ਹਲਕਾ ਪੱਟੀ ਦੇ ਪਿੰਡ ਬੁਰਜ ਰਾਏ ਕੇ ਦੇ ਸੁਰਜੀਤ ਸਿੰਘ ਨੇ ਅਮਿ੍ਤਸਰ ਵਿਖੇ ਹੈਈ ਬੋਡੀ ਬਿਲਡਰ ਕੰਪੀਟੀਸਨ ਮੁਕਾਬਲੇ ਚ’ ਮਿਸਟਰ ਪੰਜਾਬ ਖਿਤਾਬ ਹਾਸਿਲ ਕੀਤਾ :

Spread the love

ਪੱਟੀ,27 ਮਾਰਚ ( ਹਰਭਜਨ ਸਿੰਘ, ਕੰਵਲਦੀਪ ਸਿੰਘ ਸਾਬੀ ) ਹਲਕਾ ਪੱਟੀ ਦੇ ਪਿੰਡ ਬੁਰਜ ਰਾਏ ਕੇ ਦੇ ਨੋਜਵਾਨ ਸੁਰਜੀਤ ਸਿੰਘ ਦੇ ਅੰਮ੍ਰਿਤਸਰ ਵਿਖੇ ਹੋਈ ਬੋਡੀ ਬਿਲਡਰ ਕੰਪੀਟੀਸਨ ਮੁਕਾਬਲੇ ਚ` ਮਿਸਟਰ ਪੰਜਾਬ ਦਾ ਖਿਤਾਬ ਹਾਸਿਲ ਕਰਨ ਤੇ ਅੱਜ ਕੈਬਨਿਟ ਮੰਤਰੀ ਸ੍ਰ ਲਾਲਜੀਤ ਸਿੰਘ ਭੁੱਲਰ ਜੀ ਦੇ ਦਿਸ਼ਾ ਨਿਰਦੇਸ਼ਾ ਹੇਠ ਸੁਰਜੀਤ ਸਿੰਘ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਹੋਈ ਬੋਡੀ ਬਿਲਡਰ ਕੋਪੀਟੀਸ਼ਨ ਮੁਕਾਬਲੇ ਚ 85 ਤੋ 90 ਕਿਲੋਗ੍ਰਾਮ ਵਰਗ ਵਿੱਚ ਪਹਿਲੀ ਪਲੇਸ ਅਤੇ ਉਪਨ ਚ’ ਪਹਿਲਾਂ ਸਥਾਨ ਹਾਸਲ ਕਰਕੇ ਸਮੂਹ ਪੱਟੀ ਹਲਕੇ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹੋਇਆ ਸੁਰਜੀਤ ਸਿੰਘ ਨੇ ਕਿਹਾ ਕਿ ਵਰਕਆਊਟ ਜੋਨ ਵੱਲੋਂ ਇਹ ਕੋਪੀਟੀਸ਼ਨ ਕਰਵਾਇਆ ਗਿਆ ਸੀ, ਜਿਸ ਵਿੱਚ ਵੱਖ-ਵੱਖ ਬਾਡੀ ਬਿਲਡਰਾਂ ਨੇ ਹਿੱਸਾ ਲਿਆ। ਸੁਰਜੀਤ ਸਿੰਘ ਨੇ ਕਿਹਾ ਕਿ ਮੈ ਆਪਣੇ ਪਿੰਡ ਬੁਰਜ ਵਿਚ ਹੀ ਜਿੰਮ ਖੋਲਿਆ ਹੈ ਅਤੇ ਜਿੰਮ ਵਿੱਚ ਬੱਚਿਆਂ ਨੂੰ ਕੋਚਿੰਗ ਵੀ ਦਿੰਦਾ ਹਾ। ਉਸਨੇ ਐਮ.ਏ ਅਤੇ ਡਪਲੋਮਾ ਹੈਲਥ ਵਿਭਾਗ ਵਿਚ ਕੀਤਾ ਹੋਇਆ ਹੈ। ਸੁਰਜੀਤ ਸਿੰਘ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਨੂੰ ਤਿਆਗ ਕੇ ਬਾਡੀ ਬਿਲਡਿੰਗ ਨਾਲ ਜੁੜਨਾ ਚਾਹੀਦਾ ਹੈ ਕਿਉਂਕਿ ਬਾਕੀ ਦੇ ਕੰਮ ਬਾਅਦ ਚ ਪਹਿਲਾ ਸਿਹਤ ਜਰੂਰੀ ਹੈ। ਇਸ ਮੌਕੈ ਚੈਅਰਮੈਨ ਦਿਲਬਾਗ ਨੇ ਸੁਰਜੀਤ ਸਿੰਘ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਨੌਜਵਾਨਾਂ ਨੂੰ ਸੁਰਜੀਤ ਸਿੰਘ ਤੋਂ ਪ੍ਰੇਰਨਾ ਲੈਂਦਿਆਂ ਹੋਇਆਂ ਬਾਡੀ ਬਿਲਡਿੰਗ ਅਤੇ ਹੋਰਨਾਂ ਖੇਡਾਂ ਨਾਲ ਜੁੜਨਾ ਚਾਹੀਦਾ ਹੈ ਤਾਂ ਜੋ ਉਹਨਾਂ ਦਾ ਭਵਿੱਖ ਉੱਜਵਲ ਹੋ ਸਕੇ।

  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *