ਹਜ਼ਰਤ ਪੀਰ ਬਾਬਾ ਦੁਲ੍ਹੇ ਸ਼ਾਹ ਜੀ ਦਾ ਸਲਾਨਾ ਉਰਸ ਮੁਬਾਰਕ ਮੇਲਾ 6 ਅਗਸਤ ਨੂੰ ਡਡਵਿੰਡੀ ਵਿਖੇ। *ਪ੍ਰਸਿੱਧ ਸੂਫੀ ਕਲਾਕਾਰ ਅਤੇ ਛਿੰਝ ਦੇ ਮੁਕਾਬਲੇ ਰਹਿਣਗੇ ਖਿੱਚ ਦਾ ਕੇਂਦਰ। ਫ਼ੋਟੋ ਕੈਪਸ਼ਨ: ਡਡਵਿੰਡੀ ਵਿਖੇ 6 ਅਗਸਤ ਨੂੰ ਮਨਾਏ ਜਾ ਰਹੇ ਹਜ਼ਰਤ ਪੀਰ ਬਾਬਾ ਦੁਲ੍ਹੇ ਸ਼ਾਹ ਜੀ ਦੇ ਦਰਬਾਰ ਦੀ ਤਸਵੀਰ।

Spread the love
ਪਰਮਜੀਤ ਸਿੰਘ, ਪੰਜਾਬ ਦਾ ਖੁਲਾਸਾ=ਹੁਸੈਨਪੁਰ/ਡਡਵਿੰਡੀ -ਹਜ਼ਰਤ ਪੀਰ ਬਾਬਾ ਦੁਲ੍ਹੇ ਸ਼ਾਹ ਜੀ ਦਾ ਸਲਾਨਾ ਉਰਸ ਮੁਬਾਰਕ ਮੇਲਾ 6 ਅਗਸਤ, ਦਿਨ ਵੀਰਵਾਰ ਨੂੰ ਪਿੰਡ ਡਡਵਿੰਡੀ, ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਵਿਖੇ ਮੇਲਾ ਪ੍ਰਬੰਧਕ ਕਮੇਟੀ, ਸਮੂਹ ਨਗਰ ਨਿਵਾਸੀਆਂ, ਐਨਆਰਆਈ ਵੀਰਾਂ ਅਤੇ ਭਗਵਾਨ ਵਾਲਮੀਕਿ ਜੀ ਨੌਜਵਾਨ ਸਭਾ ਡਡਵਿੰਡੀ ਦੇ ਸਹਿਯੋਗ ਨਾਲ ਬੜੀ ਹੀ ਸ਼ਰਧਾ, ਧਾਰਮਿਕ ਭਾਵਨਾ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ।ਮੇਲਾ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਸਵੇਰੇ 8 ਵਜੇ ਝੰਡੇ ਦੀ ਰਸਮ ਅਦਾ ਕੀਤੀ ਜਾਵੇਗੀ। ਇਸ ਤੋਂ ਬਾਅਦ ਪ੍ਰਸਿੱਧ ਸੂਫੀ ਕਲਾਕਾਰ ਬੰਟੀ ਕਵਾਲ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਆਪਣੀ ਰੂਹਾਨੀ ਕਵਾਲੀ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਰਾਤ 9 ਵਜੇ ਤੋਂ 12 ਵਜੇ ਤੱਕ ਪ੍ਰਸਿੱਧ ਸੂਫੀ ਕਲਾਕਾਰ ਜਾਟ ਕਵਾਲ ਆਪਣੀ ਪੇਸ਼ਕਾਰੀ ਦੇਣਗੇ। ਇਸ ਤੋਂ ਇਲਾਵਾ ਦੁਪਹਿਰ ਸਮੇਂ ਪ੍ਰਸਿੱਧ ਡਿਊਟ ਗਾਇਕ ਜੋੜੀ ਹਰਪ੍ਰੀਤ ਢਿੱਲੋਂ ਅਤੇ ਸਿੰਮ ਕੌਰ ਆਪਣੇ ਗੀਤਾਂ ਨਾਲ ਮੇਲੇ ਦੀ ਰੌਣਕ ਨੂੰ ਚਾਰ ਚੰਨ ਲਗਾਉਣਗੇ।ਮੇਲੇ ਦੌਰਾਨ ਸ਼ਾਮ 4 ਵਜੇ ਰਵਾਇਤੀ ਛਿੰਝ ਵੀ ਕਰਵਾਈ ਜਾਵੇਗੀ। ਪਟਕੇ ਦੀ ਮੁੱਖ ਕੁਸ਼ਤੀ ਪ੍ਰਿਤਪਾਲ ਫਗਵਾੜਾ ਅਤੇ ਮਹੇਸ਼ ਦਿੱਲੀ ਵਿਚਕਾਰ ਹੋਵੇਗੀ, ਜਦਕਿ ਦੂਜੀ ਕੁਸ਼ਤੀ ਤਾਜ ਰੌਣੀ ਅਤੇ ਮੁਕੇਸ਼ ਕੁਹਾਲੀ ਵਿਚਕਾਰ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਦੂਜੇ ਨੰਬਰ ਦੀ ਪਟਕੇ ਦੀ ਕੁਸ਼ਤੀ ਦੀਪਾ ਡਡਵਿੰਡੀ ਅਤੇ ਮੰਨੂ ਜਲੰਧਰ ਵਿਚਕਾਰ ਹੋਵੇਗੀ। ਮੇਲਾ ਪ੍ਰਬੰਧਕਾਂ ਨੇ ਦੱਸਿਆ ਕਿ ਸਮਾਗਮ ਦਾ ਲਾਈਵ ਟੈਲੀਕਾਸਟ ਵੀ ਕੀਤਾ ਜਾਵੇਗਾ, ਜਿਸ ਰਾਹੀਂ ਦੇਸ਼-ਵਿਦੇਸ਼ ਵਿੱਚ ਬੈਠੇ ਸ਼ਰਧਾਲੂ ਅਤੇ ਦਰਸ਼ਕ ਮੇਲੇ ਦਾ ਆਨੰਦ ਮਾਣ ਸਕਣਗੇ। ਇਸ ਮੌਕੇ ਸ਼ਰਧਾਲੂਆਂ ਲਈ ਠੰਡੇ-ਮਿੱਠੇ ਜਲ ਦੀ ਛਬੀਲ, ਬਾਬਾ ਜੀ ਦੇ ਅਸ਼ੀਰਵਾਦ ਸਵਰੂਪ ਅਤੁੱਟ ਲੰਗਰ ਅਤੇ ਹੋਰ ਸੇਵਾਵਾਂ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਮੇਲਾ ਪ੍ਰਬੰਧਕ ਕਮੇਟੀ ਨੇ ਸਮੂਹ ਸੰਗਤਾਂ ਨੂੰ ਪਰਿਵਾਰ ਸਮੇਤ ਮੇਲੇ ਵਿੱਚ ਸ਼ਾਮਲ ਹੋ ਕੇ ਬਾਬਾ ਜੀ ਦੀਆਂ ਰਹਿਮਤਾਂ ਦਾ ਲਾਭ ਪ੍ਰਾਪਤ ਕਰਨ ਦੀ ਅਪੀਲ ਕੀਤੀ।
  • Related Posts

    ਪ੍ਰਸ਼ਾਸਨ ਦੀ ਉਡੀਕ ਛੱਡ ਭਗਵਾਲੇ ਦੇ ਨੌਜਵਾਨਾਂ ਨੇ ਖੁਦ ਕੀਤੀ ਪੁਲੀ ਦੇ  ਆਲੇ ਦੁਆਲੇ ਸਫਾਈ ਪੁਲੀ ਦੇ ਆਲੇ-ਦੁਆਲੇ ਉੱਗੀ ਬੂਟੀ ਬਣੀ ਹਾਦਸਿਆਂ ਦਾ ਕਾਰਨ, ਰਾਹਗੀਰਾਂ ਨੂੰ ਆ ਰਹੀ ਸੀ ਭਾਰੀ ਦਿੱਕਤ

    Spread the love

    Spread the love ਸ੍ਰੀ ਕੀਰਤਪੁਰ ਸਾਹਿਬ,27 ਸਤੰਬਰ, (ਮਨਦੀਪ )=ਵਾਰਡ ਨੰਬਰ 11 ਪਿੰਡ ਭਗਵਾਲਾ ਨੂੰ ਕੀਰਤਪੁਰ ਸਾਹਿਬ ਨਾਲ ਜੋੜਨ ਵਾਲੀ ਪੁਲੀ ਦੇ ਆਲੇ-ਦੁਆਲੇ ਲੰਮੇ ਸਮੇਂ ਤੋਂ ਉੱਗੀ ਬੂਟੀ ਅਤੇ ਜੰਗਲੀ ਘਾਹ-ਫੂਸ…

    ਵਿਧਾਇਕ ਸੇਖੋਂ ਨੇ ਚਹਿਲ ਰੋਡ ਵਿਖੇ ਰਾਜਸਥਾਨ ਫੀਡਰ ਕੈਨਾਲ ਦੇ ਸੁਰੱਖਿਆ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਪ੍ਰੋਜੈਕਟ ਤੇ 2.47 ਕਰੋੜ ਦੀ ਆਵੇਗੀ ਲਾਗਤ -ਵਿਧਾਇਕ ਸੇਖੋਂ 

    Spread the love

    Spread the love ਫ਼ਰੀਦਕੋਟ, 27 ਸਤੰਬਰ (ਗੁਰਦੀਪ ਸਿੰਘ ਢਿੱਲੋਂ ) ਲੋਕਾਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਵਿਧਾਇਕ ਫ਼ਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਵੱਲੋਂ ਚਹਿਲ ਰੋਡ ਵਿਖੇ ਰਾਜਸਥਾਨ ਫੀਡਰ ਕੈਨਾਲ…

    Leave a Reply

    Your email address will not be published. Required fields are marked *