ਸਿਟੀਜਨ ਫੋਰਮ ਵਿਧਾ ਮੰਦਰ ਵਿਖੇ ਦਾਨ ਉਤਸਵ ਦਾ ਆਯੋਜਨ

Spread the love
 ਅੰਮ੍ਰਿਤਸਰ, 23 ਨਵੰਬਰ (ਦਿਨੇਸ਼ ਸੋਨੀ) ਹਲਕਾ ਪੂਰਬੀ ਦੇ ਮਕਬੂਲਪੁਰਾ ਵਿਖੇ ਸਿਟੀਜਨ ਫੋਰਮ ਵਿਧਾ ਮੰਦਰ ਵਿਖੇ ਦਾਨ ਉਤਸਵ ਦਾ ਆਯੋਜਨ ਰਾਸ਼ਟਰਪਤੀ ਪੁਰਸਕਾਰ ਪ੍ਰਾਪਤ ਡਾ. ਸਵਰਾਜ ਗਰੋਵਰ ਅਤੇ ਸੰਸਥਾ ਦੇ ਸੰਸਥਾਪਕ ਅਤੇ ਟ੍ਰਸ਼ਟੀ ਮਸ਼ਹੁਰ ਸਮਾਜ ਸੇਵੀ ਸ. ਅਜੀਤ ਸਿੰਘ ਦੀ ਅਗਵਾਈ ਹੇਠ ਕੀਤਾ ਗਿਆ। ਭਾਰਤੀ ਰੈਡਕ੍ਰਾਸ ਸੋਸਾਇਟੀ ਦੇ ਮਹਾਸਚਿਵ ਸੈਮਸਨ ਮਸੀਹ ਵਿਸ਼ੇਸ਼ ਮਹਿਮਾਨ, ਸਮਾਜ ਸੇਵੀ ਯੋਗੇਸ਼ ਮਿੱਤਲ, ਯੂ.ਪੀ. ਕਲਿਯਾਨ ਪਰਿਸ਼ਦ ਦੇ ਪੰਜਾਬ ਮਹਾਸਚਿਵ ਸ਼੍ਰੀ ਰਾਮਭਵਨ ਗੋਸਵਾਮੀ, ਨਿਸ਼ਕਾਮ ਸੇਵਾ ਸੋਸਾਇਟੀ ਦੇ ਮੁੱਖੀ ਸ਼੍ਰੀ ਵਿਜੇ ਮਹਾਜਨ ਨੇ ਵਿਸ਼ੇਸ਼ ਮਹਿਮਾਨ ਦੀ ਭੁਮਿਕਾ ਨਿਭਾਈ। ਸ਼੍ਰੀ ਸੈਮਸਨ ਮਸੀਹ ਨੇ ਸਿਟੀਜਨ ਫੋਰਮ ਵਿਧਾ ਮੰਦਰ ਵਿੱਚ ਜਰੂਰਤਮੰਦ ਬੱਚਿਆਂ ਨੂੰ ਸਿੱਖਿਆ ਦੇ ਕੇ ਉਹਨਾਂ ਨੂੰ ਆਤਮ ਨਿਰਭਰ ਬਨਾਉਣ ਵਿੱਚ ਸੰਸਥਾਪਕ ਅਤੇ ਸਟਾਫ ਵੱਲੋਂ ਯੋਗਦਾਨ ਦੇਣ ਦੀ ਸ਼ਲਾਘਾਂ ਕੀਤੀ। ਦੁਸਰਿਆਂ ਦੀ ਚੌਲੀ ਵਿੱਚ ਖੁਸ਼ੀਆਂ ਭਰਨਾ ਹੀ ਦਾਨ ਉਤਸਵ ਦਾ ਮਹਤਵ ਹੈ। ਸ. ਅਜੀਤ ਸਿੰਘ ਨੇ ਕਿਹਾ ਕਿ ਗਰੀਬ ਬੱਚਿਆਂ ਦੇ ਭੱਵਿਖ ਨੂੰ ਸੁਧਾਰਨਾ ਹੀ ਉਹਨਾਂ ਦੇ ਜੀਵਨ ਦਾ ਉਦੇਸ਼ ਹੈ। ਆਖਰੀ ਸਾਂਹ ਤੱਕ ਬੱਚਿਆਂ ਦੀ ਸੇਵਾ ਹੀ ਮੇਰਾ ਧਰਮ ਹੈ। ਡਾ. ਸਵਰਾਜ ਗਰੋਵਰ ਨੇ ਕਿਹਾ ਕਿ ਸੇਵਾ ਹੀ ਪਰਮ ਧਰਮ ਹੈ ਜਰੂਰਤਮੰਦਾਂ ਦੇ ਹੰਜੂ ਪੂੰਜ ਕੇ ਚੇਹਰੇ ਤੇ ਖੁਸ਼ਹਾਲੀ ਲਿਆਉਣਾ ਹੀ ਪਰੋਪਕਾਰ ਹੈ। ਬੱਚਿਆਂ ਨੂੰ ਉਹਨਾਂ ਦੀ ਜਰੂਰਤ ਦਾ ਸਾਰਾ ਸਮਾਨ ਦਿੰਦੇ ਹੋਏ ਸਮਾਜ ਸੇਵੀ ਯੋਗੇਸ਼ ਮਿੱਤਲ ਨੇ ਕਿਹਾ ਕਿ ਬੱਚਿਆਂ ਦੇ ਭਵਿੱਖ ਨੂੰ ਉਜਵਲ ਬਨਾੳੇੁਣ ਦੇ ਲਈ ਜਿਨਾਂ ਵੀ ਦਾਨ ਕੀਤਾ ਜਾਵੇ ਘਟ ਹੈ। ਸ਼੍ਰੀ ਰਾਮਭਵਨ ਗੋਸਵਾਮੀ ਨੇ ਕਿਹਾ ਕਿ ਬੱਚਿਆਂ ਦੇ ਲਈ ਦਾਨ ਉਤਮ ਦਾਨ ਹੈ। ਵਿਜੇ ਮਹਾਜਨ ਨੇ ਵੀ ਸਕੂਲ ਦੇ ਕੰਮਾ ਦੀ ਤਾਰੀਫ ਕੀਤੀ ਸਕੂਲ ਦੇ ਮੁੱਖ ਅਧਿਆਪਕ ਸੀਮਾ ਅਰੋੜਾ ਨੇ ਆਏ ਹੋਏ ਸਾਰੇ ਮਹਿਮਾਨਾ ਦਾ ਸਵਾਗਤ ਕੀਤਾ ਉਤਸਵ ਵਿੱਚ ਫ੍ਰੀ ਪਰਿਵਾਰ ਪਰਾਮਰਸ਼ ਕੇਂਦਰ ਅਤੇ ਜਨ ਕਲਿਯਾਨ ਸੰਗਠਨ ਦੇ ਪਦਾਧਿਕਾਰੀ ਡਾਲੀ ਭਾਟਿਆ, ਜਿਲਾ ਲਾਇਬ੍ਰੇਰਿਅਨ ਡਾ. ਪ੍ਰਭਜੋਤ ਕੌਰ, ਸੀਮਾ ਸ਼ਰਮਾ, ਇੰਦਰਾ ਧਵਨ, ਸੋਨਿਆ ਚੌਹਾਨ, ਵੀਨਾ ਮਹਾਜਨ, ਡਾ. ਇੰਦੂ ਵਰਮਾ, ਸਨੇਹ ਅਰੋੜਾ, ਨਿਰਮਲ ਗੁਪਤਾ ਨੇ ਗਰੀਬਾਂ ਨੂੰ ਸਿੱਖਿਆ ਦੇਣ ਦਾ
ਸੰਕਲਪ ਲਿਆ। ਸਕੂਲ ਦੇ ਸਟਾਫ ਮੈਂਬਰ ਇੰਦਰਜੀਤ ਕੌਰ, ਰਿਚਾ ਸ਼ੁਕਲਾ, ਦਵਿੰਦਰ ਕੌਰ, ਸਰਬਜੀਤ ਕੌਰ, ਮਨਪ੍ਰੀਤ ਕੌਰ, ਰੀਤਿਕਾ, ਕੋਮਲਪ੍ਰੀਤ ਕੌਰ, ਪ੍ਰਭਜੀਤ ਕੌਰ, ਜੋਤੀ, ਅਮਰਪ੍ਰੀਤ ਕੌਰ, ਸੰਦੀਪ, ਗੋਰੀ, ਅਮਨਦੀਪ ਕੌਰ, ਰਾਣੀ ਅਤੇ ਚਰਨਜੀਤ ਨੇ ਇਸ ਵਿਧਾ ਮੰਦਰ ਨੂੰ ਹੋਰ ਜਿਆਦਾ ਉਜਵਲ ਬਨਾਉਣ ਦਾ ਪ੍ਰਣ ਕੀਤਾ ਅਤੇ  ਸ. ਅਜੀਤ ਸਿੰਘ ਨੇ ਆਏ ਹੋਏ ਸਾਰੇ ਮਹਿਮਾਨਾ ਦਾ ਧੰਨਵਾਦ ਕੀਤਾ।

More News

Youtube

Facebook

Whatsapp

Home

 

  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *