਨ ਬਾਬਾ ਅਕਬਰ ਖਾਨ ਗੋਲਡੀ ਦੀ ਪਾਰਟੀ ਵੱਲੋਂ ਪੀਰਾਂ ਦਾ ਜੱਸ ਗਾਇਨ ਕੀਤਾ ਗਿਆ। ਇਸ ਤੋਂ ਇਲਾਵਾ ਹੋਰ ਵੀ ਕਈ ਸੰਗੀਤਕ ਪਾਰਟੀਆਂ ਵੱਲੋਂ ਪੀਰਾਂ ਦਾ ਜੱਸ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ‘ਤੇ ਸਵੇਰ ਤੋਂ ਹੀ ਪੂਰੀਆਂ ਛੋਲੇ, ਖੀਰ, ਮਾਲ-ਪੂੜੇ ਅਤੇ ਜਲੇਬੀਆਂ ਦਾ ਲੰਗਰ ਵੀ ਵਰਤਾਇਆ ਗਿਆ। ਇਸ ਮੌਕੇ ‘ਤੇ ਬਾਬਾ ਛਿੰਦਰ ਸਿੰਘ ਪੀਰਖਾਨਾ ਪੱਖੋਂ ਕਲਾ, ਬਾਬਾ ਛਿੰਦਾ ਕੋਟਭਾਈ, ਚੱੜਤ ਸਿੰਘ ਬਰਾੜ ਸਾਬਕਾ ਸਰਪੰਚ, ਬਲਦੇਵ ਰਾਮ ਸਾਬਕਾ ਸਰਪੰਚ, ਗੁਰਲਾਲ ਸਿੰਘ ਬਿੱਲੂ ਬਰਾੜ, ਇਕਬਾਲ ਸਿੰਘ ਬਰਾੜ, ਰਵੀ ਖਾਨ, ਜੱਸਾ ਸਿੰਘ, ਸ਼ੇਰੀ ਖਾਨ, ਗੁਰਦਾਸ ਸਿੰਘ, ਫਲੇਲ ਸਿੰਘ, ਜਗਦੇਵ ਸਿੰਘ ਖ਼ੂਨਣ ਖੁਰਦ, ਭੱਲਾ ਸਿੰਘ ਕੋਟਲੀ, ਗੁਰਮੇਲ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਹੋਰ ਵੀ ਸੰਗਤ ਮੌਜੂਦ ਸੀ।

  • Related Posts

    ਬਾਬਾ ਬੰਦਾ ਸਿੰਘ ਬਹਾਦਰ ਖ਼ਾਲਸਾ ਕਿਸਾਨ ਜਥੇਬੰਦੀ ਦੀ ਮੀਟਿੰਗ- ਕੇਂਦਰ ਤੇ ਪੰਜਾਬ ਸਰਕਾਰ ਅੱਗੇ ਚੁੱਕੀਆਂ ਅਹਿਮ ਮੰਗਾਂ

    Spread the love

    Spread the loveਸ੍ਰੀ ਮੁਕਤਸਰ ਸਾਹਿਬ, 6 ਜੁਲਾਈ (ਮਨਜੀਤ ਸਿੱਧੂ)- ਬਾਬਾ ਬੰਦਾ ਸਿੰਘ ਬਹਾਦਰ ਖ਼ਾਲਸਾ ਕਿਸਾਨ ਜਥੇਬੰਦੀ ਭਾਰਤ ਦੀ ਇੱਕ ਅਹਿਮ ਮੀਟਿੰਗ ਸੂਬਾ ਪ੍ਰਧਾਨ ਜਸਵੀਰ ਸਿੰਘ ਬਰਾੜ ਦੀ ਅਗਵਾਈ ਹੇਠ ਭਾਈ…

    ਸ਼ਹਿਰ ’ਚ ਚੋਰ ਚੁਸਤ, ਪੁਲਿਸ ਸੁਸਤ  ਕੰਧ ਨੂੰ ਸੰਨ ਲਾ ਕੇ ਡਿਲੀਵਰੀ ਦਫ਼ਤਰ ’ਚੋਂ ਹਜ਼ਾਰਾਂ ਰੁਪਏ ਦੀ ਨਕਦੀ ਚੋਰੀ

    Spread the love

    Spread the loveਸ਼੍ਰੀ ਮੁਕਤਸਰ ਸਾਹਿਬ, 6 ਜੁਲਾਈ (ਮਨਜੀਤ ਸਿੱਧੂ)– ਸ਼ਹਿਰ ਵਿੱਚ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਇੱਕ ਪਾਸੇ ਪੁਲਿਸ ਵੱਲੋਂ ਰਾਤ ਸਮੇਂ ਪੀਸੀਆਰ ਗਸ਼ਤ ਵਧਾਉਣ ਦੇ…

    Leave a Reply

    Your email address will not be published. Required fields are marked *