ਹਰਿਦੁਆਰ ਤੋਂ ਗੰਗਾ ਜਲ ਲੈਕੇ ਵਿਸ਼ਾਲ ਸ਼ੋਭਾ ਯਾਤਰਾ ਕੱਢਦਿਆਂ ਟੱਪਰੀਆਂ ਪੁੱਜੇ ਸ਼ਿਵ ਭਗਤ  – ਥਾਂ-ਥਾਂ ਫੁੱਲਾਂ ਦੀ ਵਰਖਾ ਨਾਲ ਹੋਇਆ ਭਰਵਾਂ ਸਵਾਗਤ; ‘ਹਰ-ਹਰ ਮਹਾਦੇਵ’ ਦੇ ਜੈਕਾਰਿਆਂ ਨਾਲ ਗੂੰਜਿਆ ਇਲਾਕਾ

Spread the love
ਨਵਾਂਸ਼ਹਿਰ /ਕਾਠਗੜ੍ਹ, 13 ਅਗਸਤ (ਜਤਿੰਦਰ ਪਾਲ ਸਿੰਘ ਕਲੇਰ): ਵਿਧਾਨ ਸਭਾ ਹਲਕਾ ਬਲਾਚੌਰ ਅਧੀਨ ਆਉਂਦੇ ਵੱਖ-ਵੱਖ ਪਿੰਡਾਂ ਤੋਂ ਸ਼ਿਵ ਕਾਵੜ ਭਗਤਾਂ ਦੇ ਜੱਥੇ ਪਵਿੱਤਰ ਗੰਗਾ ਜਲ ਲੈਣ ਲਈ ਹਰਿਦੁਆਰ ਪਹੁੰਚੇ ਸਨ। ਸਾਉਣ ਮਹੀਨੇ ਦੀ ਪਵਿੱਤਰ ਸ਼ਿਵਰਾਤਰੀ ਦੇ ਸ਼ੁਭ ਅਵਸਰ ‘ਤੇ ਭਗਤਾਂ ਵੱਲੋਂ ਆਪਣੇ-ਆਪਣੇ ਖੇਤਰਾਂ ਵਿੱਚ ਸਥਿਤ ਸ਼ਿਵ ਮੰਦਰਾਂ ਵਿਖੇ ਵਿਸ਼ੇਸ਼ ਪੂਜਾ-ਅਰਚਨਾ ਕਰਦਿਆਂ ਸ਼ਿਵਲਿੰਗ ‘ਤੇ ਜਲ ਅਭਿਸ਼ੇਕ ਕੀਤਾ ਗਿਆ। ਇਸੇ ਲੜੀ ਤਹਿਤ ਪਿੰਡ ਟੱਪਰੀਆਂ ਤੋਂ ਹਰਿਦੁਆਰ ਗਿਆ ਸ਼ਿਵ ਭਗਤਾਂ ਦਾ ਕਾਫਲਾ ਜਦੋਂ ਪਵਿੱਤਰ ਗੰਗਾ ਜਲ ਲੈ ਕੇ ਵਾਪਸ ਪਰਤਿਆ, ਤਾਂ ਇਲਾਕੇ ਵਿੱਚ ਇੱਕ ਵਿਸ਼ਾਲ ਤੇ ਭਵਯ ਸ਼ੋਭਾ ਯਾਤਰਾ ਕੱਢੀ ਗਈ, ਜਿਸ ਵਿੱਚ ਭੋਲੇਨਾਥ ਦਾ ਗੁਣਗਾਨ ਕਰਦੇ ਹੋਏ ਸੈਂਕੜੇ ਸ਼ਰਧਾਲੂਆਂ ਨੇ ਸ਼ਿਰਕਤ ਕੀਤੀ।ਇਹ ਵਿਸ਼ਾਲ ਸ਼ੋਭਾ ਯਾਤਰਾ ਜਿਉਂ ਹੀ ਮਾਰਕੀਟ ਕਾਠਗੜ੍ਹ ਵਿਖੇ ਪਹੁੰਚੀ, ਤਾਂ ਸਥਾਨਕ ਦੁਕਾਨਦਾਰਾਂ ਅਤੇ ਇਲਾਕਾ ਨਿਵਾਸੀਆਂ ਵੱਲੋਂ ਫੁੱਲਾਂ ਦੀ ਭਾਰੀ ਵਰਖਾ ਕਰਕੇ ਕਾਵੜੀਆਂ ਦਾ ਨਿੱਘਾ ਸਵਾਗਤ ਕੀਤਾ ਗਿਆ। ਸ਼ੋਭਾ ਯਾਤਰਾ ਦੀ ਖਾਸ ਆਕਰਸ਼ਣ ਇਹ ਸੀ ਕਿ ਗੱਡੀਆਂ ਦੀ ਛੱਤ ‘ਤੇ ਭਗਵਾਨ ਭੋਲੇ ਸ਼ੰਕਰ, ਭਗਵਾਨ ਸ਼੍ਰੀ ਰਾਮ ਅਤੇ ਵੀਰ ਹਨੂਮਾਨ ਜੀ ਦੀਆਂ ਮੂਰਤੀਆਂ ਨੂੰ ਇੱਕ ਸੁੰਦਰ ਪਾਲਕੀ ਵਾਂਗ ਸਜਾਇਆ ਗਿਆ ਸੀ। ਇਹਨਾਂ ਮੂਰਤੀਆਂ ਦੇ ਪਿੱਛੇ ਡੀ.ਜੇ. ਦੀ ਗੱਡੀ ਅਤੇ ਉਸ ਦੇ ਪਿੱਛੇ ਪਵਿੱਤਰ ਕਾਵੜ ਚੁੱਕ ਕੇ ਜਾ ਰਹੇ ਸ਼ਿਵ ਭਗਤ ਚੱਲ ਰਹੇ ਸਨ, ਜਿਨ੍ਹਾਂ ਦਾ ਉਤਸ਼ਾਹ ਵੇਖਦਿਆਂ ਹੀ ਬਣਦਾ ਸੀ।ਹਰਿਦੁਆਰ ਤੋਂ ਚੱਲ ਕੇ ਨੈਸ਼ਨਲ ਹਾਈਵੇ ਰਾਹੀਂ ਇਹ ਸ਼ੋਭਾ ਯਾਤਰਾ ਜੀਉਵਾਲ, ਬੱਛੂਆਂ , ਜਗਤੇਵਾਲ, ਕਾਠਗੜ੍ਹ ਮਾਰਕੀਟ, ਰੱਤੇਵਾਲ ਅਤੇ ਉਧਨੋਵਾਲ ਆਦਿ ਪਿੰਡਾਂ ਤੋਂ ਹੁੰਦੀ ਹੋਈ ਅੰਤ ਵਿੱਚ ਪਿੰਡ ਟੱਪਰੀਆਂ ਖੁਰਦ ਵਿਖੇ ਪਹੁੰਚ ਕੇ ਸੰਪੰਨ ਹੋਈ। ਯਾਤਰਾ ਦੇ ਪੂਰੇ ਮਾਰਗ ਦੌਰਾਨ ਸ਼ਿਵ ਭਗਤਾਂ ਦੀ ਸੇਵਾ ਲਈ ਥਾਂ-ਥਾਂ ਉਚੇਚੇ ਤੌਰ ‘ਤੇ ਸਟਾਲ ਲਗਾਏ ਗਏ ਸਨ। ਮਾਜਰਾ ਜੱਟਾਂ ਬੱਸ ਅੱਡਾ, ਕਿਸ਼ਨਪੁਰ (ਭਰਥਲਾ ਕੱਟ) ਕੈਂਟਰ ਯੂਨੀਅਨ, ਕਾਠਗੜ੍ਹ ਮਾਰਕੀਟ, ਸੂਰਾਪੁਰ ਅਤੇ ਰੱਤੇਵਾਲ ਆਦਿ ਪਿੰਡਾਂ ਵਿੱਚ ਸੰਗਤਾਂ ਲਈ ਭੋਜਨ ਵਿਵਸਥਾ, ਚਾਹ, ਫਲ ਅਤੇ ਹੋਰ ਪਦਾਰਥਾਂ ਦੇ ਲੰਗਰ ਅਤੁੱਟ ਵਰਤਾਏ ਗਏ।ਦੇਰ ਸ਼ਾਮ ਤੱਕ ਇਲਾਕੇ ਦੇ ਸ਼ਿਵ ਮੰਦਰਾਂ ਵਿਖੇ ਪਵਿੱਤਰ ਜਲ ਅਭਿਸ਼ੇਕ ਕਰਨ ਵਾਲੇ ਸ਼ਰਧਾਲੂਆਂ ਦੀਆਂ ਭਾਰੀ ਲਾਈਨਾਂ ਲੱਗੀਆਂ ਰਹੀਆਂ। ਪੂਰਾ ਖੇਤਰ ‘ਹਰ-ਹਰ ਮਹਾਦੇਵ’ ਅਤੇ ਭਗਵਾਨ ਭੋਲੇਨਾਥ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ ਅਤੇ ਸ਼ਰਧਾਲੂਆਂ ਨੇ ਭੋਲੇਨਾਥ ਦਾ ਆਸ਼ੀਰਵਾਦ ਪ੍ਰਾਪਤ ਕਰਕੇ ਇਲਾਕੇ ਦੀ ਸੁੱਖ-ਸ਼ਾਂਤੀ ਅਤੇ ਖੁਸ਼ਹਾਲੀ ਦੀ ਕਾਮਨਾ ਕੀਤੀ।
  • Related Posts

    * ਧਨੌਲਾ ’ਚ ਗੂੰਜੇਗਾ ਗਣਪਤੀ ਬੱਪਾ ਦਾ ਜੈਕਾਰਾ, 14 ਤੋਂ ਸ਼ੁਰੂ ਹੋਵੇਗਾ 12ਵਾਂ ਮਹਾਂਉਤਸਵ * ਸ੍ਰੀ ਮਹਾਦੇਵ ਕਾਵੜ ਸੇਵਾ ਸੰਘ ਵੱਲੋਂ ਸਨਾਤਨ ਧਰਮ ਸਭਾ ਵਿਖੇ ਪੰਜ ਰੋਜ਼ਾ ਧਾਰਮਿਕ ਸਮਾਗਮ

    Spread the love

    Spread the loveਧਨੌਲਾ: 13 ਸਤੰਬਰ (ਹਰਦੀਪ ਹੈਰੀ)=ਸ੍ਰੀ ਮਹਾਦੇਵ ਕਾਵੜ ਸੇਵਾ ਸੰਘ ਕਮੇਟੀ ਧਨੌਲਾ ਵੱਲੋਂ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ 12ਵਾਂ ਸ੍ਰੀ ਗਣੇਸ਼ ਚਤੁਰਥੀ ਮਹਾਂਉਤਸਵ 14 ਸਤੰਬਰ ਤੋਂ 18 ਸਤੰਬਰ 2026…

    ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ 18 ਸਤੰਬਰ ਨੂੰ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ: ਜੱਸਲ   ਸੰਗਤਾਂ ਵਿੱਚ ਭਾਰੀ ਉਤਸ਼ਾਹ

    Spread the love

    Spread the loveਚੌਂਕ ਮਹਿਤਾ ੧੩ ਸਤੰਬਰ ( ਰਾਜਵਿੰਦਰ ਸਿੰਘ ਰੰਧਾਵਾ ) ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਸਾਲਾਨਾ ਜੋੜ…

    Leave a Reply

    Your email address will not be published. Required fields are marked *