ਸ. ਸੰਧਵਾਂ ਨੇ ਦੱਸਿਆ ਕਿ ਅੱਜ ਪੰਜਾਬ ਸਿੱਖਿਆ ਕ੍ਰਾਂਤੀ” ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਦੁਆਰੇਆਣਾ ਵਿਖੇ 16 ਲੱਖ ਰੁਪਏ ਦੀ ਲਾਗਤ ਨਾਲ ਵੱਖ ਵੱਖ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਗਿਆ ਹੈ। ਜਿਸ ਵਿੱਚ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਵਾਸ਼ਰੂਮ, ਲੜਕਿਆਂ ਦੇ ਬਾਥਰੂਮ ਦੀ ਰਿਪੇਅਰ, ਚਾਰਦੀਵਾਰੀ ਦੀ ਰਿਪੇਅਰ ਮਿਡ ਡੇ ਮੀਲ ਸ਼ੈੱਡ ਅਤੇ ਇੰਟਰੈਕਵਿਟ ਪੈਨਲ, ਮਾਡਲਜ਼ ਅਤੇ ਰੰਗ ਰੋਗਨ ਕਰਵਾਇਆ ਗਿਆ ਹੈ। ਸਰਕਾਰੀ ਪ੍ਰਾਇਮਰੀ ਅਤੇ ਸੀਨੀਅਰ ਸੈਕੰਡਰੀ ਸਕੂਲ ਵਾਂਦਰ ਜਟਾਣਾ ਵਿਖੇ 62 ਲੱਖ ਰੁਪਏ ਦੀ ਲਾਗਤ ਨਾਲ ਜਿਸ ਵਿੱਚ ਬਾਊਂਡਰੀ ਵਾਲ, ਕਲਾਸ ਰੂਮ, ਬਾਸਕਿਟ ਬਾਲ ਗਰਾਊਂਡ, ਪ੍ਰੀ-ਪ੍ਰਾਇਮਰੀ ਕਮਰੇ, ਮੇਜਰ ਰਿਪੇਅਰ ਅਤੇ ਨਵੀਂ ਚਾਰੀ ਦੀਵਾਰੀ ਬਣਾਈ ਗਈ ਹੈ ਦਾ ਉਦਘਾਟਨ ਕੀਤਾ ਗਿਆ ਹੈ। ਸਰਕਾਰੀ ਪ੍ਰਾਇਮਰੀ ਸਕੂਲ ਵਾੜਾ ਦਰਾਕਾ ਵਿਖੇ 40 ਲੱਖ ਦੀ ਲਾਗਤ ਨਾਲ ਸਕੂਲ ਪਾਰਕ, ਚਾਰ ਦੀਵਾਰੀ ਦੀ ਰਿਪੇਅਰ,ਸਾਇੰਸ ਲੈਬ, ਐਡੀਸ਼ਨਲ ਕਲਾਸਰੂਮ, ਫਰਸ਼ਾਂ ਦੀ ਰਿਪੇਅਰ, ਬਾਊਂਡਰੀ ਵਾਲ, ਕੰਪਿਊਟਰ ਲੈਬ, ਮੁੰਡਿਆਂ ਦੇ ਬਾਥਰੂਮ ਰਿਪੇਅਰ ਬਣਾਇਆ ਗਿਆ ਹੈ, ਦਾ ਉਦਘਾਟਨ ਕੀਤਾ ਗਿਆ ਹੈ।
ਇਸ ਮੌਕੇ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਮੈਡਮ ਨੀਲਮ ਰਾਣੀ, ਸਕੂਲ ਮੁਖੀ ਕਰਮਜੀਤ ਸਿੰਘ , ਮੁੱਖ ਅਧਿਆਪਕਾ ਸ਼੍ਰੀ ਮਤੀ ਸ਼ਿਵਾਨੀ ਗੋਇਲ, ਪਰਵਿੰਦਰ ਸਿੰਘ ਕੋਚ, ਪੰਜਾਬੀ ਮਾਸਟਰ,ਲਵ ਕਰਨ ਸਿੰਘ ਸਰਪੰਚ, ਜਸਵਿੰਦਰ ਸਿੰਘ ਮੌੜ, ਮਨਦੀਪ ਸਿੰਘ, ਗੁਰਮੀਤ ਸਿੰਘ, ਸ਼੍ਰੀ ਮਤੀ ਊਸ਼ਾ ਰਾਣੀ, ਸ਼੍ਰੀ ਮਤੀ ਅਰੁਣਾ ਰਾਣੀ, ਸ ਗੁਰਪ੍ਰੀਤ ਸਿੰਘ, ਸ਼੍ਰੀ ਮਤੀ ਨੀਰੂ ਅਗਰਵਾਲ, ਸ ਨਿਰਮਲ ਸਿੰਘ, ਸ ਵਰਿੰਦਰਪਾਲ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਕੂਲ ਅਧਿਆਪਕ, ਪਿੰਡ ਵਾਸੀ ਅਤੇ ਸਕੂਲੀ ਵਿਦਿਆਰਥੀ ਹਾਜ਼ਰ ਸਨ।Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ
Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

