14 ਅਪ੍ਰੈਲ ਨੂੰ ਮਨਾਇਆ ਜਾਵੇਗਾ ਡਾ.ਅੰਬੇਦਕਰ ਭੀਮ ਰਾਓ ਦਾ ਜ਼ਨਮ ਦਿਹਾੜਾ । ਅੰਗਰੇਜ ਉੜਾਂਘ

Spread the love

ਸ੍ਰੀ ਮੁਕਤਸਰ ਸਹਿਬ ਅਪ੍ਰੈਲ ( ਗੁਰਜੰਟ ਰੁਪਾਣਾ ) ਬੇਤੇ ਦਿਨੀ ਕਿਰਤ ਨਿਰਮਾਣ ਵੈਲਫੇਅਰ ਸੁਸਾਇਟੀ ਦੀ ਇੱਕ ਵਿਸ਼ੇਸ਼ ਮੀਟਿੰਗ ਸਾਬਕਾ ਚੇਅਰਮੈਨ ਪੰਜਾਬ ਅੰਗਰੇਜ ਸਿਂਘ ਉੜਾਂਗ ਦੀ ਰਹਿਨੁਮਾਈ ਹੇਠ, ਸ਼ਹੀਦ ਬਾਬਾ ਜੀਵਨ ਸਿੰਘ ਗੁਰਦੁਆਰਾ ਸਹਿਬ ,ਪਿੰਡ ਮਲੋਟ ਵਿਖੇ ਕੀਤੀ ਗਈ । ਜਿਸ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਸੰਚਾਲਕ ਅਤੇ ਸੀਨੀਅਰ ਆਹੁਦੇਦਾਰਾਂ ਨੇਂ ਸਿਕਰਤ ਕੀਤੀ । ਮੀਟਿੰਗ ਦੌਰਾਨ ਡਾ.ਅੰਬੇਦਕਰ ਭੀਮ ਰਾਓ ਦੇ ਜਨਮ ਦਿਨ ਮਨਾਉਣ ਸਬੰਧੀ ਮਤ ਪਾਸ ਕੀਤਾ ਅਤੇ ਸਮਾਜ ਦੇ ਵੱਖ- ਵੱਖ ਮੁੱਦਿਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ । ਮੀਟਿੰਗ ਨੂੰ ਸੰਬੋਧਨ ਕਰਦਿਆਂ ਅੰਗਰੇਜ ਸਿੰਘ ਉੜਾਂਗ ਨੇ ਦੱਸਿਆ ਕਿਹਾ ਕਿ 14 ਅਪ੍ਰੈਲ ਨੂੰ ਪਿੰਡ ਮਲੋਟ ਵਿਖੇ ਬਾਬਾ ਸਹਿਬ ਦਾ ਜਨਮ ਦਿਨ ਪੂਰੀ ਸ਼ਰਧਾਭਾਵ ਅਤੇ ਧੂੰਮ ਧਾਮ ਨਾਲ ਮਨਾਇਆ ਜਾਵੇਗਾ ਅਤੇ ਉਹਨਾਂ ਇਸ ਸਮਾਗਮ ਵਿੱਚ ਪਹੁੰਚਣ ਲਈ ਇਲਾਕੇ ਦੀ ਸਮੂਹ ਸੰਗਤ ਨੂੰ ਪਹੁੰਚਣ ਦੀ ਅਪੀਲ ਕੀਤੀ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਨੱਥਾ ਸਿੰਘ ਖਾਲਸਾ ਨੇਂ ਦੱਸਿਆ ਕਿ ,ਭਵਿੱਖ ਵਿੱਚ ਸਮਾਜਿਕ ਮੁੱਦਿਆਂ ਤੇ ਗੰਭੀਰਤਾ ਨਾਲ ਨਜਿੱਠਣ ਲਈ ਪੂਰੇ ਪੰਜਾਬ ਵਿੱਚੋਂ ਸਘੰਰਸ਼ੀ ,ਸਮਾਜ ਸੇਵੀ ਤੋਂ ਇਲਾਵਾ ਧਾਰਮਿਕ ਜਥੇਬੰਦੀਆਂ ਦੇ ਸੀਨਅਰ ਆਹੁਦੇਦਾਰਾਂ ਅਤੇ ਮੈਂਬਰਾਂ ਦੀ ਇੱਕ ਸਰਵ ਸਾਂਝੀ ਸਘੰਰਸ਼ ਕਮੇਟੀ ਬਣਾਈ  ਜਾਵੇਗੀ ਜੋ ਪੂਰੇ ਪੰਜਾਬ ਵਿੱਚ ਅਹਿਮ ਮੁੱਦਿਆਂ ਤੇ ਆਪਣੀ ਅਵਾਜ਼ ਬੁਲੰਦ ਕਰੇਗੀ ਇਸ ਕਿਸਾਨ ਜਥੇਬੰਦੀ ਦੇ ਆਗੂ ਕੁਲਵੰਤ ਸਿੰਘ ਗੁਰੂਸਰ ,ਗੁਰਚਰਨ ਸਿੰਘ ,ਲਖਵਿੰਦਰ ਸਿੰਘ ਗੁਰੂਸਰ,ਰਸ਼ਪਾਲ ਸਿੰਘ,ਭੋਲਾ ਭੰਗਚੜੀ ਤੋਂ ਇਲਾਵਾ ਹੋਰ ਵੀ ਮੈਂਬਰ ਹਾਜਰ ਸਨ । 

  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *