*ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਐਸ.ਬੀ.ਐਸ ਨਗਰ ਵਿੱਚ ਡਿਜੀਟਲ ਵੈਨਾਂ ਨੂੰ ਹਰੀ ਝੰਡੀ* *ਵਿਧਾਇਕ ਬੰਗਾ ਅਤੇ ਬਲਾਚੌਰ ਵੱਲੋਂ ਪਿੰਡਾਂ ਵਿੱਚ ਗੁਰੂ ਜੀ ਦੇ ਉਪਦੇਸ਼ਾਂ ਦਾ ਪ੍ਰਚਾਰ ਕਰਨ ਲਈ ਐਲ.ਈ.ਡੀ ਯੁਕਤ ਮੋਬਾਈਲ ਵੈਨਾਂ ਰਵਾਨਾ*

Spread the love
*ਸ਼ਹੀਦ ਭਗਤ ਸਿੰਘ ਨਗਰ, 7 ਜੁਲਾਈ(ਜਤਿੰਦਰ ਪਾਲ ਸਿੰਘ ਕਲੇਰ ) ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਆਉਣ ਵਾਲੇ *650ਵੇਂ ਪ੍ਰਕਾਸ਼ ਪੁਰਬ* ਨੂੰ ਸਮਰਪਿਤ ਇੱਕ ਵੱਡੇ ਉਪਰਾਲੇ ਤਹਿਤ ਅੱਜ *ਵਿਧਾਇਕ ਬੰਗਾ ਸੁਖਵਿੰਦਰ ਸਿੰਘ ਸੁੱਖੀ* ਅਤੇ *ਵਿਧਾਇਕ ਬਲਾਚੌਰ ਸੰਤੋਸ਼ ਕਟਾਰੀਆ* ਨੇ ਸਮਾਨਤਾ ਅਤੇ ਸਮਾਜਿਕ ਸਦਭਾਵਨਾ ਦਾ ਗੁਰੂ ਜੀ ਦਾ ਸੰਦੇਸ਼ ਪਿੰਡ-ਪਿੰਡ ਤੱਕ ਪਹੁੰਚਾਉਣ ਲਈ ਵਿਸ਼ੇਸ਼ ਡਿਜੀਟਲ ਵੈਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਹਨਾਂ ਵਿਸ਼ੇਸ਼ ਮੋਬਾਈਲ ਯੂਨਿਟਾਂ ਵਿੱਚ ਵੱਡੀਆਂ ਐਲ.ਈ.ਡੀ ਸਕ੍ਰੀਨਾਂ ਲਗਾਈਆਂ ਗਈਆਂ ਹਨ ਜਿਨ੍ਹਾਂ ਰਾਹੀਂ *ਸਤਿਗੁਰੂ ਰਵਿਦਾਸ ਮਹਾਰਾਜ ਜੀ* ਦੇ ਜੀਵਨ, ਗਹਿਰੀ ਫਿਲਾਸਫੀ ਅਤੇ ਪਵਿੱਤਰ ਉਪਦੇਸ਼ਾਂ ‘ਤੇ ਅਧਾਰਿਤ *30 ਮਿੰਟ ਦੀ ਦਸਤਾਵੇਜ਼ੀ ਫਿਲਮ* ਦਿਖਾਈ ਜਾਵੇਗੀ। ਇਸ ਮੌਕੇ ਬੋਲਦਿਆਂ ਵਿਧਾਇਕ ਸੁਖਵਿੰਦਰ ਸਿੰਘ ਸੁੱਖੀ ਅਤੇ ਸੰਤੋਸ਼ ਕਟਾਰੀਆ ਨੇ 650ਵੇਂ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ ਅਤੇ ਇਸ ਵਿਸ਼ਾਲ ਰਾਜ-ਪੱਧਰੀ ਮੁਹਿੰਮ ਦੀ ਸ਼ੁਰੂਆਤ ਕਰਨ ਲਈ *ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ* ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਤਿਗੁਰੂ ਰਵਿਦਾਸ ਜੀ ਨਾ ਸਿਰਫ਼ ਇੱਕ ਮਹਾਨ ਅਧਿਆਤਮਿਕ ਗੁਰੂ ਸਨ, ਸਗੋਂ ਇੱਕ ਕ੍ਰਾਂਤੀਕਾਰੀ ਸਮਾਜ ਸੁਧਾਰਕ ਵੀ ਸਨ ਜਿਨ੍ਹਾਂ ਨੇ ਵਿਤਕਰੇ ਵਿਰੁੱਧ ਸਮਾਜਿਕ ਜਾਗਰੂਕਤਾ ਦੀ ਸ਼ੁਰੂਆਤ ਕੀਤੀ। ਉਨ੍ਹਾਂ ਹਰ ਪਿੰਡ ਦੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਦਸਤਾਵੇਜ਼ੀ ਫਿਲਮ ਨੂੰ ਜ਼ਰੂਰ ਦੇਖਣ ਤਾਂ ਜੋ ਗੁਰੂ ਜੀ ਦੀ ਅਮੀਰ ਅਧਿਆਤਮਿਕ ਵਿਰਾਸਤ ਨੂੰ ਸਮਝਿਆ ਜਾ ਸਕੇ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ *ਮੁੱਖ ਮੰਤਰੀ ਭਗਵੰਤ ਸਿੰਘ ਮਾਨ* ਨੇ ਸੰਗਰੂਰ ਤੋਂ ਰਾਜ-ਪੱਧਰ ‘ਤੇ *50 ਅਜਿਹੀਆਂ ਮੋਬਾਈਲ ਦਸਤਾਵੇਜ਼ੀ ਵੈਨਾਂ* ਨੂੰ ਹਰੀ ਝੰਡੀ ਦਿਖਾਈ ਸੀ। ਇਸ ਮੁਹਿੰਮ ਦਾ ਉਦੇਸ਼ ਰਾਜ ਦੇ *23 ਜ਼ਿਲ੍ਹਿਆਂ ਦੇ ਲਗਭਗ 13,000 ਪਿੰਡਾਂ* ਤੱਕ ਪਹੁੰਚ ਕਰਨਾ ਹੈ।ਇਸ ਮੁਹਿੰਮ ਦਾ ਮੁੱਖ ਉਦੇਸ਼ ਨੌਜਵਾਨ ਪੀੜ੍ਹੀ ਨੂੰ ਸਿੱਖਿਅਤ ਅਤੇ ਪ੍ਰੇਰਿਤ ਕਰਨਾ ਅਤੇ ਗੁਰੂ ਰਵਿਦਾਸ ਜੀ ਦੇ ਸੁਪਨੇ ਅਨੁਸਾਰ ਵਿਤਕਰਾ ਰਹਿਤ ਸਮਾਜ ਦੀ ਸਿਰਜਣਾ ਕਰਨਾ ਹੈ।
  • Related Posts

    ਕੀਰਤਪੁਰ ਸਾਹਿਬ ਵਿੱਚ ਮਨਾਹੀਸ਼ੁਦਾ ਪ੍ਰੈਗਾਬਾਲਿਨ ਕੈਪਸੂਲ ਵੇਚਣ ਦੇ ਦੋਸ਼ ਹੇਠ ਦੋ ਨੌਜਵਾਨ ਤੇ ਇੱਕ ਔਰਤ ਕਾਬੂ, ਸ਼ੱਕੀ ਸਮਾਰਟਫੋਨ ਵੀ ਜਾਂਚ ਦੇ ਘੇਰੇ ਵਿੱਚ

    Spread the love

    Spread the love ਸ੍ਰੀ ਕੀਰਤਪੁਰ ਸਾਹਿਬ, 7 ਜੁਲਾਈ, (ਮਨਦੀਪ) ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਥਾਣਾ ਕੀਰਤਪੁਰ ਸਾਹਿਬ ਦੀ ਪੁਲਿਸ ਨੇ ਕਾਰਵਾਈ ਕਰਦਿਆਂ ਮਨਾਹੀਸ਼ੁਦਾ ਪ੍ਰੈਗਾਬਾਲਿਨ (Pregabalin) ਕੈਪਸੂਲਾਂ ਦੀ ਕਥਿਤ…

    ਜੇ ਕਬਜ਼ਾ ਹੈ, ਤਾਂ ਜਨਤਕ ਕਰੋ ਥਾਂ ਤੇ ਜਾਇਦਾਦ, ਲੋਕਾਂ ਦੀ ਕਚਹਿਰੀ ਵਿੱਚ ਸੱਚ ਆਉਣ ਦਿਓ ਸਾਹਮਣੇ-ਸੰਧਿਆ ਰਾਣੀ

    Spread the love

    Spread the loveਫਿ਼ਰੋਜ਼ਪੁਰ/ਮਮਦੋਟ 7 ਜੁਲਾਈ (ਅਸ਼ੋਕ ਭਾਰਦਵਾਜ) ਹਾਲ ਹੀ ਵਿੱਚ ਹੋਈਆਂ ਨਗਰ ਪੰਚਾਇਤ ਚੋਣਾਂ ਦੌਰਾਨ ਮਮਦੋਟ ਵਿਖੇ ਲੋਕਤੰਤਰ ਦਾ ਕਥਿਤ ਤੌਰ ‘ਤੇ ਘਾਣ ਹੋਣ ਦਾ ਇੱਕ ਗੰਭੀਰ ਮਾਮਲਾ ਸਾਹਮਣੇ ਆਇਆ…

    Leave a Reply

    Your email address will not be published. Required fields are marked *