ਸੀ.ਪੀ.ਐਫ ਕਰਮਚਾਰੀ ਯੂਨੀਅਨ ਵੱਲੋਂ ਪੁਰਾਣੀ ਪੈਨਸ਼ਨ ਬਹਾਲੀ ਲਈ ਮੋਟਰਸਾਈਕਲ ਰੈਲੀ ਕੱਢੀ 

Spread the love
ਕਪੂਰਥਲਾ, 1 ਅਗਸਤ (ਕੌੜਾ)- ਨੈਸ਼ਨਲ ਮੂਵਮੈਂਟ ਫਾਰ ਓਲਡ ਪੈਨਸ਼ਨ ਸਕੀਮ ਵੱਲੋਂ ਦੇਸ਼ ਭਰ ਵਿਚ ਐੱਨ ਪੀ ਐੱਸ ਅਤੇ ਯੂ ਪੀ ਐੱਸ ਦੇ ਵਿਰੋਧ ਵਿਚ ਦਿੱਤੇ ਐਕਸ਼ਨ ਤਹਿਤ ਸੀਪੀਐਫ ਕਰਮਚਾਰੀ ਯੂਨੀਅਨ ਪੰਜਾਬ ਵੱਲੋਂ ਵੀ ਪੂਰੇ ਸੂਬੇ ਦੇ ਵਿੱਚ ਅੱਜ ਮਿਤੀ 01-08-2025 ਨੂੰ ਸੂਬੇ ਦੇ ਸਾਰੇ ਜਿਲ੍ਹਿਆਂ ਵਿੱਚ ਇੱਕ ਮੋਟਰਸਾਈਕਲ ਰੋਸ ਰੈਲੀਆਂ ਕੀਤੀਆਂ ਗਈਆਂ। ਜਿਸ ਤਹਿਤ ਸੀਪੀਐਫ ਕਰਮਚਾਰੀ ਯੂਨੀਅਨ ਕਪੂਰਥਲਾ ਵੱਲੋਂ ਪ੍ਰਧਾਨ ਸੰਗਤ ਰਾਮ ਦੀ ਅਗਵਾਈ ਵਿੱਚ ਇੱਕ ਵਿਸ਼ਾਲ ਮੋਟਰਸਾਈਕਲ ਰੋਸ ਰੈਲੀ ਕੀਤੀ ਜੋ ਕਿ ਪੁਰਾਣੀਆਂ ਕਚਹਿਰੀਆਂ ਤੋਂ ਸ਼ੁਰੂ ਹੋ ਕੇ ਸ਼ਹੀਦ ਭਗਤ ਸਿੰਘ ਜੀ ਚੌਂਕ ਤੋਂ ਹੁੰਦਾ ਹੋਇਆ ਬੱਸ ਸਟੈਂਡ ਡੀਸੀ ਚੌਂਕ ਅਤੇ ਸੈਨਿਕ ਸਕੂਲ ਤੋਂ ਹੁੰਦਾ ਹੋਇਆ ਠੰਡੀ ਸੜਕ ਤੇ ਖਤਮ ਕੀਤੀ। ਇਸ ਵਿੱਚ ਯੂਨੀਅਨ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਅਕਤੂਬਰ 2022 ਵਿੱਚ ਪੁਰਾਣੀ ਪੈਨਸ਼ਨ ਸਕੀਮ ਦਾ ਨੋਟੀਫਿਕੇਸ਼ਨ ਤਾਂ ਕਰ ਦਿੱਤਾ ਪਰ ਇਸ ਸਬੰਧੀ SOP ਨੂੰ ਹਾਲੇ ਤੱਕ ਜਾਰੀ ਨਹੀਂ ਕੀਤਾ ਜਿਸ ਕਾਰਨ ਪੰਜਾਬ 2004 ਤੋਂ ਬਾਅਦ ਭਰਤੀ ਹੋਏ ਸਾਰੇ ਮੁਲਾਜ਼ਮਾਂ ਵਿੱਚ ਬਹੁਤ ਹੀ ਜਿਆਦਾ ਰੋਸ ਹੈ ਅੱਜ ਦੀ ਇਸ ਮੋਟਰਸਾਈਕਲ ਰੈਲੀ ਵਿੱਚ ਵੱਖ ਵੱਖ ਵਿਭਾਗਾਂ ਦੇ ਕਰਮਚਾਰੀਆਂ ਨੇ ਆਪਣੀ ਸ਼ਮੂਲੀਅਤ ਕੀਤੀ। ਮੁਲਾਜ਼ਮਾਂ ਨੇ ਇਹ ਵੀ ਪ੍ਰਣ ਕੀਤਾ ਕਿ ਜਦੋਂ ਤੱਕ ਪੁਰਾਣੀ ਪੈਨਸ਼ਨ ਸਕੀਮ ਦਾ ਮੁਕੰਮਲ ਐੱਸ  ਓ ਪੀ ਜਾਰੀ ਨਹੀਂ ਹੋ ਜਾਂਦਾ ਉਦੋਂ ਤੱਕ ਮੁਲਾਜ਼ਮਾਂ ਦਾ ਸੰਘਰਸ਼ ਜਾਰੀ ਰਹੇਗਾ। ਇਸ ਮੋਟਰਸਾਈਕਲ ਰੈਲੀ ਵਿੱਚ ਸੀਪੀਐਫ ਕਰਮਚਾਰੀ ਯੂਨੀਅਨ ਦੇ ਜਨਰਲ ਸਕੱਤਰ ਸ.ਵਸਨਦੀਪ ਸਿੰਘ ਨੇ ਕਿਹਾ ਕਿ ਐੱਨ ਐੱਮ ਓ ਪੀ ਐੱਸ ਅਤੇ ਸੀ ਪੀ ਐੱਫ ਕਰਮਚਾਰੀ ਯੂਨੀਅਨ ਪੰਜਾਬ ਵੱਲੋਂ ਭਵਿੱਖ ਵਿੱਚ ਜੋ ਵੀ ਐਕਸ਼ਨ ਦਿੱਤੇ ਜਾਣਗੇ ਜਿਲਾ ਕਪੂਰਥਲਾ 100% ਲਾਗੂ ਕਰੇਗਾ ।
  • Related Posts

    ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ 6ਵਾਂ ਸੈਮੀਨਾਰ ਆਯੋਜਿਤ ਸ੍ਰੀ ਗੁਰੂ ਰਵਿਦਾਸ ਜੀ ਨੇ ਇਨਸਾਨੀਅਤ ਵਿਰੁੱਧ ਹੁੰਦੀ ਕਰੂਰਤਾ ਖ਼ਿਲਾਫ਼  ਅਵਾਜ਼ ਬੁਲੰਦ ਕੀਤੀ- ਸਤਨਾਮ ਮਾਣਕ

    Spread the love

    Spread the love ਕਪੂਰਥਲਾ, 13 ਜੁਲਾਈ ( ਕੌੜਾ  )-ਬਾਣੀ ਵਿਚਾਰ ਚੇਤਨਾ ਮੰਚ ਰਜਿ ਪੰਜਾਬ ਵਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ਼ੁਰੂ ਕੀਤੀ ਸੈਮੀਨਾਰਾਂ ਦੀ ਲੜੀ…

    ਕੈਨੇਡਾ ਭੇਜੇ ਗਏ ਪਾਵਨ ਸਰੂਪਾਂ ਦੇ ਮਾਮਲੇ ‘ਤੇ ਹੁਣ ਪਰਵਾਸੀ ਭਾਰਤੀਆਂ ਨੇ ਜਤਾਈ ਨਾਰਾਜ਼ਗੀ ਸਰਕਾਰ ਕੋਲ ਟਰਾਂਸਪੋਰਟੇਸ਼ਨ ਦੌਰਾਨ ਹੋਈ ਕਥਿਤ ਬੇਅਦਬੀ ਦੀ ਉੱਚ ਪੱਧਰੀ ਜਾਂਚ ਅਤੇ ਜਵਾਬਦੇਹੀ ਯਕੀਨੀ ਬਣਾਉਣ ਦੀ ਕੀਤੀ ਮੰਗ

    Spread the love

    Spread the love ਅੰਮ੍ਰਿਤਸਰ13 ਜੁਲਾਈ(ਮਨਜੀਤ ਸਿੰਘ ਸ਼ੇਰਗਿੱਲ ) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 200 ਤੋਂ ਵੱਧ ਪਾਵਨ ਸਰੂਪਾਂ ਨੂੰ ਸਮੁੰਦਰੀ ਕੰਟੇਨਰਾਂ ਰਾਹੀਂ ਕੈਨੇਡਾ ਭੇਜੇ ਜਾਣ ਦੇ ਮਾਮਲੇ ‘ਤੇ ਗੰਭੀਰ…

    Leave a Reply

    Your email address will not be published. Required fields are marked *