‘ਸੂਫੀ ਸ਼ਾਮ ਕੁਦਰਤ ਦੇ ਨਾਮ’ ਪ੍ਰੋਗਰਾਮ ਦਾ ਆਯੋਜਨ ਹੋਇਆ

Spread the love

ਸ਼੍ਰੀ ਮੁਕਤਸਰ ਸਾਹਿਬ, 23 ਜੂਨ ()- ਸੋਹਣਗੜ ਫਾਰਮਵਰਸਿਟੀ ਦੀ ਪੇਸ਼ਕਸ਼ ਅਤੇ ਸ਼ੁਭ ਕਰਮਨ ਫਾਊਂਡੇਸ਼ਨ ਦੇ ਪ੍ਰਬੰਧਾਂ ਹੇਠ ਸ਼ਹਿਰ ਦੇ ਕੋਟਕਪੂਰਾ ਰੋਡ ਸਥਿਤ ਡੀ.ਏ.ਵੀ. ਪਬਲਿਕ ਸਕੂਲ ਦੇ ਆਡੀਟੋਰੀਅਮ ਵਿੱਚ ‘ਸੂਫੀ ਸ਼ਾਮ ਕੁਦਰਤ ਦੇ ਨਾਮ’ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸਮੁੱਚੇ ਇਲਾਕਾ ਨਿਵਾਸੀਆਂ ਨੂੰ ਖੁੱਲ੍ਹਾ ਸੱਦਾ ਦਿੱਤਾ ਗਿਆ ਤੇ ਇਹ ਸਮਾਗਮ ਫਾਊਂਡੇਸ਼ਨ ਦੇ ਸੁਚੱਜੇ ਪ੍ਰਬੰਧਾਂ ਦੌਰਾਨ ਸਫ਼ਲਤਾ ਪੂਰਵਕ ਸੰਪਨ ਹੋਇਆ। ਇਸ ਸਮਾਗਮ ਦੀ ਸ਼ੁਰੂਆਤ ਵਿੱਚ ਗਾਇਕ ਗੁਰਮਾਣ ਭੁੱਲਰ ਨੇ ਸੂਫ਼ੀ ਗੀਤਾਂ ਨਾਲ ਰੰਗ ਬੰਨਿਆ। ਇਸ ਉਪਰੰਤ ਕਮਲਜੀਤ ਸਿੰਘ ਹੇਅਰ ਮੀ ਸ਼ਕਤੀ ਵਹੀਨ ਹੋ ਰਹੀ ਮਿੱਟੀ ਦਾ ਜਿਕਰ ਸਰੋਤਿਆਂ ਨਾਲ ਸਾਂਝਾ ਕੀਤਾ, ਇਸੇ ਤਹਿਤ ਸਮਾਗਮ ਦਾ ਮੁੱਖ ਹਿੱਸਾ ਨਾਟਕ ‘ਮਿੱਟੀ ਮਰ ਰਹੀ ਹੈ’ ਦੀ ਖੂਬਸੂਰਤ ਪੇਸ਼ਕਾਰੀ ਹੋਈ। ਜਿਸ ਨੂੰ ਸਮਾਗਮ ਦੌਰਾਨ ਪੁੱਜੇ ਸੈਕੜੇ ਸਰੋਤਿਆਂ ਨੇ ਵਾਤਾਵਰਣ ਚਿੰਤਾ ਅਤੇ ਮਿੱਟੀ ਦੀ ਮਹੱਤਤਾ ਨੂੰ ਬੜੇ ਗੌਰ ਨਾਲ ਸੁਣਿਆ ਅਤੇ ਸਮੁੱਚੇ ਸਮਾਗਮ ਦਾ ਆਨੰਦ ਮਾਣਿਆ। ਇਸ ਨਾਟਕ ਦੌਰਾਨ ਸੁਨੇਹਾ ਦਿੰਦਿਆ ਦੱਸਿਆ ਗਿਆ ਕਿ ਜਦੋਂ ਕਿਸੇ ਖਿੱਤੇ ਦੀ ਮਿੱਟੀ ਕਮਜ਼ੋਰ ਹੁੰਦੀ ਹੈ ਤਾਂ ਇਸ ਮਿੱਟੀ ਉਪਰ ਰਹਿਣ ਵਾਲੇ ਲੋਕਾਂ ਦੀ ਸਰੀਰਕ ਅਤੇ ਮਾਨਸਿਕ ਸਿਹਤ ਹੀ ਕਮਜ਼ੋਰ ਨਹੀਂ ਹੁੰਦੀ ਸਗੋਂ ਲੋਕਾਂ ਦਾ ਇਖਲਾਕੀ ਪੱਧਰ ਵੀ ਡਿੱਗਦਾ ਹੈ ਅਤੇ ਕਦਰਾਂ ਕੀਮਾਂ ਵੀ ਘੱਟ ਜਾਂਦੀਆਂ। ਇਸ ਮੌਕੇ ਸੋਹਣਗੜ੍ਹ ਫਾਰਮਵਰਸਿਟੀ ਦੀ ਟੀਮ ਨੇ ਕਮਜ਼ੋਰ ਹੋ ਰਹੀ ਮਿੱਟੀ ਨੂੰ ਬਚਾਉਣ ਦਾ ਹੋਕਾ ਦੇਣ ਲਈ ਇੱਕ ਨਿਵੇਕਲਾ ਜਿਹਾ ਯਤਨ ਕੀਤਾ ਹੈ। ਇਸ ਮੌਕੇ ਸੋਹਣਗੜ੍ਹ ਫਾਰਮਵਰਸਿਟੀ ਦੇ ਮੁਖੀ ਕਮਲਜੀਤ ਸਿੰਘ ਹੇਅਰ ਨੇ ‘ਸ਼ੁਭ ਕਰਮਨ ਫਾਊਂਡੇਸ਼ਨ’ ਦੁਆਰਾ ਕੀਤੇ ਗਏ ਪ੍ਰਬੰਧਾਂ ਲਈ ਉਹਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸ਼ੁਭ ਕਰਮਨ ਫਾਊਂਡੇਸ਼ਨ ਦੇ ਮੈਂਬਰਾਂ ਵੱਲੋਂ ਸਮਾਗਮ ਨੂੰ ਸਫ਼ਲ ਬਣਾਉਣ ਲਈ ਵਿਸ਼ੇਸ਼ ਉਪਰਾਲੇ ਕਰਨ ਵਾਲੇ ਜ਼ਿਲ੍ਹਾ ਸਿੱਖਿਆ ਅਫ਼ਸਰ ਜਸਪਾਲ ਮੌਂਗਾ, ਐਡਵੋਕੇਟ ਗੌਤਮ ਅਰੋੜਾ ਅਤੇ ਡੀ.ਏ.ਵੀ. ਦੀ ਸਮੁੱਚੀ ਮੈਨੇਜਮੈਂਟ ਦਾ ਸਨਮਾਨ ਕੀਤਾ। ਸਮਾਗਮ ਦੌਰਾਨ ਮੰਚ ਸੰਚਾਲਨ ਦੀ ਭੂਮਿਕਾ ਕੁਲਵਿੰਦਰ ਸਿੰਘ ਧਾਲੀਵਾਲ ਨੇ ਬਾਖੂਬੀ ਨਿਭਾਈ।

  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *