ਫ਼ਰੈਂਡਜ਼ ਗੁੱਡ ਮਾਰਨਿੰਗ ਕਲੱਬ ਫ਼ਰੀਦਕੋਟ ਦੀ ਸਾਲ 2025-26 ਲਈ ਛੇ ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ

Spread the love
ਫ਼ਰੀਦਕੋਟ, 28 ਜੂਨ (ਵਿਪਨ ਮਿੱਤਲ)-ਫ਼ਰੈਂਡਜ਼ ਗੁੱਡ ਮਾਰਨਿੰਗ ਕਲੱਬ ਫ਼ਰੀਦਕੋਟ ਦੀ ਸਾਲ 2025-26 ਵਾਸਤੇ 6 ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ। ਇਸ ਚੋਣ ’ਚ ਕਲੱਬ ਦੇ ਆਗੂ ਇੰਜਨੀਅਰ ਵਿਜੇਂਦਰ ਵਿਨਾਇਕ, ਦਰਸ਼ਨ ਲਾਲ ਚੁੱਘ, ਰਾਕੇਸ਼ ਕੁਮਾਰ ਮੌਂਗਾ, ਸੰਜੀਵ ਕੁਮਾਰ ਟਿੰਕੂ ਮੌਂਗਾ, ਸੁਧੀਰ ਕੁਮਾਰ ਛਾਬੜਾ ਅਤੇ ਸੰਜੀਵ ਬੰਟੀ ਖੁਰਾਣਾ ਨੂੰ ਕਲੱਬ ਦੀ ਬੇਹਤਰੀ ਹਿੱਤ ਫ਼ੈਸਲੇ ਲੈਣ ਵਾਸਤੇ ਚੁਣਿਆ ਗਿਆ। ਇਸ ਮੌਕੇ ਹਾਜ਼ਰ ਮੈਂਬਰਾਂ ਨੇ ਹਾਰ ਪਹਿਨਾ ਕੇ ਨਵੀਂ ਟੀਮ ਦਾ ਸੁਆਗਤ ਕੀਤਾ। ਨਵੀਂ ਟੀਮ ਨੇ ਸਾਂਝੇ ਰੂਪ ’ਚ ਵਿਸ਼ਵਾਸ਼ ਦੁਆਇਆ ਕਿ ਉਹ ਫ਼ਰੈਂਡਜ਼ ਗੁੱਡ ਮਾਰਨਿੰਗ ਕਲੱਬ ਦੀ ਭਲਾਈ ਵਾਸਤੇ ਸੁਹਿਦਰਤਾ ਨਾਲ ਯਤਨ ਕਰਨਗੇ। ਇਸ ਚੋਣ ਕਰਾਉਣ ਲਈ ਨਵਦੀਪ ਸਿੰਘ ਰਿੱਕੀ ਨੇ ਅਹਿਮ ਭੂਮਿਕਾ ਅਦਾ ਕੀਤੀ। ਇਸ ਮੌਕੇ ਫ਼ਰੈਂਡਜ਼ ਗੁੱਡ ਮਾਰਨਿੰਗ ਕਲੱਬ ਦੇ ਸੀਨੀਅਰ ਮੈਂਬਰ ਗੁਲਸ਼ਨ ਖੰਨਾ, ਐਡਵੋਕੇਟ ਗੌਤਮ ਬਾਂਸਲ, ਗੋਰਾ ਮੌਂਗਾ, ਤਰਸੇਮ ਕਟਾਰੀਆ, ਯਸ਼ਪਾਲ ਚਾਵਲਾ, ਪ੍ਰੇਮ ਕਟਾਰੀਆ,  ਹੈਪੀ ਠੇਕੇਦਾਰ, ਵਿਜੈ ਜੈਨ, ਸੁਰਜੀਤਪਾਲ ਧਵਨ, ਰਮੇਸ਼ ਗੇਰਾ, ਸੇਵਾ ਮੁਕਤ ਐਕਸੀਅਨ ਅਜੈ ਬਾਂਸਲ, ਐਸ.ਡੀ.ਓ.ਸੁਭਾਸ਼ ਕੁਮਾਰ, ਭਜਨ ਗਾਇਕ ਰਮੇਸ਼ ਗੁਪਤਾ, ਦੀਪਕ ਸ਼ਰਮਾ ਦੀਪ, ਰੌਸ਼ਨ ਲਾਲ ਟੱਕਰ,ਹਰਮਿੰਦਰ ਸਿੰਘ ਮਿੰਦਾ ਅਤੇ ਮੰਚ ਸੰਚਾਲਕ ਜਸਬੀਰ ਸਿੰਘ ਜੱਸੀ ਹਾਜ਼ਰ ਸਨ।
  • Related Posts

    ਰਾਸ਼ਟਰੀ ਸੰਤ ਬਾਬਾ ਬਾਲ ਜੀ ਦਾ ਕੀਰਤਪੁਰ ਸਾਹਿਬ ਪਹੁੰਚਣ ‘ਤੇ ਨਿੱਘਾ ਸਵਾਗਤ, ਸੰਗਤ ਨੂੰ ਸ੍ਰੀ ਕ੍ਰਿਸ਼ਨ ਨਾਮ ਨਾਲ ਜੁੜਨ ਦਾ ਦਿੱਤਾ ਸੰਦੇਸ਼

    Spread the love

    Spread the loveਸ਼੍ਰੀ ਕੀਰਤਪੁਰ ਸਾਹਿਬ 10 ਜੁਲਾਈ (ਮਨਦੀਪ )  ਰਾਸ਼ਟਰੀ ਸੰਤ ਬਾਬਾ ਬਾਲ ਜੀ ਅੱਜ ਕੀਰਤਪੁਰ ਸਾਹਿਬ ਦੇ ਵਾਰਡ ਨੰਬਰ-1 ਵਿਖੇ ਪਹੁੰਚੇ, ਜਿੱਥੇ ਇਲਾਕੇ ਦੀਆਂ ਸੰਗਤਾਂ ਨੇ ਉਨ੍ਹਾਂ ਦਾ ਸ਼ਰਧਾ,…

    ਧਾਰਮਿਕ ਅਸਥਾਨਾਂ ਤੋਂ ਆਸ਼ੀਰਵਾਦ ਲੈ ਕੇ ਸੰਭਾਲਿਆ ਕਾਰਜਭਾਰ, ਭੇਦਭਾਵ ਤੋਂ ਬਿਨਾਂ ਹੋਵੇਗਾ ਸ਼ਹਿਰ ਦਾ ਵਿਕਾਸ: ਗੁਰਮੀਤ ਸਿੰਘ ਟੀਨਾ

    Spread the love

    Spread the loveਸ਼੍ਰੀ ਕੀਰਤਪੁਰ ਸਾਹਿਬ 10 ਜੁਲਾਈ (ਮਨਦੀਪ) ਨਗਰ ਪੰਚਾਇਤ ਕੀਰਤਪੁਰ ਸਾਹਿਬ ਦੇ ਨਵੇਂ ਪ੍ਰਧਾਨ ਗੁਰਮੀਤ ਸਿੰਘ ਟੀਨਾ ਨੇ ਅਹੁਦਾ ਸੰਭਾਲਣ ਤੋਂ ਬਾਅਦ ਆਪਣੇ ਕਾਰਜਕਾਲ ਦੀ ਸ਼ੁਰੂਆਤ ਧਾਰਮਿਕ ਅਸਥਾਨਾਂ ਤੋਂ…

    Leave a Reply

    Your email address will not be published. Required fields are marked *