Spread the love
ਜੈਤੋ  ਜੂਨ (ਗੁਰਦੀਪ ਸਿੰਘ ਢਿੱਲੋਂ):ਦੇਵ ਲੋਕ ਕਲਾ ਅਤੇ ਖੋਜ ਕੇਂਦਰ ਮੰਚ ਜੈਤੋ ਵੱਲੋਂ ਅੱਜ ਪੰਜਾਬੀ ਫਿਲਮ ਕੂਹਣੀ ਮੋੜ ਦੇ ਸਬੰਧ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਇਸ ਫਿਲਮ ਦਾ ਪੋਸਟਰ ਰਿਲੀਜ਼ ਕੀਤਾ ਗਿਆ । ਇਸ ਫਿਲਮ ਦੇ ਪ੍ਰੋਡਿਊਸਰ ਜਗਦੇਵ ਢਿੱਲੋਂ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਫਿਲਮ ਪੰਜਾਬੀ ਦੇ ਉੱਘੇ ਅਦਾਕਾਰ ਭਾਰਤੀ ਦੱਤ  ਦੁਆਰਾ ਲਿਖੀ ਅਤੇ ਨਿਰਦੇਸ਼ਤ ਕੀਤੀ ਗਈ ਹੈ ਜੋ ਕਿ ਅਜੋਕੇ ਪੰਜਾਬ ਦੇ ਹਾਲਾਤਾਂ ਨੂੰ ਕਲਾਤਮਿਕ ਤਰੀਕੇ ਨਾਲ ਦਰਸਾਉਂਦੀ ਹੈ ।ਇਹ ਫਿਲਮ 24 ਜੂਨ ਨੂੰ ਸ਼ਾਮ ਦੇ 5 ਵਜੇ ਯੂ ਟਿਊਬ ਚੈਨਲ ਦੇਵ ਲੋਕ ਆਰਟਸ ਪ੍ਰੋਡਕਸ਼ਨ ਉੱਤੇ ਰਿਲੀਜ਼ ਕੀਤੀ ਜਾਵੇਗੀ। ਇਸ ਫਿਲਮ ਵਿੱਚ ਮੁੱਖ ਕਿਰਦਾਰ ਨਿਭਾਏ ਹਨ :ਮੌਂਟੀ ਸ਼ਰਮਾ ਗਗਨਦੀਪ ,ਧਰਮਿੰਦਰ ਬਨੀ,ਗਗਨ ਸੰਧੂ , ਐਂਜਲੀਨਾ ਰਾਜਪੂਤ , ਰਣਜੀਤ ਬਰਾੜ , ਦਵਿੰਦਰ ਬਾਬੂ , ਜਸਵੰਤ ਗਿੱਲ , ਡਾਕਟਰ ਬਲਵਿੰਦਰ, ਦੇਵਅੰਸ਼,ਨੇਹਾ ਸ਼ਰਮਾ ਅਤੇ ਜਸਵਿੰਦਰ ਆਦਿ ਨੇ ਮੁੱਖ ਭੂਮਿਕਾਵਾਂ ਨਿਭਾਈਆਂ ।ਇਸ ਫਿਲਮ ਦੇ ਕੈਮਰਾਮੈਨ ਹਨ ਨਵਰੋਜ਼ ਢਿੱਲੋਂ ,ਐਡੀਟਰ ਹਰਜੋਤ ਨਟਰਾਜ, ਮਿਊਜਿਕ ਸ਼ਰਨਜੀਤ ਸ਼ਾਨੂੰ ਅਤੇ ਇਸ ਫਿਲਮ ਦੀ ਡਬਿੰਗ ਬਿੱਟਾ ਸਟੂਡੀਓ ਫਰੀਦਕੋਟ ਅਤੇ ਵਾਈਜ਼ ਸਟੂਡੀਓ ਚੰਡੀਗੜ੍ਹ ਵਿਖੇ ਕੀਤੀ ।
  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *