Preet Singh uk samana

Spread the love

ਪੱਤਰਕਾਰ ਜਿੰਦ ਜਵੰਦਾ ਨੂੰ ਪੰਜਾਬੀ ਫ਼ਿਲਮ ਇੰਡਸਟਰੀ ਚ ”ਸਿੰਪਾ ਐਵਾਰਡ 2025′ ਨਾਲ ਨਿਵਾਜਿਆ ਗਿਆ

ਸਮਾਣਾ 27 ਮਾਰਚ ( ਪ੍ਰੀਤ ਸਿੰਘ ਯੂਕੇ ) ਪੰਜਾਬੀ ਫਿਲਮ ਇੰਡਸਟਰੀ ਦਾ ‘ਸਿੰਪਾ ਐਵਾਰਡ 2025′ (ਸਿਨੇ ਮੀਡੀਆ ਪੰਜਾਬੀ ਐਵਾਰਡ)’ ਸੀ ਜੀ ਸੀ ਝੰਜੇੜੀ ਕਾਲਜ ਮੁਹਾਲੀ ਵਿਖੇ ਫਿਲਮ ਡਾਇਰੈਕਟਰ ਕੁਲਵੰਤ ਗਿੱਲ,ਐਨ ਐਸ ਲਹਿਲ ਅਤੇ ਤੇਜਿੰਦਰ ਕੌਰ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ। ਜਿੱਥੇ ਪੰਜਾਬੀ ਫਿਲਮ ਇੰਡਸਟਰੀ ਅਤੇ ਫਿਲਮ ਪੱਤਰਕਾਰਤਾ ਨੂੰ ਸਮਰਪਿਤ ਵੱਖ ਵੱਖ ਉੱਚ ਸਖਸ਼ੀਅਤਾਂ ਨੂੰ ਐਵਾਰਡ ਦੇ ਰੂਪ ਵਿੱਚ ਸਨਮਾਨਿਤ ਕੀਤਾ ਗਿਆ। ਇਸ ਦੇ ਚਲਦਿਆਂ ਹੀ ਸੱਭਿਆਚਾਰਕ ਅਤੇ ਫ਼ਿਲਮੀ ਪੱਤਰਕਾਰ ਜਿੰਦ ਜਵੰਦਾ ਨੂੰ ਵੀ ‘ਸਿੰਪਾ ਐਵਾਰਡ 2025′ (ਸਿਨੇ ਮੀਡੀਆ ਪੰਜਾਬੀ ਐਵਾਰਡ)’ ਨਾਲ ਨਿਵਾਜਿਆ ਗਿਆ। ਦੱਸ ਦਈਏ ਕਿ ਪੱਤਰਕਾਰ ਜਿੰਦ ਜਵੰਦਾ ਪਿਛਲੇ ਲੰਮੇ ਸਮੇਂ ਤੋਂ ਪੰਜਾਬੀ ਪੱਤਰਕਾਰੀ ਰਾਹੀਂ ਪੰਜਾਬੀ ਫਿਲਮ ਸਿਨੇਮਾ ਅਤੇ ਮਾਂ ਬੋਲੀ ਪੰਜਾਬੀ ਦੀ ਸੇਵਾ ਕਰਦੇ ਆ ਰਹੇ ਹਨ। ਆਪਣੀ ਪਾਰਦਰਸ਼ੀ, ਇਮਾਨਦਾਰੀ, ਨਿਰੱਪਖ ਅਤੇ ਨਿਰਸਵਾਰਥ ਪੱਤਰਕਾਰੀ ਰਾਹੀਂ ਉਨ੍ਹਾਂ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਆਪਣਾ ਇੱਕ ਵੱਖਰਾ ਮੁਕਾਮ ਹਾਸਿਲ ਕੀਤਾ ਹੈ।ਉਨ੍ਹਾਂ ਵਲੋਂ ਪੰਜਾਬੀ ਸਿਨੇਮਾ, ਪੋਲੀਵੁੱਡ ਇੰਡਸਟਰੀ ਪ੍ਰਤੀ ਪਾਏ ਜਾ ਰਹੇ ਯੋਗਦਾਨ ਨੂੰ ਮੁੱਖ ਰੱਖਦਿਆਂ ਉਨ੍ਹਾਂ ਨੂੰ ‘ਸਿੰਪਾ ਐਵਾਰਡ 2025′ (ਸਿਨੇ ਮੀਡੀਆ ਪੰਜਾਬੀ ਐਵਾਰਡ)’ ਨਾਲ ਨਿਵਾਜਿਆ ਗਿਆ ਹੈ।ਜਦੋਂ ਕਿ ਪੰਜਾਬ ਦੇ ਸਿਰਮੌਰ ਗਾਇਕ ਮੁਹੰਮਦ ਸਦੀਕ, ਬਾਲੀਵੁੱਡ ਅਤੇ ਪਾਲੀਵੁੱਡ ਅਦਾਕਾਰ ਦਰਸ਼ਨ ਔਲਖ ਅਤੇ ਅਜਾਇਬ ਸਿੰਘ ਔਜਲਾ ਆਦਿ ਵਲੋਂ ਆਪਣੇ ਹੱਥੀਂ ਦਿੱਤਾ ਗਿਆ।ਇਸ ਮੌਕੇ ਗ਼ਾਇਕਾ ਅਮਰ ਨੂਰੀ, ਅਦਾਕਾਰ ਯੋਗਰਾਜ ਸਿੰਘ, ਨਾਮੀ ਨਿਰਮਾਤਾ ਆਸੁ ਮੁਨੀਸ਼ ਸਾਹਨੀ ਓਮ ਜੀ ਗਰੁੱਪ, ਪੰਮੀ ਬਾਈ, ਅਮਰ ਨੂਰੀ, ਅਮਰਦੀਪ ਸਿੰਘ ਗਿੱਲ, ਅਸ਼ੋਕ ਮਸਤੀ, ਹਰਦੀਪ ਗਿੱਲ, ਅਲਾਪ ਸਿਕੰਦਰ, ਏਕਮ ਚੰਨੋਲੀ, ਸਾਰੰਗ ਸਿਕੰਦਰ, ਹਰਦੀਪ ਸਿੰਘ (ਹਰਦੀਪ ਫਿਲਮਜ਼), ਗਾਇਕ ਜੈਲੀ, ਰਾਖੀ ਹੁੰਦਲ ਅਤੇ ਰਾਜ ਜੁਨੇਜਾ ਆਦਿ ਵੀ ਮੌਜੂਦ ਰਹੇ।

  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *