ਜਥੇਦਾਰ ਮੇਜਰ ਸਿੰਘ ਹਰਬੰਸ ਪੁਰ ਤੇ ਹੋਰ ਸੇਵਾਦਾਰਾਂ ਨੇ ਦੱਸਿਆ ਕਿ ਇਸ ਭਿਆਨਕ ਤ੍ਰਾਸਦੀ ਨੂੰ ਧਿਆਨ ਵਿੱਚ ਰੱਖਦਿਆਂ ਪਿੰਡ ਹਰਬੰਸ ਪੁਰ, ਸੀਕਰੀ, ਖਾਟੀ ਅਤੇ ਹੋਰ ਇਲਾਕਾ ਵਾਸੀਆਂ ਵਲੋਂ ਵਾਹਿਗੁਰੂ ਪਰਮਾਤਮਾ ਦਾ ਓਟ ਆਸਰਾ ਲੈਣ ਅਤੇ ਇਸ ਇਲਾਕੇ ‘ਚ ਸੜਕ ਹਾਦਸਿਆਂ ਤੋਂ ਬਚਾਅ ਲਈ ਪਿਛਲੇ ਦਿਨੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਵੀ ਕਰਵਾਏ ਗਏ ਸਨ। ਇਸ ਦੇ ਨਾਲ ਨਾਲ ਪਿੰਡ ਸੀਕਰੀ, ਖਾਟੀ ਅਤੇ ਹਰਬੰਸ ਪੁਰ ਦੀਆਂ ਸੰਗਤ ਵੱਲੋਂ ਅਮਰੀਕ ਸਿੰਘ ਸੀਕਰੀ, ਸਾਭੀ ਸਰਪੰਚ ਖਾਟੀ ਅਤੇ ਕਸ਼ਮੀਰ ਸਿੰਘ ਹਰਬੰਸ ਪੁਰ ਦੀ ਅਗਵਾਈ ਵਿੱਚ ਵਾਹਿਗੁਰੂ ਪਰਮਾਤਮਾ ਦੇ ਅਸ਼ੀਰਵਾਦ ਅਤੇ ਸੰਗਤਾਂ ਦੇ ਸਹਿਯੋਗ ਨਾਲ ਸੀਮਿੰਟ ਬਜਰੀ ਦੇ ਮਿਸ਼ਰਣ ਦੀ ਗੱਡੀ ਮੰਗਵਾਕੇ ਫਗਵਾੜਾ ਤੋਂ ਰਿਹਾਣਾਂ ਜੱਟਾਂ ਤੱਕ ਭਿਆਨਕ ਖੱਡਿਆਂ ਨੂੰ ਆਰਜ਼ੀ ਤੌਰ ‘ਤੇ ਭਰਿਆ ਗਿਆ ਹੈ ਤਾਂ ਜੋ ਲੋਕਾਂ ਨੂੰ ਭਿਆਨਕ ਸੜਕ ਹਾਦਸਿਆਂ ਤੋਂ ਕੁਝ ਨਾ ਕੁਝ ਰਾਹਤ ਮਿਲ ਸਕੇ। ਕੁਝ ਸੇਵਾਦਾਰਾਂ ਵਲੋਂ ਸਰਕਾਰ ਅਤੇ ਪ੍ਰਸ਼ਾਸਨ ਦੀ ਇਸ ਸਮੱਸਿਆ ਸਬੰਧੀ ਅਪਣਾਈ ਜਾ ਰਹੀ ਬੇਰੁਖ਼ੀ ਲਈ ਅਲੋਚਨਾ ਵੀ ਕੀਤੀ ਗਈ। ਅਮਰੀਕ ਸਿੰਘ ਸੀਕਰੀ ਨੇ ਆਪਣੇ ਹੋਰ ਸਾਥੀਆਂ ਸਮੇਤ ਦੱਸਿਆ ਕਿ ਇਸ ਸਮੱਸਿਆ ਅਤੇ ਰਾਵਲਪਿੰਡੀ ਤੋਂ ਜਗਪਾਲ ਪੁਰ ਤੱਕ ਸੜਕ ਦੀ ਤਰਸਯੋਗ ਹਾਲਤ ਨੂੰ ਸੁਧਾਰਨ ਲਈ ਜਲਦੀ ਹੀ ਹਲਕਾ ਇੰਚਾਰਜ ਫਗਵਾੜਾ ਜੋਗਿੰਦਰ ਸਿੰਘ ਮਾਨ ਅਤੇ ਹੁਸ਼ਿਆਰ ਪੁਰ ਤੋਂ ਲੋਕ ਸਭਾ ਮੈਂਬਰ ਰਾਜ ਕੁਮਾਰ ਚੱਬੇਵਾਲ ਨੂੰ ਮੰਗ ਪੱਤਰ ਦਿੱਤਾ ਜਾਵੇਗਾ। ਇਸ ਮੌਕੇ ਤੇ ਤਲਵਿੰਦਰ ਸਿੰਘ ਪੰਚ ਸੀਕਰੀ,ਕੇਵਲ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ, ਲੈਂਬਰ ਸਿੰਘ ਸੀਕਰੀ, ਗੁਰਮੁੱਖ ਸਿੰਘ ਹਰਬੰਸ ਪੁਰ, ਗੁਰਦੀਪ ਸਿੰਘ ਦੀਪਾ ਹਰਬੰਸ ਪੁਰ,ਮੋਹਨ ਸਿੰਘ ਹਰਬੰਸ ਪੁਰ, ਕੁਲਦੀਪ ਸਿੰਘ ਸਮੇਤ ਹੋਰ ਬਹੁਤ ਸਾਰੇ ਸੇਵਾਦਾਰ ਸਨ।






