ਸ੍ਰੀ ਸ਼ਿਆਮ ਬਾਬਾ ਜੀ ਦਾ ਸਾਲਾਨਾ ਮਹਾਉਤਸਵ 5 ਅਪ੍ਰੈਲ ਨੂੰ

Spread the love

ਜੈਤੋ 03 ਅਪ੍ਰੈਲ (ਮਨਜੀਤ ਸਿੰਘ ਢੱਲਾ)- ਸ੍ਰੀ ਸ਼ਿਆਮ ਬਾਬਾ ਜੀ ਦਾ ਸਾਲਾਨਾ ਮਹਾਉਤਸਵ ਤੇ ਜਾਗਰਣ 5 ਅਪ੍ਰੈਲ ਦਿਨ ਸ਼ਨੀਵਾਰ ਨੂੰ ਸਥਾਨਕ ਰਾਮ ਲੀਲ੍ਹਾ ਮੈਦਾਨ ਵਿਖੇ ਮਨਾਇਆ ਜਾ ਰਿਹਾ ਹੈ। ਸਮਾਗਮ ਦੇ ਆਯੋਜਕ ਸ੍ਰੀ ਸ਼ਿਆਮ ਪ੍ਰਚਾਰ ਮੰਡਲ ਜੈਤੋ ਦੇ ਚੇਅਰਮੈਨ  ਚੰਦਰ ਮੋਹਣ, ਸੁਰੇਸ਼ ਕੁਮਾਰ ਚਾਂਦੀ ਤੇ ਗੋਨੀ ਮਿੱਤਲ, ਲੱਕੀ ਗੋਇਲ ਨੇ ਦੱਸਿਆ ਕਿ ਸਮਾਗਮ ਦੌਰਾਨ ਮੁੱਖ ਮਹਿਮਾਨ ਸੰਤ ਰਿਸ਼ੀ ਰਾਮ ਜਲਾਲ ਵਾਲੇ ਪ੍ਰਧਾਨ ਮਾਤਾ ਅਮਰ ਕੌਰ ਚੈਰੀਟੇਬਲ ਸੁਸਾਇਟੀ ਅਤੇ ਜੋਤੀ ਬਾਂਸਲ, ਨਵਲ ਸਿੰਗਲਾ ਸੀਏ, ਸੱਤਪਾਲ ਜਿੰਦਲ, ਵਿਕਾਸ ਬਾਂਸਲ, ਲਵਲੀ ਮਿੱਤਲ , ਵਿਕਾਸ ਬਾਂਸਲ ਨਕਸਾ ਨਵੀਸ ਉਕਤ ਸਾਰੇ ਮੁੱਖ ਯਜਮਾਨ ਵੱਜੋਂ ਹਾਜ਼ਰ ਹੋਣਗੇ। ਇਸ ਮੌਕੇ ਕਪਿਲ ਲਾਡਲੀ, ਰੁਪਾਲੀ ਮਹਿਤਾ, ਪੰਕਜ ਮਹਿਤਾ, ਮੋਹਣ ਠਾਕੁਰ ਜਾਗਰਣ ਵਿੱਚ ਭਜਨ ਗਾਇਨ ਕਰਨਗੇ। ਸਮਾਗਮ ਵਿੱਚ ਸੁੰਦਰ ਦਰਬਾਰ, ਅਲੌਕਿਕ ਸਿੰਗਾਰ, ਸੁੰਦਰ ਝਾਕੀਆਂ, ਫੁੱਲਾਂ ਦੀ ਵਰਖਾ, ਇਤਰ ਦੀ ਵਰਖਾ ਤੋਂ ਇਲਾਵਾ ਸੰਗਤਾਂ ਲਈ ਅਤੁੱਟ ਭੰਡਾਰਾ ਵਰਤਾਇਆ ਜਾਵੇਗਾ। ਇਸ ਮੌਕੇ ਪ੍ਰਦੀਪ ਮਲੋਟ ਵਾਲੇ, ਜੈਤੋ ਦੇ ਉਘੇ ਸਮਾਜ ਸੇਵੀ ਕੋਮਲ ਸ਼ਰਮਾ ਸੋਨੂੰ,ਸ਼ਿੰਦਾ ਸੋਢੀ, ਗੁਰਬਾਜ ਸਿੰਘ, ਸੰਧੀਰ ਗਰਗ, ਸੋਨੂੰ ਸੋਢੀ ਆਦਿ ਹਾਜ਼ਰ ਸਨ।

  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *