ਹਰ ਇਨਸਾਨ ਨੂੰ ਖੂਨ ਦਾਨ ਕਰਨ ਲਈ ਹਮੇਸ਼ਾ ਤਿਆਰ ਰਹਿਣ ਦਾ ਪ੍ਰਣ ਕਰਨਾ ਚਾਹੀਦਾ ਹੈ – ਸੀਐਮਓ ਡਾ ਸੰਜੇ ਗੋਇਲ 

Spread the love
ਨਾਭਾ 15 ਜੂਨ (ਰਮਨ ਭਾਟੀਆ) ਦੁਨੀਆਂ ਵਿੱਚ ਦਾਨ ਬਹੁਤ ਢੰਗ ਤਰੀਕਿਆਂ ਨਾਲ ਕੀਤਾ ਜਾਂਦਾ ਹੈ ਜਿਨਾਂ ਵਿੱਚੋਂ ਇੱਕ ਇਨਸਾਨ ਵੱਲੋਂ ਦੂਸਰੇ ਇਨਸਾਨ ਨੂੰ ਆਪਣੇ ਸਰੀਰ ਦਾ ਵਿੱਚੋਂ ਖੂਨ ਦਾਨ ਦੇਣ ਨੂੰ ਇੱਕ ਉੱਤਮ ਦਾਨ ਵਜੋਂ ਮੰਨਿਆ ਜਾਂਦਾ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਸਿਵਲ ਹਸਪਤਾਲ ਦੇ ਕਰਮਚਾਰੀ ਵਿਕਾਸ ਮਿੱਤਲ ਵੱਲੋਂ ਅੰਤਰਰਾਸ਼ਟਰੀ ਬਲੱਡ ਡੇ ਮੌਕੇ ਲੋਕਾਂ ਨੂੰ ਖੂਨਦਾਨ ਕਰਨ ਪ੍ਰਤੀ ਪ੍ਰੇਰਿਤ ਕਰਨ ਉਪਰੰਤ ਕੀਤਾ। ਉਹਨਾਂ ਕਿਹਾ ਕਿ ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਅੱਜ ਤੱਕ ਕਿੰਨੀਆਂ ਹੀ ਵਿਗਿਆਨਿਕ ਖੋਜਾਂ ਹੋਈਆਂ ਹਨ ਪਰ ਹਾਲੇ ਤੱਕ ਖੂਨ ਨੂੰ ਕਿਸੇ ਵੀ ਲੈਬ ਵਿੱਚ ਤਿਆਰ ਨਹੀਂ ਕੀਤਾ ਜਾ ਸਕਿਆ। ਇਸੇ ਕਰਕੇ ਖੂਨਦਾਨ ਕਰਨ ਨੂੰ ਇੱਕ ਉੱਤਮ ਦਾਨ ” ਵਜੋਂ ਮੰਨਿਆ ਜਾਂਦਾ ਹੈ। ਇਸ ਮੌਕੇ ਮਲੇਰਕੋਟਲਾ ਦੇ ਸਿਵਲ ਸਰਜਨ ਡਾਕਟਰ ਸੰਜੇ ਗੋਇਲ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਉਹਨਾਂ ਲੋਕਾਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਹਰੇਕ ਸਾਲ 14 ਜੂਨ ਨੂੰ ਵਿਸ਼ਵ ਖੂਨਦਾਨੀ ਦਿਵਸ ਵਜੋਂ ਪੂਰੇ ਸੰਸਾਰ ਵਿੱਚ ਮਨਾਇਆ ਜਾਂਦਾ ਹੈ ਜਿਹਦਾ ਮਕਸਦ ਵੀ ਆਮ ਲੋਕਾਂ ਵਿੱਚ ਪ੍ਰਚਲਿਤ ਖੂਨਦਾਨ ਪ੍ਰਤੀ ਗਲਤ ਧਾਰਨਾਵਾਂ ਤੋਂ ਜਾਗਰੂਕ ਕਰਨਾ ਅਤੇ ਹਰ ਸਮੇਂ ਖੂਨ ਦਾਨ ਕਰਨ ਲਈ ਤਿਆਰ ਰਹਿਣਾ ਲਈ ਪ੍ਰੇਰਿਤ ਕਰਨਾ ਹੈ, ਸੋ ਅੱਜ ਵਿਸ਼ਵ ਖੂਨਦਾਨੀ ਦਿਵਸ ਦੇ ਮੌਕੇ ਤੇ ਸਾਰੇ ਹੀ ਤੰਦਰੁਸਤ ਇਨਸਾਨਾਂ ਨੂੰ ਇਹ ਪ੍ਰਣ ਕਰਨਾ ਚਾਹੀਦਾ ਹੈ ਕਿ ਜਿੰਦਗੀ ਵਿੱਚ ਜਦੋਂ ਵੀ ਮੌਕਾ ਮਿਲੇ ਬਿਨਾਂ ਕਿਸੇ ਝਿਜਕ, ਡਰ, ਵਹਿਮ ਤੋਂ ਖੂਨ ਦਾਨ ਕਰ ਦੇਣਾ ਚਾਹੀਦਾ ਹੈ । ਖੂਨ ਦਾਨ ਕਰਨ ਨਾਲ ਸਰੀਰ ਨੂੰ ਕਿਸੇ ਵੀ ਤਰਾਂ ਦਾ ਕੋਈ ਨੁਕਸਾਨ ਨਹੀਂ ਹੁੰਦਾ ਸਗੋਂ ਇਸ ਨਾਲ ਸਾਨੂੰ ਆਪਣੇ ਅਰੋਗ ਹੋਣ ਦਾ ਵੀ ਪਤਾ ਚਲ ਜਾਂਦਾ ਹੈ ਕਿਉਂਕਿ ਖੂਨ ਲੈਣ ਤੋਂ ਬਾਅਦ ਇਸ ਦੇ ਬਹੁਤ ਸਾਰੇ ਟੈਸਟ ਕੀਤੇ ਜਾਂਦੇ ਹਨ। ਸੋ ਆਓ ਸਾਰੇ ਰਲ ਕੇ ਵਿਸ਼ਵ ਖੂਨਦਾਨੀ ਦਿਵਸ ਦੇ ਮੌਕੇ ਤੇ ਖੂਨ ਦਾਨ ਕਰਨ ਲਈ ਹਮੇਸ਼ਾ ਤਿਆਰ ਰਹਿਣ ਦਾ ਵਾਅਦਾ ਦਾ ਆਪਣੇ ਆਪ ਨਾਲ ਕਰੀਏ। ਇਸ ਮੌਕੇ ਲਾਈਫ ਲਾਈਨ ਬਲੱਡ ਸੈਂਟਰ ਪਟਿਆਲਾ ਦੇ ਡਾਕਟਰਾਂ ਦੀ ਟੀਮ, ਅੰਕੁਰ ਸਿੰਗਲਾ, ਰਵਿੰਦਰ ਸਿੰਘ, ਸੁਨੀਲ ਗੁਪਤਾ, ਐਡਵੋਕੇਟ ਅਤੁਲ ਬਾਂਸਲ, ਵਰੁਣ ਸਿੰਗਲਾ, ਦੀਪਕ ਕੁਮਾਰ, ਬਲਦੇਵ ਕੁਮਾਰ, ਵਿਨੋਦ ਸਿੰਗਲਾ, ਸਾਹਿਲ ਗੁਪਤਾ, ਨਰਿੰਦਰ ਵਰਮਾ, ਅਸ਼ਵਨੀ ਮਦਾਨ, ਰਾਕੇਸ਼ ਸਿੰਗਲਾ, ਮੋਹਿਤ ਅਰੋੜਾ, ਸੰਜੀਵ ਜਿੰਦਲ, ਐਡਵੋਕੇਟ ਸੰਨੀ ਰਹੇਜਾ, ਦਿਵਿਆ ਜੈਨ, ਹੀਨਾ ਸਿੰਗਲਾ, ਲਲਿਤਾ ਵਰਮਾ ਆਦਿ ਹਾਜ਼ਰ ਸਨ।
  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *