ਸੁਖਵਿੰਦਰ ਸਿੰਘ ਡੈਨੀ ਨੂੰ ਮੁੱਖ ਮੰਤਰੀ ਬਣਾਉਣ ’ਤੇ ਦਿੱਤਾ ਜ਼ੋਰ

Spread the love

ਸ੍ਰੀ ਮੁਕਤਸਰ ਸਾਹਿਬ :ਪੰਜਾਬ ਅੰਦਰ 2027 ਦੀਆਂ ਚੋਣਾਂ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਵੱਲੋਂ ਜਿੱਥੇ ਹੁਣ ਤੋਂ ਹੀ ਜ਼ੋਰ ਅਜਮਾਇਸ਼ ਸ਼ੁਰੂ ਕਰ ਦਿੱਤੀ ਹੈ ਉੱਥੇ ਹੀ ਮੱਜ੍ਹਬੀ ਸਿੱਖ ਭਾਈਚਾਰੇ ਵੱਲੋਂ ਵੀ ਪੰਜਾਬ ’ਚ ਆਪਣਾ ਮੁੱਖ ਮੰਤਰੀ ਬਣਾਉਣ ਦੀਆਂ ਤਿਆਰੀਆਂ ਆਰੰਭ ਦਿੱਤੀਆਂ ਗਈਆਂ ਹਨ। ਇਸਨੂੰ ਲੈ ਕੇ ਐਤਵਾਰ ਨੂੰ ਸਥਾਨਕ ਭਾਈ ਮਹਾਂ ਸਿੰਘ ਹਾਲ ਵਿਖੇ ਆਲ ਇੰਡੀਆ ਮੱਜ੍ਹਬੀ ਸਿੱਖ ਵੈਲਫੇਅਰ ਐਸੋਸੀਏਸ਼ਨ ਰਜ਼ਿ. ਦੀ ਇਕ ਭਰਵੀਂ ਮੀਟਿੰਗ ਐਸੋਸੀਏਸ਼ਨ ਦੇ ਸੂਬਾ ਜਨਰਲ ਸਕੱਤਰ ਜਸਵਿੰਦਰ ਗੰਧੜ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ’ਚ ਵੱਖ-ਵੱਖ ਜ਼ਿਲ੍ਹਿਆਂ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ। ਇਸ ਦੌਰਾਨ ਵੱਡੀ ਗਿਣਤੀ ’ਚ ਇਕੱਤਰ ਮੱਜ੍ਹਬੀ ਸਿੱਖ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਸੁਖਮੰਦਰ ਸਿੰਘ ਗੱਜਣਵਾਲਾ ਕੌਮੀ ਪ੍ਰਧਾਨ ਆਲ ਇੰਡੀਆ ਮੱਜ੍ਹਬੀ ਸਿੱਖ ਵੈਲਫੇਅਰ ਐਸੋਸੀਏਸ਼ਨ, ਸਤਿੰਦਰ ਸਿੰਘ ਸਰਸਾ ਨੈਸ਼ਨਲ ਕੁਆਰਡੀਨੇਟਰ ਆਲ ਇੰਡੀਆ ਮੱਜ੍ਹਬੀ ਸਿੱਖ ਵੈਲਫੇਅਰ ਐਸੋਸੀਏਸ਼ਨ, ਸੂਬਾ ਜਨਰਲ ਸਕੱਤਰ ਗੁਰਬਚਨ ਸਿੰਘ ਸਿਵੀਆ, ਪੰਜਾਬ ਪ੍ਰਧਾਨ ਰਜਿੰਦਰ ਸਿੰਘ ਰਿਆੜ, ਪੋਲੀਟੀਕਲ ਵਿੰਗ ਪੰਜਾਬ ਪ੍ਰਧਾਨ ਸਵਰਨ ਸਿੰਘ ਆਦੀਵਾਲ, ਪੋਲੀਟੀਕਲ ਵਿੰਗ ਨੈਸ਼ਨਲ ਪ੍ਰਧਾਨ ਜਸਵਿੰਦਰ ਸਿੰਘ ਧਾਲੀਵਾਲ, ਮੁੱਖ ਸਲਾਹਕਾਰ ਅਮਰੀਕ ਸਿੰਘ ਸੋਹਤਾ ਪਟਿਆਲਾ, ਮੁੱਖ ਬੁਲਾਰਾ ਕੁਲਦੀਪ ਸਿੰਘ ਭੱਟੀ, ਪੋਲੀਟੀਕਲ ਵਿੰਗ ਪੰਜਾਬ ਜਨਰਲ ਸਕੱਤਰ ਅਵਤਾਰ ਸਿੰਘ ਸੋਹਤਾ, ਰਣਜੀਤ ਸਿੰਘ ਧਾਲੀਵਾਲ ਚੇਅਰਮੈਨ ਜ਼ਿਲ੍ਹਾ ਕਾਂਗਰਸ ਕਮੇਟੀ ਸ੍ਰੀ ਮੁਕਤਸਰ ਸਾਹਿਬ, ਹਰਬੰਸ ਸਿੰਘ ਸਿੱਧੂ ਵਾਇਸ ਚੇਅਰਮੈਨ ਜ਼ਿਲ੍ਹਾ ਕਾਂਗਰਸ ਕਮੇਟੀ ਸ੍ਰੀ ਮੁਕਤਸਰ ਸਾਹਿਬ, ਮਾਸਟਰ ਜਸਪਾਲ ਸਿੰਘ ਮਲੋਟ, ਜਸਵੰਤ ਸਿੰਘ ਨਾਹਰ, ਵੀਰ ਸਿੰਘ ਚੜ੍ਹੇਵਾਨ ਤੇ ਗੁਰਜੀਤ ਸਿੰਘ ਭਲਾਈਆਣਾ ਨੇ ਕਿਹਾ ਕਿ ਸਾਡੇ ਪੁਰਖਿਆਂ ਨੇ ਦੇਸ਼ ਦੇ ਹਿੱਤ ਲਈ ਵੱਡੀ ਘਾਲਣਾ ਘਾਲੀ ਹੈ ਪਰ ਅੱਜ ਸਾਡਾ ਸਮਾਜ ਸਭ ਤੋਂ ਪਿੱਛੇ ਹੈ। ਸਾਡਾ ਵੋਟ ਬੈਂਕ ਦੂਜੀਆਂ ਜਮਾਤਾਂ ਤੋਂ ਜਿਆਦਾ ਹੋਣ ਦੇ ਬਾਵਜੂਦ ਸਾਨੂੰ ਦਰ-ਕਿਨਾਰ ਕੀਤਾ ਜਾ ਰਿਹਾ ਹੈ ਜਦਕਿ ਪੰਜਾਬ ’ਚ ਮੁੱਖ ਮੰਤਰੀ ਮੱਜ੍ਹਬੀ ਸਿੱਖਾਂ ਦਾ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਮੱਜ੍ਹਬੀ ਸਿੱਖ ਭਾਈਚਾਰੇ ਦਾ ਕੋਈ ਮੁੱਖੀ ਮੰਤਰੀ ਪੰਜਾਬ ਅੰਦਰ ਨਹੀਂ ਬਣਿਆ। ਹੁਣ ਵੇਲਾ ਆ ਗਿਆ ਹੈ ਕਿ ਆਪਣੇ ਐਸਸੀ ਭਾਈਚਾਰੇ ਦੇ ਸੁਖਵਿੰਦਰ ਸਿੰਘ ਡੈਨੀ ਨੂੰ ਮੁੱਖ ਮੰਤਰੀ ਬਣਾਇਆ ਜਾਵੇ। ਭਾਈਚਾਰੇ ਵੱਲੋਂ ਪੁਰਜ਼ੋਰ ਮੰਗ ਕੀਤੀ ਜਾ ਰਹੀ ਹੈ ਕਿ 2027 ’ਚ ਪੰਜਾਬ ਦਾ ਮੁੱਖ ਮੰਤਰੀ ਐਸਸੀ ਭਾਈਚਾਰੇ ਨਾਲ ਸਬੰਧਿਤ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਜੋ ਕਿ ਸਾਬਕਾ ਵਿਧਾਇਕ ਸਰਦੂਲ ਸਿੰਘ ਬੰਡਾਲਾ ਦੇ ਸਪੁੱਤਰ ਹਨ ਨੂੰ ਬਣਾਇਆ ਜਾਵੇ। ਇਸ ਦੌਰਾਨ ਨਵੀਂਆਂ ਨਿਯੁਕਤੀਆਂ ਵੀ ਕੀਤੀਆਂ ਗਈਆਂ।

  • Related Posts

    ਘਟ ਗਿਣਤੀ ਅਤੇ ਦਲਿਤ ਦਲ ਦੀ ਮੀਟਿੰਗ ‘ਚ ਪੰਜਾਬ ਦੇ ਭਖਦੇ ਮਸਲਿਆਂ ਤੇ ਚਰਚਾ 

    Spread the love

    Spread the loveਬੱਸੀ ਪਠਾਣਾ, 11 ਜੁਲਾਈ (ਉਦੇ ਧੀਮਾਨ):  ਘਟ ਗਿਣਤੀ ਅਤੇ ਦਲਿਤ ਦਲ ਦੀ ਇਕ ਅਹਿਮ ਮੀਟਿੰਗ ਜਥੇਬੰਦੀ ਦੇ ਸੂਬਾ ਪ੍ਰਧਾਨ ਹਰਵੇਲ ਸਿੰਘ ਮਾਧੋਪੁਰ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ…

    ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਵੱਲੋਂ ਪੁਲਿਸ ਅਧਿਕਾਰੀ ਰਜੇਸ਼ ਕੁਮਾਰ ਛਿੱਬਰ ਦਾ ਵਿਸ਼ੇਸ਼ ਸਨਮਾਨ

    Spread the love

    Spread the loveਬਰਨਾਲਾ ਬਲਵੰਤ ਸਿੰਘ ਸਿੱਧੂ 11 ਜੁਲਾਈ 2026  ਪਿਛਲੇ ਦਿਨੀਂ ਭਾਰਤ ਸਰਕਾਰ ਦੇ ਕੈਬਨਿਟ ਮੰਤਰੀ ਸ੍ਰੀ ਸੋਮ ਪ੍ਰਕਾਸ਼ ਨੇ ਪੰਜਾਬ ਪੁਲਿਸ ਵਿਭਾਗ ਦੇ ਸੀਨੀਅਰ ਅਧਿਕਾਰੀ ਸ੍ਰੀ ਰਜੇਸ਼ ਕੁਮਾਰ ਛਿੱਬਰ…

    Leave a Reply

    Your email address will not be published. Required fields are marked *