ਸੇਵਾ ਕਰਨ ਲਈ ਸਭ ਤੋਂ ਵੱਡਾ ਹੈ ਪੰਜਾਬੀਆਂ ਦਾ ਦਿਲ – ਪਾਸਟਰ ਦਿਓਲ 

Spread the love
ਕਪੂਰਥਲਾ, 4 ਸਤੰਬਰ (ਕੌੜਾ)- ਓਪਨ ਡੋਰ ਵੈਲਫੇਅਰ ਸੋਸਾਇਟੀ ਖੋਜੇਵਾਲਾ ਕਪੂਰਥਲਾ ਵੱਲੋਂ ਪਿਛਲੇ ਕਾਫੀ ਦਿਨਾਂ ਤੋਂ ਹੜ ਪ੍ਰਭਾਵਿਤ ਇਲਾਕੇ ਵਿੱਚ ਫਸੇ ਤੇ ਬੇ ਘਰ ਹੋਏ ਪੰਜਾਬ ਦੇ ਪਰਿਵਾਰਾਂ ਲਈ ਵੱਡੇ ਪੱਧਰ ਤੇ ਸੇਵਾ ਆਰੰਭ ਹੈ ਓਪਨ ਡੋਰ ਵੈਲਫੇਅਰ ਸੋਸਾਇਟੀ ਦੇ ਸਾਰੇ ਮੈਂਬਰ ਸਾਹਿਬਾਨਾਂ ਦਾ ਵੱਡਾ ਯੋਗਦਾਨ ਤੇ ਸਹਿਯੋਗ ਹੈ ਖਾਸ ਕਰਕੇ ਸਾਰੇ ਪ੍ਰਬੰਧਕ ਇੱਕ ਮਨ ਇੱਕਜੁੱਟ ਹੋ ਕੇ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਹਨ 18 – 18 ਘੰਟੇ ਲਗਾਤਾਰ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀ ਸੇਵਾ ਨੂੰ ਸਾਰੀਆਂ ਟੀਮਾਂ ਸਮਰਪਿਤ ਹਨ। ਅੱਜ ਇਹਨਾਂ ਸੇਵਾਵਾਂ ਨੂੰ ਦੇਖਦੇ ਹੋਏ ਪਿੰਡ ਖੋਜੇਵਾਲਾ ਦੇ ਨੌਜਵਾਨ ਸਰਪੰਚ ਸਿਮਰਨਜੀਤ ਸਿੰਘ ਜੋਸ਼ ਨੇ ਸੁਸਾਇਟੀ ਦੇ ਨੌਜਵਾਨਾਂ ਦਾ ਉਤਸਾਹ ਵਧਾਉਂਦਿਆਂ ਹੋਇਆਂ ਇਸ ਸੁਸਾਇਟੀ ਦੇ ਮੁੱਖ ਪਾਸਟਰ ਦਿਓਲ ਜੀ ਦਾ ਵਿਸ਼ੇਸ਼ ਧੰਨਵਾਦ ਕੀਤਾ ਸਰਪੰਚ ਜੋਸ਼ ਨੇ ਆਖਿਆ ਕਿ ਚਰਚ ਇੱਕ ਬਹੁਤ ਹੀ ਪਵਿੱਤਰ ਸਥਾਨ ਹੈ ਹੈ ਤੇ ਇਸ ਕਰਕੇ ਸਾਡੇ ਪਿੰਡ ਦਾ ਨਾਮ ਪੂਰੀ ਦੁਨੀਆ ਵਿੱਚ ਜਾਣਿਆ ਜਾਂਦਾ ਹੈ ।ਇਸ ਗੱਲ ਤੇ ਸਾਨੂੰ ਮਾਣ ਹੈ ਇਥੇ ਹਰ ਹਫਤੇ ਹਜ਼ਾਰਾਂ ਲੋਕ ਆ ਕੇ ਪ੍ਰਾਰਥਨਾ ਕਰਦੇ ਹਨ ।ਉਹਨਾਂ ਨੇ ਦੱਸਿਆ ਕਿ ਪਿੰਡ ਦੇ ਭਲਾਈ ਕੰਮਾਂ ਵਿੱਚ ਵੀ ਪਾਸਟਰ ਦਿਓਲ ਜੀ ਦਾ ਵੱਡਾ ਯੋਗਦਾਨ ਹਮੇਸ਼ਾ ਰਹਿੰਦਾ ਹੈ। ਅਸੀਂ ਉਹਨਾਂ ਦੇ ਹਮੇਸ਼ਾ ਧੰਨਵਾਦੀ ਹਾਂ ਇਸ ਸੋਸਾਇਟੀ ਵੱਲੋਂ ਹੜ ਪ੍ਰਭਾਵਿਤ ਦੇ ਕਈ ਇਲਾਕਿਆਂ ਵਿੱਚ ਸੁੱਕਾ ਰਾਸ਼ਨ ਪੱਕਿਆ ਭੋਜਨ ਤਰਪਾਲਾਂ ਮੁਢਲੀਆਂ ਦਵਾਈਆਂ ਵੱਡੇ ਪੱਧਰ ਤੇ ਪਹੁੰਚਾਈਆਂ ਜਾ ਰਹੀਆਂ ਹਨ ਮੁੱਖ ਪਾਸਟਰ ਦਿਓਲ  ਨੇ ਅੱਜ ਮਸੀਹੀ ਜਥੇਬੰਦੀਆਂ ਦਾ ਤੇ ਸਮੂਹ ਪੰਜਾਬੀਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਿਨਾਂ ਨੇ ਪੰਜਾਬ ਦੇ ਵਿਗੜਦੇ ਹਾਲਾਤਾਂ ਨੂੰ ਆਪਣੀਆਂ ਮੁੱਖ ਸੇਵਾਵਾਂ ਪ੍ਰਦਾਨ ਕੀਤੀਆਂ।
  • Related Posts

    ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਪਿੰਡ ਪੱਕਾ ਨੰਬਰ 3 ਤੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਬੱਸ ਨੂੰ ਰਵਾਨਾ ਕੀਤਾ

    Spread the love

    Spread the loveਫਰੀਦਕੋਟ, 12 ਜੂਨ (ਗੁਰਦੀਪ ਸਿੰਘ ਢਿੱਲੋਂ ) ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਪਿੰਡ ਪੱਕਾ ਨੰਬਰ 3 ਵਿਖੇ ਪੰਜਾਬ ਸਰਕਾਰ ਦੀ ਮੁੱਖ ਮੰਤਰੀ ਤੀਰਥ…

    ਗੁ, ਗੜ੍ਹੀ ਭੌਰਖਾ ਸਾਹਿਬ ਵਿਖੇ ਗੁਰਚਰਨ ਸਿੰਘ ਖ਼ਾਲਸਾ ਨਮਿੱਤ ਨਮਿੱਤ ਭੋਗ ਤੇ ਸਰਧਾਂਜ਼ਲੀ ਸਮਾਗਮ ਅੱਜ

    Spread the love

    Spread the loveਨਿਊ ਚੰਡੀਗੜ੍ਹ, 12 ਜੂਨ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਸਵ. ਗੁਰਚਰਨ ਸਿੰਘ ਖ਼ਾਲਸਾ ਨਮਿੱਤ ਅੱਜ ਨਮਿੱਤ ਭੋਗ ਤੇ ਸਰਧਾਂਜ਼ਲੀ ਸਮਾਗਮ ਕਰਵਾਇਆ…

    Leave a Reply

    Your email address will not be published. Required fields are marked *