ਗਵਾੜਾ 6 ਅਪ੍ਰੈਲ (ਪ੍ਰੀਤ ਕੌਰ ਪ੍ਰੀਤੀ) ਬ੍ਰਾਹਮਣ ਮੰਡਲ (ਰਜਿ.) ਖਾਟੀ ਧਾਮ ਫਗਵਾੜਾ ਦੀ ਇਕ ਵਿਸ਼ੇਸ਼ ਮੀਟਿੰਗ ਭਗਵਾਨ ਪਰਸ਼ੂਰਾਮ ਜੀ ਦੇ ਤੱਪ ਅਸਥਾਨ ਖਾਟੀ ਧਾਮ (ਫਗਵਾੜਾ) ਵਿਖੇ ਮੰਡਲ ਪ੍ਰਧਾਨ ਜਯੋਤੀ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ 29 ਅਪ੍ਰੈਲ,ਮੰਗਲਵਾਰ ਨੂੰ ਭਗਵਾਨ ਪਰਸ਼ੂਰਾਮ ਜਨਮ ਉਤਸਵ ਅਤੇ ਅਕਸ਼ੈ ਤ੍ਰਿਤੀਆ ਸਮਾਗਮ ਮਨਾਉਣ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਤੋਂ ਬਾਅਦ ਗੱਲਬਾਤ ਦੌਰਾਨ ਪ੍ਰਧਾਨ ਜਯੋਤੀ ਸ਼ਰਮਾ ਨੇ ਸ਼੍ਰੀ ਰਾਮਨਵਮੀ ਦੀਆਂ ਸ਼ੁੱਭ ਇੱਛਾਵਾਂ ਦਿੰਦਿਆਂ ਦੱਸਿਆ ਕਿ ਭਗਵਾਨ ਪਰਸ਼ੂਰਾਮ ਜੀ ਦਾ ਜਨਮ ਉਤਸਵ ਅਤੇ ਅਕਸ਼ੈ ਤ੍ਰਿਤੀਆ ਸਮਾਗਮ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਖਾਟੀ ਧਾਮ ਵਿਖੇ ਬੜੀ ਧੂਮਧਾਮ ਨਾਲ ਮਨਾਇਆ ਜਾਵੇਗਾ। ਉਨ੍ਹਾਂ ਕਿਹਾ ਕਿ 29 ਅਪ੍ਰੈਲ ਨੂੰ ਸਵੇਰੇ ਝੰਡਾ ਲਹਿਰਾਉਣ ਦੀ ਰਸਮ ਤੋਂ ਬਾਅਦ ਸ਼੍ਰੀ ਰਾਮਚਰਿਤਮਾਨਸ ਦੇ ਸੁੰਦਰਕਾਂਡ ਦਾ ਪਾਠ,ਕੀਰਤਨ ਅਤੇ ਹਵਨ ਯੱਗ ਹੋਵੇਗਾ। ਚਾਹ, ਪਕੌੜੇ ਅਤੇ ਮਾਤਾ ਰੇਣੂਕਾ ਜੀ ਦਾ ਭੰਡਾਰਾ ਅਟੁੱਟ ਵਰਤਾਇਆ ਜਾਵੇਗਾ। ਦੇਸ਼ ਵਿਦੇਸ਼ ਦੀ ਸੰਗਤ ਤੋਂ ਇਲਾਵਾ ਵੱਖ-ਵੱਖ ਸਿਆਸੀ,ਸਮਾਜਿਕ ਅਤੇ ਧਾਰਮਿਕ ਸੰਗਠਨਾਂ ਦੇ ਆਗੂ ਭਗਵਾਨ ਪਰਸ਼ੂਰਾਮ ਜੀ ਦੇ ਚਰਨਾਂ ਵਿੱਚ ਹਾਜਰੀ ਲਗਵਾਉਣਗੇ। ਉਨ੍ਹਾਂ ਦੱਸਿਆ ਕਿ ਦਿਨ ਐਤਵਾਰ 27 ਅਪ੍ਰੈਲ ਨੂੰ ਪਰਸ਼ੂਰਾਮ ਸੈਨਾ ਵੱਲੋਂ ਤਲਾਬ ਅਰੋਦਿਆ ਮੇਹਲੀ ਗੇਟ,ਫਗਵਾੜਾ ਵਿਖੇ ਕੁਸ਼ਤੀ ਦੰਗਲ ਕਰਵਾਇਆ ਜਾ ਰਿਹਾ ਹੈ। ਜਿਸਦਾ ਉਦੇਸ਼ ਨੌਜਵਾਨਾਂ ਨੂੰ ਹਰ ਤਰ੍ਹਾਂ ਦੇ ਨਸ਼ੇ ਤੋਂ ਦੂਰ ਰਹਿਣ ਅਤੇ ਸਿਹਤ ਪ੍ਰਤੀ ਜਾਗਰੂਕ ਹੁੰਦੇ ਹੋਏ ਖੇਡਾਂ ਵਿੱਚ ਦਿਲਚਸਪੀ ਲੈਣ ਲਈ ਪ੍ਰੇਰਿਤ ਕਰਨਾ ਹੈ। ਉਨ੍ਹਾਂ ਦੱਸਿਆ ਕਿ ਬ੍ਰਾਹਮਣ ਮੰਡਲ ਇਸ ਕੁਸ਼ਤੀ ਮੁਕਾਬਲੇ ਵਿੱਚ ਪੂਰਾ ਸਹਿਯੋਗ ਕਰੇਗਾ। ਇਸ ਮੌਕੇ ਕਮਲ ਕੌਸ਼ਲ,ਅਰੁਣ ਸ਼ਰਮਾ,ਬ੍ਰਿਜ ਲਾਲ,ਚੇਤਨ ਸ਼ਰਮਾ,ਰਾਜਨ ਸ਼ਰਮਾ,ਸੰਦੀਪ ਸ਼ਰਮਾ,ਅਸ਼ੋਕ ਸ਼ਰਮਾ, ਹਰੀਓਮ ਸ਼ਰਮਾ,ਹਰੀਓਮ ਲਵਲੀ, ਕਪਿਲ ਸ਼ਰਮਾ,ਰੋਹਿਤ ਸ਼ਰਮਾ,ਰਾਜੇਸ਼ ਪਰਾਸ਼ਰ,ਪੰਕਜ ਸ਼ਰਮਾ,ਹਰਮੇਸ਼ ਪਾਠਕ ਅਤੇ ਮੰਦਰ ਦੇ ਪੁਜਾਰੀ ਗਿਰਿਜਾ ਸ਼ੰਕਰ ਆਦਿ ਹਾਜ਼ਰ ਸਨ।









