ਹਰਮੰਦਰ ਦਾਸ ਸੈਕਟਰੀ ਦੇ ਨਮਿੱਤ ਹੋਈ ਅੰਤਿਮ ਅਰਦਾਸ 

Spread the love
ਦੋਦਾ, ਜੂਨ (ਲਖਵੀਰ ਸਿੰਘ ਧੂਲਕੋਟੀਆ)- ਬੀਤੇ ਦਿਨੀਂ ਹਰਮੰਦਰ ਦਾਸ ਸ਼ਰਮਾ ਸੈਕਟਰੀ ਪਿੰਡ ਬੁੱਟਰ ਸਰੀਂਹ ਲੀਵਰ ਦੇ ਕੈਂਸਰ ਦੀ ਨਾਮੁਰਾਦ ਬਿਮਾਰੀ ਦੇ ਚੱਲਦਿਆਂ ਹੋਇਆਂ ਇਲਾਜ ਦੋਰਾਨ ਸਵਰਗ ਸਿਧਾਰ ਗਏ ਹਨ। ਜਿੰਨਾ ਦੀ ਅੰਤਿਮ ਅਰਦਾਸ ਦੇ ਭੋਗ ਅੱਜ ਗੂਰਦੁਆਰਾ ਸ੍ਰੀ ਹਰਗੋਬਿੰਦ ਸਾਹਿਬ ਵਿਖੇ ਪਾਏ ਗਏ। ਜਿੱਥੇ ਰਾਗੀ ਸਿੰਘਾਂ ਦੇ ਜੱਥੇ ਵੱਲੋਂ ਵਿਰਾਗਮਈ ਕੀਰਤਨ ਨਾਲ -ਨਾਲ ਕਥਾ ਕਰਦਿਆਂ ਹੋਇਆਂ ਉਹਨਾਂ ਇਨਸਾਨ ਦੇ ਜੰਮਣ ਤੋਂ ਲੈਕੇ ਅੰਤਿਮ ਸਮੇਂ ਬਾਰੇ ਵਿਸਥਾਰ ਸਹਿਤ ਚਾਨਣਾ ਪਾਇਆ ਅਤੇ ਇਨਸਾਨ ਨੂੰ ਹਮੇਸ਼ਾ ਚੰਗੇ ਕਰਮ ਲਈ ਸਿੱਖਿਆ ਦਿੱਤੀ ਗਈ। ਅਰਦਾਸ ਕਰਨ ਉਪਰੰਤ ਸਟੇਜ ਸਕੱਤਰ ਦੀ ਭੂਮਿਕਾ ਜਗਦੀਸ਼ ਕਟਾਰੀਆ ਦੋਦਾ ਵੱਲੋਂ ਨਿਭਾਈ ਗਈ। ਜਿੰਨਾ ਸੰਖੇਪ ਵਿੱਚ ਹਰਮੰਦਰ ਦਾਸ ਸੈਕਟਰੀ ਨੂੰ ਸ਼ਰਧਾਂਜਲੀ ਭੇਟ ਕਰਨ ਦੀ ਬੇਨਤੀ ਕੀਤੀ ਗਈ ਸਭ ਤੋਂ ਪਹਿਲਾਂ ਅਨੇਕ ਸਿੰਘ ਬਰਾੜ ਮਧੀਰ ਜਨਰਲ ਸਕੱਤਰ ਕਿਸਾਨ ਵਿੰਗ ਪੰਜਾਬ ਨੇ ਹਰਮੰਦਰ ਦਾਸ ਦੇ ਚੰਗੇ ਕੰਮਾਂ ਬਾਰੇ ਦੱਸਿਆ ਅਤੇ ਉਹਨਾਂ ਹਮੇਸ਼ਾ ਆਪਣੇ ਪਰਿਵਾਰ ਦੀ ਤਰੱਕੀ ਲਈ ਕੰਮ ਕੀਤਾ ਇਸ ਤੋਂ ਇਲਾਵਾ ਨਰਿੰਦਰ ਸਿੰਘ ਕਾਉਣੀ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਸ੍ਰੀ ਮੁਕਤਸਰ ਸਾਹਿਬ ਨੇ ਕਿਹਾ ਕਿ ਹਰਮੰਦਰ ਦਾਸ ਸੈਕਟਰੀ ਨੇ ਆਪਣੇ ਬੇਟੇ ਵਰਣਇੰਦਰ ਸਿੰਘ ਉਰਫ ਵਿਪਿਨ ਬੁੱਟਰ ਨੂੰ ਚੰਗੇ ਸੰਸਕਾਰ ਦਿੱਤੇ ਅਤੇ ਆਪਣੇ ਬੇਟੇ ਨੂੰ ਸਮਾਜ ਵਿਚਰਣ ਲਈ ਇੱਕ ਚੰਗੀ ਸੇਧ ਦਿੱਤੀ ਹੈ। ਅਖੀਰ ਵਿੱਚ ਗੁਰਪ੍ਰੀਤ ਸਿੰਘ ਕਾਂਗੜ ਸਾਬਕਾ ਮੰਤਰੀ ਪੰਜਾਬ ਨੇ ਹਰਮੰਦਰ ਦਾਸ ਸੈਕਟਰੀ ਨੂੰ ਯਾਦ ਕਰਦਿਆਂ ਕਿਹਾ ਉਹ ਬਹੁਤ ਹੀ ਮਿਲਾਪੜੇ ਅਤੇ ਇਮਾਨਦਾਰ ਮਨੁੱਖ ਸਨ। ਉਹਨਾਂ ਸਮਾਜ ਵਿੱਚ ਚੰਗ਼ਾ ਰੁਤਬਾ ਹਾਸਲ ਕੀਤਾ ਹੋਇਆ ਸੀ। ਕਿਉਂਕਿ ਮੇਰੀ ਹਮੇਸ਼ਾ ਉਹਨਾਂ ਨਾਲ ਗੱਲਬਾਤ ਹੁੰਦੀ ਰਹਿੰਦੀ ਸੀ। ਕਿਉਂਕਿ ਸ਼ਰਮਾ ਪਰਿਵਾਰ ਨਾਲ਼ ਮੇਰਾ ਪਰਿਵਾਰਕ ਰਿਸ਼ਤਾ ਹੈ। ਇਸ ਮੌਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਅਮਰਿੰਦਰ ਸਿੰਘ ਰਾਜਾ ਵੜਿੰਗ ਐਮ.ਪੀ ਲੁਧਿਆਣਾ, ਹਰਜਿੰਦਰ ਕੌਰ ਰਾਜਪੁਰਾ ਕਾਂਗਰਸ ਇੰਚਾਰਜ ਹਲਕਾ ਬੱਲੂਆਣਾ, ਗੁਰਚਰਨ ਸਿੰਘ ਮਾਖਾ,ਕੁਲਦੀਪ ਸਿੰਘ ਗਦਰਾਨਾ ਆਗੂ ਆਪ ਪਾਰਟੀ ਆਪ ਮੰਡੀ ਡੱਬਵਾਲੀ ਹਰਿਆਣਾ, ਜਗਜੀਤ ਸਿੰਘ ਹਨੀ ਫੱਤਣਵਾਲਾ ਜਰਨਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਬਾਦਲ,ਡੈਪੀ ਵਿਨਾਇਕ ਰਿਸ਼ਤੇਦਾਰ ਅਮਰਿੰਦਰ ਸਿੰਘ ਰਾਜਾ ਵੜਿੰਗ, ਹਰਚਰਨ ਸਿੰਘ ਸੋਥਾ ਸਾਬਕਾ ਪ੍ਰਧਾਨ ਕਾਂਗਰਸ ਪਾਰਟੀ ਸ੍ਰੀ ਮੁਕਤਸਰ ਸਾਹਿਬ, ਸ੍ਰ ਅਮਰਜੀਤ ਸਿੰਘ ਬਰਾੜ ਮਧੀਰ,ਗੁਰਤਾਰ ਸਿੰਘ ਬੁੱਟਰ ਡੀਐਫਓ, ਸਾਹਿਬ ਸਿੰਘ ਭੂੰਦੜ ਚੇਅਰਮੈਨ ਕੋਆਪ੍ਰਟਿਵ ਬੈਂਕ ਸ੍ਰੀ ਮੁਕਤਸਰ ਸਾਹਿਬ, ਗੁਰਚਰਨ ਸਿੰਘ ਸਰਪੰਚ ਭਲਾਈਆਣਾ, ਭੁਪਿੰਦਰ ਸਿੰਘ ਡੀਐਸਪੀ ਰੋਪੜ,ਰਾਜਾ ਵਿਕਰਮ ਇੰਸਪੈਕਟਰ ਪੰਜਾਬ ਪੁਲਿਸ ਮੋਹਾਲੀ, ਭਿੰਦਰ ਸ਼ਰਮਾ ਬਲਾਕ ਪ੍ਰਧਾਨ ਕਾਂਗਰਸ ਪਾਰਟੀ ਸ੍ਰੀ ਮੁਕਤਸਰ ਸਾਹਿਬ, ਕੁਲਬੀਰ ਚੰਦ ਇੰਚਾਰਜ ਸੀ.ਆਈ.ਏ ਮਲੋਟ ਸਵਰਨਜੀਤ ਸਿੰਘ ਸਰਪੰਚ ਕਾਂਗੜ, ਗੁਰਪ੍ਰੀਤ ਸਿੰਘ ਨਿੱਜੀ ਸਹਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ, ਸਿਮਰਨਜੀਤ ਸਿੰਘ ਕਾਂਗੜ, ਹਰਵਿੰਦਰ ਗਿੱਲ ਬਠਿੰਡਾ, ਹਰਪਾਲ ਸਿੰਘ ਬਾਜਵਾ, ਹਰਜੀਤ ਸਿੰਘ ਬਰਾੜ ਐਮ ਡੀ ਬਾਬਾ ਫ਼ਰੀਦ ਸਕੂਲ ਪਿੰਡ ਛੱਤੇਆਣਾ, ਜਸਵਿੰਦਰ ਸਿੰਘ ਸਰਪੰਚ ਚੋਟੀਆਂ ਆਦਿ ਰਿਸ਼ਤੇਦਾਰ, ਸਕੇਂ ਸਬੰਧੀ, ਦੋਸਤ,ਮਿੱਤਰ ਸਮੂਹ ਸਟਾਫ ਬੀਡੀਪੀਓ ਦਫ਼ਤਰ ਗਿੱਦੜਬਾਹਾ ਅਤੇ ਸ੍ਰੀ ਮੁਕਤਸਰ ਸਾਹਿਬ ਆਦਿ ਨੇ ਭਾਰੀ ਗਿਣਤੀ ਵਿੱਚ ਹਾਜ਼ਰੀ ਭਰੀ ਅਤੇ ਇਸ ਤੋਂ ਇਲਾਵਾ ਅਨੇਕਾਂ ਸੰਸਥਾਵਾਂ ਵੱਲੋਂ ਭੇਜੇ ਗਏ ਸ਼ੋਕ ਮਤੇ ਵੀ ਪੜੇ ਗਏ। ਇਸ ਸਮੇਂ ਗੁਰੂ ਦਾ ਅਤੁੱਟ ਵਰਤਿਆ ਗਿਆ।
  • Related Posts

    ‘ਸਤਲੁਜ’ ਫ਼ਿਲਮ ਤੱਥਾਂ ’ਤੇ ਆਧਾਰਿਤ, ਪੰਜਾਬ ਦੇ ਦਰਦਨਾਕ ਦੌਰ ਦੀ ਸੱਚਾਈ ਨੂੰ ਦਰਸਾਉਂਦੀ ਹੈ : ਬਲਜਿੰਦਰ ਸਿੰਘ ਠੇਕੇਦਾਰ * ਕਿਹਾ- ਨੌਜਵਾਨ ਪੀੜ੍ਹੀ ਨੂੰ ਇਤਿਹਾਸਕ ਸੱਚ ਜਾਣਨ ਤੋਂ ਰੋਕਣਾ ਗਲਤ

    Spread the love

    Spread the loveਫਗਵਾੜਾ 10 ਜੁਲਾਈ (  ਪ੍ਰੀਤ ਕੌਰ ਪ੍ਰੀਤੀ     ) ਸ਼੍ਰੋਮਣੀ ਅਕਾਲੀ ਦਲ (ਐੱਸ.ਸੀ. ਵਿੰਗ) ਪੰਜਾਬ ਦੇ ਮੀਤ ਪ੍ਰਧਾਨ ਬਲਜਿੰਦਰ ਸਿੰਘ ਠੇਕੇਦਾਰ ਨੇ ਕਿਹਾ ਹੈ ਕਿ ਫ਼ਿਲਮ ‘ਸਤਲੁਜ’ ਕਿਸੇ…

    ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੇ ਫਾਰਮ ਭਰਨ ’ਚ ਪੱਖਪਾਤ ਬਰਦਾਸ਼ਤ ਨਹੀਂ ਕੀਤਾ ਜਾਵੇਗਾ : ਹਰਜੋਤ ਸਿੰਘ ਪਾਹਵਾ * ‘ਆਪ’ ਪਾਰਟੀ ਵਰਕਰਾਂ ਤੇ ਸਮਰਥਕਾਂ ਨੂੰ ਪਹਿਲ ਦੇਣ ਦਾ ਲਗਾਇਆ ਦੋਸ਼

    Spread the love

    Spread the loveਫਗਵਾੜਾ 10 ਜੁਲਾਈ (    ਪ੍ਰੀਤ ਕੌਰ ਪ੍ਰੀਤੀ    ) ਸ਼੍ਰੋਮਣੀ ਅਕਾਲੀ ਦਲ (ਬਾਦਲ) ਫਗਵਾੜਾ ਦੇ ਪ੍ਰਧਾਨ ਹਰਜੋਤ ਸਿੰਘ ਪਾਹਵਾ ਨੇ ਪੰਜਾਬ ਸਰਕਾਰ ਦੀ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੇ…

    Leave a Reply

    Your email address will not be published. Required fields are marked *