ਸ੍ਰੀ ਹਜ਼ੂਰ ਸਾਹਿਬ ਵਿਖੇ ‘ਵੈਸਾਖੀ’ ਖਾਲਸਾ ਪੰਥ ਸਾਜਨਾ ਦਿਵਸ ਨਮਿਤ ਮਿਤੀ 13 ਅਤੇ 14 ਅਪ੍ਰੈਲ ਨੂੰ ਵੱਖ-ਵੱਖ ਧਾਰਮਿਕ ਸਮਾਗਮ ਹੋਣਗੇ

Spread the love

ਅੰਮ੍ਰਿਤਸਰ 10ਅਪ੍ਰੈਲ(ਦਿਨੇਸ਼ ਸੋਨੀ) ਤਖਤ ਸੱਚਖੰਡ ਸ੍ਰੀ ਹਜ਼ੂਰ ਅਬਿਲਚਨਗਰ ਸਾਹਿਬ ਵਿਖੇ ਹਰ ਸਾਲ ਦੀ ਤਰਹਾਂ ਇਸ ਸਾਲ ਵੀ ਖਾਲਸਾ ਪੰਥ ਸਾਜਨਾ ਦਿਵਸ ਦੇ ਖੁਸ਼ੀ ਵਿੱਚ ਮਿਤੀ 13 ਅਪ੍ਰੈਲ ਨੂੰ ਮਾਨਯੋਗ ਪੰਜਪਿਆਰੇ ਸਾਹਿਬਾਨ ਵੱਲੋਂ ਅੰਮ੍ਰਿਤ ਦਾ ਬਾਟਾ ਤਿਆਰ ਕਰਕੇ ਸ਼ਰਧਾਲੂਵਾਂ ਨੂੰ ਅੰਮ੍ਰਿਤ ਦੀ ਦਾਤ ਦਿੱਤੀ ਜਾਵੇਗੀ ਅਤੇ ਨਾਲ ਹੀ ‘ਵੈਸਾਖੀ’ ਪੁਰਬ ਦੇ ਖੁਸ਼ੀ ਵਿੱਚ ਧਾਰਮਿਕ ਰਵਾਇਤਾ ਅਨੁਸਾਰ ਪੁਜਾ-ਪਾਠ, ਆਰਤੀ ਅਤੇ ਹੋਰ ਧਾਰਮਿਕ ਰਸਮਾਂ ਵੀ ਪੂਰੀਆਂ ਕੀਤੀ ਜਾਣਗੀਆ। ਉਸੀ ਰਾਤ 08:30 ਵੱਜੇ ਤੋਂ 12:30 ਵਜੇ ਤੱਕ ਮਾਨਯੋਗ ਪੰਜਪਿਆਰੇ ਸਾਹਿਬਾਨ ਦੇ ਸਰਪ੍ਰਸਤੀ ਹੇਠ ਗੁਰਦੁਆਰਾ ਬੋਰਡ ਦੇ ਸਹਿਯੋਗ ਨਾਲ ਅਤੇ ਦਸ਼ਮੇਸ਼ ਹਜ਼ੂਰੀ ਸੇਵਾ ਸੁਸਾਇਟੀ, ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਵੱਲੋਂ 15 ਵਾਂ ਮਹਾਨ ਕੀਰਤਨ ਦਰਬਾਰ ਹੋਵੇਗਾ। ਜਿਸ ਵਿੱਚ ਪੰਥ ਪ੍ਰਸਿੱਧ ਰਾਗੀ ਭਾਈ ਸੁਖਪ੍ਰੀਤ ਸਿੰਘ ਜੀ ਅਤੇ ਭਾਈ ਗੁਰਬਚਨ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਇਹ ਅੰਮ੍ਰਿਤਮਈ ਗੁਰਬਾਣੀ, ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਣਗੇ ਮਿਤੀ 14 ਅਪ੍ਰੈਲ ਤਖਤ ਸਾਹਿਬ ਵਿਖੇ ਪਰੰਪਰਾਗਤ ਚਲੀ ਆ ਰਹੀ ਮਰਿਯਾਦਾ ਅਨੁਸਾਰ ਸਾਰੀ ਹੀ ਰਸਮਾਂ ਦੀ ਪੁਰਤਤਾ ਹੋਣ ਤੋਂ ਬਾਅਦ ਸ਼ਾਮ 04:00 ਵੱਜੇ ਖਾਲਸਾ ਪੰਥ ਸਾਜਨਾ ਦਿਵਸ ਦੇ ਖੁਸ਼ੀ ਵਿੱਚ ਅਰਦਾਸ ਕਰਕੇ ਮਾਨਯੋਗ ਜੱਥੇਦਾਰ ਸਿੰਘ ਸਾਹਿਬ ਸੰਤ ਬਾਬਾ ਕੁਲਵੰਤ ਸਿੰਘ ਜੀ ਅਤੇ ਸਮੂੰਹ ਮਾਨਯੋਗ ਪੰਜਪਿਆਰੇ ਸਾਹਿਬਾਨ ਦੇ ਸਰਪ੍ਰਸਤੀ ਹੇਠ ਮਹੱਲਾ ਨਿਕਲੇਗਾ ਜਿਸ ਵਿੱਚ ਕੀਰਤਨ, ਪ੍ਰਵਚਨ, ਨਾਮ ਸਿਮਰਨ ਕਰਦੇ ਹੋਏ ਪੂਰੇ ਜਾਹੋ-ਜਲਾਲ ਨਾਲ ਪਰੰਪਰਾਗਤ ਮਾਰਗਾਂ ਤੋਂ ਹੁੰਦੇ ਹੋਏ ਹੱਲਾ ਬੋਲ ਚੌਂਕ (ਫਾਰੇਸਟ ਆਫਿਸ) ਪਾਸ ਪੁੱਜਕੇ ਹੱਲਾ ਖੇਡਿਆ ਜਾਵੇਗਾ। ਹੱਲੇ ਤੋਂ ਬਾਅਦ ਮਹੱਲਾ ਗੁਰਦੁਆਰਾ ਬਾਉਲੀ ਸਾਹਿਬ ਪੁੱਜ ਕੇ ਕੁਛ ਦੇਰ ਵਿਸ਼ਰਾਮ ਕਰ ਪਰੰਪਰਾਗਤ ਮਾਰਗਾਂ ਤੋਂ ਹੁੰਦੇ ਹੋਏ ਗੁਰਦੁਆਰਾ ਨਗੀਨਾਘਾਟ ਸਾਹਿਬ ਵਿਖੇ ਪੁੱਜੇਗਾ ਉਥੇ ਧਾਰਮਿਕ ਰਸਮਾਂ ਅਦਾ ਹੋਣ ਤੋਂ ਬਾਅਦ ਰਾਤ 10:00 ਤੋਂ 10:30 ਵੱਜੇ ਤੱਕ ਤਖਤ ਸਾਹਿਬ ਵਿਖੇ ਪੁੱਜ ਕੇ ਸਮਾਪਤ ਹੋਵੇਗਾ ਸਮੂੰਹ ਸਾਧ ਸੰਗਤਾਂ ਨੂੰ ਬੇਨਤੀ ਹੈ ਕਿ ‘ਵੈਸਾਖੀ’ ਖਾਲਸਾ ਪੰਥ ਸਾਜਨਾ ਦਿਵਸ ਦੇ ਸਮੁੰਹ ਸਮਾਗਮਾਂ ਵਿੱਚ ਹਾਜਰੀਆਂ ਭਰ ਕਰ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ।

  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *