ਸੁਰੀਲਾ ਅਤੇ ਨੇਕ ਦਿਲ ਇਨਸਾਨ ਗਾਇਕ “ਰਘਬੀਰ ਢਿੱਲੋਂ”

Spread the love
ਭਾਵੇਂ ਅਜੋਕੇ ਸੰਗੀਤ ਦੀ ਦੁਨੀਆਂ ਵਿੱਚ ਬਹੁਤ ਸਾਰੇ ਨਵੇਂ ਗਾਇਕ ਉੱਭਰ  ਕੇ ਮਸ਼ਹੂਰ ਹੋ ਰਹੇ ਹਨ ਪਰ ਸੁਰੀਲਾ ਗਾਉਣ ਵਾਲੇ ਫਨਕਾਰਾਂ ਨੂੰ ਸੁਨਣ ਵਾਲਾ ਨਜ਼ਾਰਾ ਅਜੋਕੇ ਗਾਇਕਾਂ ਵਿੱਚੋਂ ਘੱਟ ਹੀ ਸੁਣਨ ਨੂੰ ਮਿਲਦਾ ਹੈ। ਮਸ਼ਹੂਰ ਹੋਣ ਲਈ ਬਹੁਤ ਸਾਰੇ ਗਾਇਕ ਲੱਚਰਤਾ ਵਾਲੇ ਪਾਸੇ ਜਾ ਰਹੇ ਹਨ ਪ੍ਰੰਤੂ ਫਿਰ ਵੀ ਪੰਜਾਬ ਵਿੱਚ ਬਹੁਤ ਸਾਰੇ ਸੁਰੀਲਾ ਗਾਉਣ ਵਾਲੇ ਅਜਿਹੇ ਗਾਇਕ ਹਨ ਜਿੰਨ੍ਹਾਂ ਨੇ ਆਪਣੀ ਆਵਾਜ਼ ਰਾਹੀਂ ਦੁਨੀਆਂ ਤੇ ਵੱਖਰੀ ਪਹਿਚਾਣ ਹਾਸਲ ਕੀਤੀ ਹੈ। ਇੰਨ੍ਹਾਂ ਹੀ ਸੁਰੀਲੇ ਫਨਕਾਰਾਂ ਵਿੱਚ ਨਾਮ ਆਉਂਦਾ ਹੈ ਮਸ਼ਹੂਰ ਪੰਜਾਬੀ ਗਾਇਕ ‘ਰਘਬੀਰ ਢਿੱਲੋਂ’ ਰਘਬੀਰ ਢਿੱਲੋਂ ਦਾ ਜਨਮ ਸ੍ਰੀ ਮੁਕਤਸਰ ਸਾਹਿਬ ਦੇ ਨਜ਼ਦੀਕ ਪੈਂਦੇ ਪਿੰਡ ਮਹਾਂਬੱਧਰ ਵਿਖੇ ਮਾਤਾ ਰਾਮ ਪਿਆਰੀ ਦੀ ਕੁੱਖੋਂ ਪਿਤਾ ਸੋਹਨ ਲਾਲ ਦੇ ਘਰ ਹੋਇਆ। ਜਨਮ ਸਮੇਂ ਉਸਦੇ ਘਰ ਦੇ ਹਲਾਤ ਠੀਕ ਠਾਕ ਸਨ। ਜਿਸ ਕਾਰਨ ਆਪਣੀ ਮੰਜ਼ਿਲ ਤੱਕ ਪਹੁੰਚਣ ਲਈ ਰਘਬੀਰ ਨੂੰ ਬਹੁਤ ਸੰਘਰਸ਼ ਕਰਨਾ ਪਿਆ ਹੈ। ਪੜ੍ਹਾਈ ਦੌਰਾਨ ਬਚਪਨ ਤੋਂ ਹੀ ਰਘਬੀਰ ਸਕੂਲ ਦੇ ਪ੍ਰੋਗਰਾਮਾਂ ‘ਚ ਹਿੱਸਾ ਲੈ ਕੇ ਗਾਇਕੀ ਰਾਹੀਂ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਆਪਣੀ ਸੁਰੀਲੀ ਅਵਾਜ਼ ਦੇ ਦੀਵਾਨੇ ਬਣਾ ਲੈਂਦਾ ਸੀ।ਜੇਕਰ ਗੀਤਾਂ ਦੀ ਗੱਲ ਕਰੀਏ ਤਾਂ ਰਘਬੀਰ ਢਿੱਲੋਂ ਦਾ ਪਹਿਲਾ ਗੀਤ “ਚੰਡੀਗੜ੍ਹ ਦੇ ਭੁਲੇਖੇ” ਰਲੀਜ਼ ਹੋਇਆ । ਜਿਸ ਨੂੰ ਸ੍ਰੋਤਿਆਂ ਵੱਲੋਂ ਬਹੁਤ ਪਸੰਦ ਕੀਤਾ ਗਿਆ। ਉਸ ਤੋਂ ਬਾਅਦ ਰਘਬੀਰ ਦੇ ਬਹੁਤ ਗੀਤ ਮਾਰਕਿਟ ‘ਚ ਆਏ ਜਿੰਨ੍ਹਾਂ ਵਿੱਚੋਂ ਪੁੱਤਾਂ ਦੇ ਨਾਂ ਪੈਲੀ, ਹੈਲੋ ਜੀ ਹੈਲੋ, ਮਨਜੀਤ ਬੋਲਦੀ, ਬੁੱਲਟ ਅਤੇ ਕੁਤਿਆਂ ਦੀ ਸੇਵਾ ਨੂੰ ਸ੍ਰੋਤਿਆਂ ਵੱਲੋਂ ਖੂਬ ਪਸੰਦ ਕੀਤਾ ਗਿਆ‌। ਰਘਬੀਰ ਢਿੱਲੋਂ ਦਾ ਕਹਿਣਾ ਹੈ ਕਿ ਇਸ ਸੰਗੀਤਕ ਸਫਰ ਵਿੱਚ ਉਨ੍ਹਾਂ ਨੂੰ ਬਹੁਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਨੇ ਆਖਿਆ ਕਿ ਇੱਥੋਂ ਤੱਕ ਪਹੁੰਚਣ ਵਿੱਚ ਉਸਦੇ ਮਾਪਿਆਂ ਦਾ ਸਭ ਤੋਂ ਵੱਡਾ ਯੋਗਦਾਨ ਰਿਹਾ ਹੈ।ਜ਼ਿਕਰਯੋਗ ਹੈ ਕਿ ਜਦੋਂ ਵੀ ਚੰਗੇ ਗੀਤਾਂ ਦੀ ਗੱਲ ਹੁੰਦੀ ਹੈ ਤਾਂ ਰਘਬੀਰ ਢਿੱਲੋਂ ਦਾ ਨਾਮ ਉੱਭਰਕੇ ਸਾਹਮਣੇ ਆਉਂਦਾ ਹੈ। ਬੇਸ਼ੱਕ ਹੀ ਰਘਬੀਰ ਨੇ ਹਰੇਕ ਵੰਨਗੀ ਦੇ ਗੀਤ ਗਾਏ ਹਨ ਪ੍ਰੰਤੂ ਉਨ੍ਹਾਂ ਨੇ ਕਦੇ ਅਜਿਹਾ ਗੀਤ ਨਹੀਂ ਗਾਇਆ ਜਿਸ ਕਾਰਨ ਲੋਕਾਂ ਦੇ ਦਿਲਾਂ ਨੂੰ ਠੇਸ ਪਹੁੰਚੇ । ਪ੍ਰਮਾਤਮਾ ਗਾਇਕ ਰਘਬੀਰ ਢਿੱਲੋਂ ਨੂੰ ਹੋਰ ਕਾਮਯਾਬੀ ਬਕਸ਼ੇ ਅਤੇ ਵੀਰ ਦੀ ਉਮਰ ਲੰਬੀ ਕਰੇ ।
  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *