ਸ੍ਰੀ ਬਾਬਾ ਖੇਤਰ ਪਾਲ ਮੰਦਰ ਸੁਸਾਇਟੀ ਵੱਲੋਂ ਸਰਧਾਲੂਆਂ ਨੂੰ ‘ਚਾਂਦੀ ਦਾ ਘੋੜਾ’ ਚੜਾਉਣ ਦੀ ਅਪੀਲ

Spread the love

ਜੀਵਤ ਜੀਵ ਦੀ ਮਰਿਆਦਾ ਅਨੁਸਾਰ ਰੱਖ-ਰਖਾਅ ਕਰਨਾ ਅਤਿ ਮੁਸ਼ਕਿਲ : ਮੁੱਖ ਸੇਵਾਦਾਰ ਜੈਨਿੰਦਰ ਜੈਨ

– ਅਜੈਕਟਿਵ ਕਮੇਟੀ ਮੈਂਬਰਾਂ ਵੱਲੋਂ ਮੁਫਤ ਡਿਸਪੈਂਸਰੀ ’ਤੇ ਮੁੱਖ ਦਫਤਰ ਬਣਾਉਣ ਨੂੰ ਲੈ ਕੇ ਹੋਈ ਵਿਚਾਰ-ਚਰਚਾ

ਫਰੀਦਕੋਟ 26 ਮਾਰਚ (ਵਿਪਨ ਮਿੱਤਲ)-ਸ੍ਰੀ ਬਾਬਾ ਖੇਤਰ ਪਾਲ ਮੰਦਰ ਚੈਰੀਟੇਬਲ ਸੁਸਾਇਟੀ ਦੇ ਅਜੈਕਟਿਵ ਮੈਂਬਰਾ ਵੱਲੋਂ ਬਾਬਾ ਖੇਤਰ ਪਾਲ ਮੰਦਰ ਸਰਕੂਲਰ ਰੋਡ ਮੋਰੀ ਗੇਟ ਫਰੀਦਕੋਟ ਵਿਖੇ ਮੁੱਖ ਸੇਵਾਦਾਰ ਜੈਨਿੰਦਰ ਜੈਨ ਦੀ ਪ੍ਰਧਾਨਗੀ ਹੇਠ ਅਹਿਮ ਮੀਟਿੰਗ ਹੋਈ। ਇਸ ਮੀਟਿੰਗ ’ਚ ਅਹਿਮ ਮੁੱਦਿਆਂ ਤੇ ਵਿਚਾਰ-ਵਿਟਾਂਦਰਾ ਕਰਨ ਉਪਰੰਤ ਫੈਸਲਾ ਕੀਤਾ ਗਿਆ ਕਿ ਮੁਫਤ ਡਿਸਪੈਂਸਰੀ ਸੇਵਾ ਨੂੰ ਹੋਰ ਬੇਹਤਰ ਕਰਨ ਦੇ ਨਾਲ ਨਾਲ ਸੁਸਾਇਟੀ ਦਾ ਪ੍ਰਮੁੱਖ ਦਫਤਰ ਬਣਾਉਣ ਸਮੇਤ ਸ਼ਰਧਾਲੂਆਂ ਵੱਲੋਂ ਹੋਲੀ, ਦੀਵਾਲੀ ’ਤੇ ਆਪਣੀਆਂ ਮੁਰਾਦਾਂ ਪੂਰੀਆ ਹੋਣ ’ਤੇ ਮੰਦਰ ’ਚ ਜੀਵਤ ਜੀਵ (ਬੱਕਰਾ) ਘੋੜਾ ਚੜਾਉਣ ਦੀ ਬਜਾਏ ‘ਚਾਂਦੀ ਦਾ ਘੋੜਾ’ ਚੜਾਉਣ ਦੀ ਸ਼ਰਧਾਲੂਆਂ ਨੂੰ ਅਪੀਲ ਕੀਤੀ ਗਈ ਹੈ। ਇਸ ਮੀਟਿੰਗ ਦੌਰਾਨ ਮੁੱਖ ਸੇਵਾਦਾਰ ਜੈਨਿੰਦਰ ਜੈਨ ਅਤੇ ਬਲਦੇਵ ਤੇਰੀਆ ਨੇ ਦੱਸਿਆ ਕਿ ਹੋਲੀ ਤੇ ਦੀਵਾਲੀ ਤੇ ਫਰੀਦਕੋਟ ਦੇ ਆਸਪਾਸ ਦੇ ਸਰਧਾਲੂ ਬਾਬਾ ਜੀ ਦੇ ਅਸਥਾਨ ਤੇ ਵੱਡੀ ਗਿਣਤੀ ’ਚ ਨਤਮਸਤਕ ਹੋਣ ਲਈ ਪਹੁੰਚਦੇ ਹਨ ਅਤੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਦੇ ਹਨ। ਜਿਸ ਨੂੰ ਲੈ ਕੇ ਫੈਸਲਾ ਕੀਤਾ ਗਿਆ ਹੈ ਕਿ ਸਰਧਾਲੂਆਂ ਦੀਆਂ ਮੰਨਤਾਂ ਪੂਰੀਆਂ ਹੋਣ ’ਤੇ ਜੋ ਸ਼ਰਧਾਲੂ ਜੀਵਤ ਜੀਵ (ਬੱਕਰਾ) ਘੋੜਾ ਚੜਾਉਦੇ ਹਨ ਉਨ੍ਹਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੀਵਤ ਜੀਵ ਦੀ ਸਾਂਭ-ਸੰਭਾਲ ਤੇ ਰੱਖ-ਰਖਾਅ ਕਰਨਾ ਅਤਿ ਮੁਸ਼ਕਿਲ ਹੈ ਅਤੇ ਮਰਿਆਦਾ ਅਨੁਸਾਰ ਸੰਭਾਲ ਠੀਕ ਨਾ ਹੋਣ ਕਰਕੇ ਦਿੱਕਤਾਂ ਆਉਂਦੀਆਂ ਹਨ। ਇਸ ਲਈ ਬਾਬਾ ਜੀ ਦੇ ਸ਼ਰਧਾਲੂ ਚਾਂਦੀ ਦਾ ਘੋੜਾ ਚੜਾਉਣ ਤਾਂ ਜੋ ਮਰਿਆਦਾ ਅਨੁਸਾਰ ਉਨ੍ਹਾਂ ਦੀ ਸੇਵਾ ਹੋ ਸਕੇ। ਇਸ ਮੌਕੇ ਮੰਦਰ ’ਚ ਆਉਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਸੁਸਾਇਟੀ ਵੱਲੋਂ ਮੰਦਰ ’ਚ ਮੁੱਖ ਦਫਤਰ ਬਣਾਉਣ ’ਤੇ ਵੀ ਵਿਚਾਰ ਚਰਚਾ ਕੀਤਾ ਗਿਆ ਜਿਸ ’ਤੇ ਸਮੂਹ ਅਹੁੱਦੇਦਾਰਾਂ ਸਮੇਤ ਮੈਂਬਰਾਂ ਨੇ ਸਹਿਮਤੀ ਜਤਾਈ ਅਤੇ ਜਲਦ ਹੀ ਨਵਾਂ ਦਫਤਰ ਬਣਾਉਣ ਦਾ ਕਾਰਜ ਸੁਰੂ ਕਰਨ ਦਾ ਫੈਸਲਾ ਲਿਆ ਗਿਆ। ਉਨ੍ਹਾਂ ਕਿਹਾ ਕਿ ਜੋ ਸ਼ਰਧਾਲੂ ਮੰਦਰ ’ਚ ਬਾਬਾ ਜੀ ਦੇ ਅਸਥਾਨ ’ਤੇ ਕੱਚੀ ਲੱਸੀ ਦਾ ਛਿੱਟਾ ਦੇਣ ਦੀ ਬਜਾਏ ਡੋਲੂ ਭਰ ਕੇ ਲੱਸੀ ਦਾ ਪਾਉਂਦੇ ਹਨ ਉਨ੍ਹਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਪਵਿੱਤਰ ਅਸਥਾਨ ਤੇ ਸੋਰ ਦਾ ਤੇਲ ’ਤੇ ਕੱਚੀ ਲੱਸੀ ਸ਼ਰਧਾ ਅਨੁਸਾਰ ਹੀ ਪਾਈ ਜਾਵੇ ਤਾਂ ਜੋ ਸ਼ਰਧਾਲੂਆ ਦੀ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ ਅਤੇ ਮਰਿਆਦਾ ਨੂੰ ਬਰਕਰਾਰ ਰੱਖਿਆ ਜਾ ਸਕੇ। ਇਸ ਮੌਕੇ ਸ੍ਰੀ ਬਾਬਾ ਖੇਤਰ ਪਾਲ ਮੰਦਰ ਚੈਰੀਟੇਬਲ ਸੁਸਾਇਟੀ ਵੱਲੋਂ ਫਰੀਦਕੋਟੀਆਂ ਦੀ ਸਹੂਲਤ ਲਈ ਲੰਮੇ ਸਮੇਂ ਤੋਂ ਚੱਲ ਰਹੀ ਮੁਫਤ ਡਿਸਪੈਂਸਰੀ ਦੇ ਡਾ.ਰਵਿੰਦਰ ਗੋਇਲ ਨੇ ਕਿਹਾ ਕਿ ਮੁਫਤ ਡਿਸਪੈਸਰੀ ’ਚ ਹਰ ਰੋਜ਼ 50 ਤੋਂ 60 ਲੋੜਵੰਦ ਮਰੀਜ਼ ਲਾਭ ਲੈ ਰਹੇ ਹਨ ਜਿੰਨਾਂ ਨੂੰ ਸਾਰੀ ਦਵਾਈ ਮੁਫਤ ਦੇਣ ਦੇ ਨਾਲ ਨਾਲ ਟੈਸਟ ਵੀ ਮੁਫਤ ਕੀਤੇ ਜਾਂਦੇ ਹਨ। ਇਸ ਨੂੰ ਹੋਰ ਬੇਹਤਰ ਬਣਾਉਣ ਲਈ ਜੀਅ ਤੋੜ ਯਤਨ ਕੀਤੇ ਜਾ ਰਹੇ ਹਨ ਤਾਂ ਜੋ ਬਾਬਾ ਜੀ ਦੇ ਸ਼ਰਧਾਲੂ ਵੱਧ ਤੋਂ ਵੱਧ ਲਾਭ ਲੈ ਸਕਣ। ਇਸ ਮੌਕੇ ਮੁੱਖ ਸੇਵਾਦਾਰ ਜਨਿੰਦਰ ਜੈਨ, ਬਲਦੇਵ ਤੇਰੀਆ, ਅਸ਼ੋਕ ਬਾਂਸਲ, ਅਨਿਲ ਮੌਂਗਾ, ਜਗਦੇਵ ਤੇਰੀਆ, ਡਾ.ਰਵਿੰਦਰ ਗੋਇਲ, ਵਰਿੰਦਰ ਕੋਚਰ, ਵਿੱਕੀ ਭੰਡਾਰੀ, ਰਾਜੇਸ਼ ਮੌਗਾ, ਵਿਜੇਦਰ ਵਿਨਾਇਕ,ਵਿਨੋਦ ਕੁਮਾਰ ਬਜਾਜ, ਵਿਕਾਸ ਕੁਮਾਰ ਵਿੱਕੀ, ਨਰਿੰਦਰ ਕੁਮਾਰ ਜੈਨ ਆਦਿ ਨੇ ਮੀਟਿੰਗ ਦੌਰਾਨ ਲਏ ਗਏ ਫੈਸਲਿਆ ’ਤੇ ਸਹਿਮਤੀ ਜਤਾਉਂਦੇ ਹੋਏ ਸਾਰੇ ਕਾਰਜ ਜਲਦ ਤੋਂ ਜਲਦ ਸੁਰੂ ਕਰਨ ਦਾ ਫੈਸਲਾ ਕੀਤਾ ਹੈ।

ਫ਼ੋਟੋ:-ਸੁਸਾਇਟੀ ਦੇ ਮੁੱਖ ਸੇਵਾਦਾਰ ਜਨਿੰਦਰ ਜੈਨ ਦੀ ਪ੍ਰਧਾਨਗੀ ਹੇਠ ਮੀਟਿੰਗ ਕਰਦੇ ਹੋਏ ਮੈਂਬਰ ਸਾਹਿਬਾਨ।

  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *