24ਵੀਂ ਮਹਾਨ ਪੈਦਲ ਯਾਤਰਾ ਸਜਾਈ ਗਈ

Spread the love

ਕਪੂਰਥਲਾ, 10 ਨਵੰਬਰ (ਕੰੜਾ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦਸਮੇਸ਼ ਸੇਵਕ ਦੇ ਜਥੇ ਵਲੋਂ ਧਾਰਮਿਕ ਜਥੇਬੰਦੀਆਂ ਤੇ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਸਟੇਟ ਗੁਰਦੁਆਰਾ ਸਾਹਿਬ ਕਪੂਰਥਲਾ ਤੋਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਲਈ 24ਵੀਂ ਮਹਾਨ ਪੈਦਲ ਯਾਤਰਾ ਸਜਾਈ ਗਈ ? ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ ਹੇਠ ਸਵੇਰੇ ਕਰੀਬ 5 ਵਜੇ ਸਟੇਟ ਗੁਰਦੁਆਰਾ ਸਾਹਿਬ ਤੋਂ ਜੈਕਾਰਿਆਂ ਦੀ ਗੂੰਜ ਵਿਚ ਯਾਤਰਾ ਦੀ ਆਰੰਭਤਾ ਹੋਈ ? ਦੇਸ਼ਾਂ ਵਿਦੇਸ਼ਾ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾ ਇਸ ਪੈਦਲ ਯਾਤਰਾ ਵਿਚ ਸ਼ਿਰਕਤ ਕੀਤੀ ? ਜਥੇਦਾਰ ਰਸ਼ਪਾਲ ਸਿੰਘ ਦੇ ਉਦਮ ਸਦਕਾ ਹਰ ਸਾਲ ਸਜਾਈ ਜਾਂਦੀ ਇਸ ਪੈਦਲ ਯਾਤਰਾ ਦੌਰਾਨ ਜਿੱਥੇ ਬੈਂਡ ਵਾਜੇ ਇਸਦੀ ਰੌਣਕ ਨੂੰ ਵਧਾ ਰਹੇ ਸਨ। ਉੱਥੇ ਨਾਲ ਹੀ ਸ਼ਹੀਦ ਬਾਬਾ ਦੀਪ ਸਿੰਘ ਗਤਕਾ ਅਖਾੜਾ ਦੇ ਨੌਜਵਾਨਾਂ ਨੇ ਸੰਗਤਾਂ ਨੂੰ ਗਤਕੇ ਦੇ ਜੌਹਰ ਦਿਖਾਏ ?

ਯਾਤਰਾ ਦੀ ਆਰੰਭਤਾ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਜਰਨੈਲ ਸਿੰਘ ਡੋਗਰਾਂਵਾਲਾ, ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਗੁਰਪ੍ਰੀਤ ਕੌਰ ਤੇ ਹੋਰ ਆਗੂਆਂ ਨੇ ਪੰਜ ਪਿਆਰੇ ਸਾਹਿਬਾਨ ਨੂੰ ਸਿਰੋਪਾਓ ਭੇਟ ਕੀਤੇ ? ਗੁਰਦੁਆਰਾ ਸਾਹਿਬ ਤੋਂ ਆਰੰਭ ਹੋ ਕੇ ਇਹ ਯਾਤਰਾ ਸ਼ੇਖੂਪੁਰ, ਬਰਿੰਦਪੁਰ, ਰੇਲ ਕੋਚ ਫੈਕਟਰੀ, ਹੁਸੈਨਪੁਰ, ਖੇੜਾ ਦੋਨਾ, ਕੜਾਲ ਕਲਾ, ਭਾਣੇ ਲੰਗਾ, ਪਾਜੀਆਂ, ਡਡਵਿੰਡੀ, ਜੈਨਪੁਰ, ਫੌਜੀ ਕਲੋਨੀ ਤੋਂ ਹੁੰਦੀ ਹੋਈ ਦੇਰ ਸ਼ਾਮ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਪਹੁੰਚ ਕੇ ਸਮਾਪਤ ਹੋਈ ? ਰਸਤੇ ਵਿਚ ਵੱਖ-ਵੱਖ ਪਿੰਡਾਂ ਤੇ ਗੁਰਦੁਆਰਾ ਕਮੇਟੀਆਂ ਵਲੋਂ ਲੰਗਰ ਲਗਾਕੇ ਤੇ ਫੁੱਲਾ ਦੀ ਵਰਖਾ ਕਰਕੇ ਯਾਤਰਾ ਦਾ ਨਿੱਘਾ ਸਵਾਗਤ ਕੀਤਾ ਗਿਆ ਤੇ ਪ੍ਰਬੰਧਕਾਂ ਨੂੰ ਸਿਰੋਪਾਓ ਵੀ ਭੇਟ ਕੀਤੇ ਗਏ ? ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਨੂੰ ਬਹੁਤ ਹੀ ਆਕਰਸ਼ਿਕ ਫੁੱਲਾ ਨਾਲ ਸਜਾਇਆ ਗਿਆ ਸੀ ਤੇ ਪਾਲਕੀ ਦੇ ਪਿੱਛੇ ਸ਼ਬਦ ਚੌਂਕੀ ਜਥੇ ਦੇ ਨਾਲ ਸੰਗਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮਹਿਮਾ ਦਾ ਗੁਣਗਾਨ ਕਰ ਰਹੀਆ ਸਨ ? ਸਿਟੀ ਸੇਵਾ ਸੁਸਾਇਟੀ ਵਲੋਂ ਲੋੜਵੰਦ ਸੰਗਤਾਂ ਦੀ ਮਦਦ ਲਈ ਮੁਫ਼ਤ ਮੈਡੀਕਲ ਕੈਂਪ ਵੀ ਲਗਾਇਆ ਗਿਆ ਤੇ ਇਹ ਵੈਨ ਯਾਤਰਾ ਦੇ ਨਾਲ-ਨਾਲ ਗੁਰਦੁਆਰਾ ਸ੍ਰੀ ਬੇਰ ਸਾਹਿਬ ਤੱਕ ਪਹੁੰਚੀ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਜਰਨੈਲ ਸਿੰਘ ਡੋਗਰਾਵਾਲਾ, ਬੀਬੀ ਗੁਰਪ੍ਰੀਤ ਕੌਰ, ਰਸ਼ਪਾਲ ਸਿੰਘ ਸਿਟੀ ਕੇਬਲ, ਜਥੇਦਾਰ ਜਸਵਿੰਦਰ ਸਿੰਘ ਬਤਰਾ, ਜਸਬੀਰ ਸਿੰਘ ਰਾਣਾ, ਮਨਮੋਹਨ ਸਿੰਘ, ਸਵਰਨ ਸਿੰਘ, ਦਵਿੰਦਰ ਸਿੰਘ ਦੇਵ, ਪਰਮਿੰਦਰ ਸਿੰਘ ਹੈਪੀ, ਮਨਪ੍ਰੀਤ ਸਿੰਘ ਮਨੀ, ਜਸਪਾਲ ਸਿੰਘ ਖੁਰਾਨਾ, ਸੁਖਵਿੰਦਰ ਮੋਹਨ ਸਿੰਘ ਭਾਟੀਆ, ਟਰੈਫਿਕ ਇੰਚਾਰਜ ਦਰਸ਼ਨ ਸਿੰਘ, ਭਾਈ ਸਤਨਾਮ ਸਿੰਘ, ਭਾਈ ਮੋਹਕਮ ਸਿੰਘ, ਰਮਨਦੀਪ ਸਿੰਘ, ਸੁਰਜੀਤ ਸਿੰਘ ਸਡਾਨਾ, ਗੁਰਪ੍ਰੀਤ ਸਿੰਘ ਬੱਬਲੂ, ਗੁਰਬਚਨ ਸਿੰਘ ਖਾਲਸਾ, ਪਰਮਿੰਦਰ ਸਿੰਘ ਖਾਲਸਾ, ਸੁਖਬੀਰ ਸਿੰਘ ਖਾਲਸਾ ਐਮ ਡੀ ਖਾਲਸਾ ਮਾਰਥਲ ਹਾਊਸ ਆਰ ਸੀ ਐੱਫ,ਤੇ ਜਥੇਦਾਰ ਭੁਪਿੰਦਰ ਸਿੰਘ ਖਾਲਸਾ,ਦਿਲ ਮੋਹਿਤ ਸਿੰਘ ਖਾਲਸਾ,ਆਗਿਆਪਾਲ ਸਿੰਘ, ਪ੍ਰੀਤਪਾਲ ਸਿੰਘ ਸੋਨੂੰ, ਗੁਰਪ੍ਰੀਤ ਸਿੰਘ मैठा, प्रधान मिथ, नेप प्रिथ, ਲਖਬੀਰ ਸਿੰਘ, ਸੁਰਿੰਦਰਪਾਲ ਸਿੰਘ, ਸੁਰਜੀਤ ਸਿੰਘ ਵਿੱਕੀ, ਪਰਮਜੀਤ ਸਿੰਘ ਸ਼ੇਖੂਪੁਰ, ਕੁਲਦੀਪ ਸਿੰਘ, ਜਸਬੀਰ ਸਿੰਘ ਸੰਧੂ, ਜਸਕਰਨ ਸਿੰਘ, ਰੋਸ਼ਨ ਖੇੜਾ, ਗੁਰਮੇਜ ਸਿੰਘ, ਬਲਜਿੰਦਰ ਕੌਰ ਧੰਜਲ, ਸਵਰਨ ਸਿੰਘ, ਸਿਮਰਨਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਹਰਦਿਆਲ ਸਿੰਘ ਝੀਤਾ, ਰਾਜਦੀਪ ਸਿੰਘ, ਹੈਪੀ, ਇੰਦਰਬੀਰ ਸਿੰਘ ਢੋਟ, ਗੁਰਪ੍ਰੀਤ ਸਿੰਘ ਬੰਟੀ ਵਾਲੀਆ, ਅਮਰਜੀਤ ਸਿੰਘ ਥਿੰਦ, ਬਲਵਿੰਦਰ ਸਿੰਘ, ਜਸਬੀਰ ਸਿੰਘ, ਅਮਰੀਕ ਸਿੰਘ, ਭੁਪਿੰਦਰ ਸਿੰਘ ਤੇ ਹੋਰ ਸੰਗਤਾਂ ਵੱਡੀ ਗਿਣਤੀ ਵਿਚ ਹਾਜ਼ਰ ਸਨ ।

  • Related Posts

    ਪਿੰਡ ਬਜੀਦਪੁਰ ਦੀ ਉਪਜਾਊ ਜ਼ਮੀਨ ਗਰੀਨ ਜ਼ੋਨ ‘ਚ ਪਾਉਣ ਖਿਲਾਫ਼ ਵਸਨੀਕਾਂ ਤੇ ਕਿਸਾਨ ਜਥੇਬੰਦੀਆਂ ਨੇ ਫ਼ੈਸਲਾ ਨਾ ਬਦਲਣ ਤੇ ਕੀਤਾ ਸੰਘਰਸ਼ ਦਾ ਐਲਾਨ 

    Spread the love

    Spread the loveਨਿਊ ਚੰਡੀਗੜ੍, 23 ਜੁਲਾਈ (ਬਜੀਦਪੁਰ) -ਨਿਊ ਚੰਡੀਗੜ੍ਹ ਨੇੜਲੇ ਪਿੰਡ ਬਜੀਦਪੁਰ ਦੀ ਉਪਜਾਊ ਜ਼ਮੀਨ ਫ਼ੋਰਇਸਟ ਜ਼ੋਨ ‘ਚ ਪਾਉਣ ਖਿਲਾਫ਼ ਵਸਨੀਕ ਕਿਸਾਨਾਂ ਅਤੇ ਕਿਸਾਨ ਜਥੇਬੰਦੀਆਂ ਨੇ ਗਮਾਡਾ ਨੂੰ ਮੰਗ ਪੱਤਰ…

    ​ਸੱਚੀ ਆਤਮਿਕ ਖੁਸ਼ੀ ਅਤੇ ਤਸੱਲੀ ਧਨ-ਦੌਲਤ ਵਿੱਚ ਨਹੀਂ, ਬਲਕਿ ਨਾਮ ਸਿਮਰਨ ਅਤੇ ਨਿਸ਼ਕਾਮ ਸੇਵਾ ਵਿੱਚ ਹੈ: ਸੰਤ ਬਾਬਾ ਬਾਲ ਜੀ ਮਹਾਰਾਜ ​ਸਥਾਨ: ਨੂਰਪੁਰ ਬੇਦੀ

    Spread the love

    Spread the love ਮਿਤੀ: 23 ਜੁਲਾਈ ਦਲਜੀਤ ਚਨੌਲੀ =ਸ੍ਰੀ ਰਾਧਾ ਕ੍ਰਿਸ਼ਨ ਸਤਿਸੰਗ ਘਰ ਕਮੇਟੀ ਨੂਰਪੁਰ ਬੇਦੀ ਵੱਲੋਂ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਇੱਕ ਵਿਸ਼ਾਲ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ…

    Leave a Reply

    Your email address will not be published. Required fields are marked *