ਉਮਰ ਹੰਢਾ ਚੁੱਕੀ ਬਿਲਡਿੰਗ ਚ ਰਹਿਣ ਲਈ ਮਜਬੂਰ ਬਿਜਲੀ ਬੋਰਡ ਫਿਰੋਜ਼ਪੁਰ ਛਾਉਣੀ ਦਫਤਰ ਦੇ ਕਰਮਚਾਰੀ

Spread the love

ਮੁਲਾਜਮਾਂ ਤੋ ਇਲਾਵਾ ਇਥੇ ਕੰਮ ਕਰਵਾਉਣ ਆਉਣ ਵਾਲਾ ਹਰੇਕ ਖਪਤਕਾਰ ਰਹਿੰਦਾ ਮੋਤ ਦੇ ਸਾਏ ਹੇਠ

ਫਿਰੋਜ਼ਪੁਰ, 27 ਜੂਨ (ਅਸ਼ੋਕ ਭਾਰਦਵਾਜ) ਬਿਜਲੀ ਦਫਤਰ ਫਿਰੋਜ਼ਪੁਰ ਛਾਉਣੀ ਦੀ ਬਿਲਡਿੰਗ ਜੋ ਕਿ ਬਹੁਤ ਦਹਾਕੇ ਪਹਿਲਾਂ ਬਣਾਈ ਗਈ ਹੈ ਇਸ ਬਿਲਡਿੰਗ ਦੇ ਹਾਲਾਤ ਹੁਣ ਇਸ ਕਦਰ ਹੋ ਗਏ ਹਨ ਕਿ ਕਦੇ ਵੀ ਕੋਈ ਜਾਨੀ ਮਾਲੀ ਨੁਕਸਾਨ ਹੋ ਸਕਦਾ ਹੈ। ਜਿਸ ਕਾਰਨ ਇਸ ਬਿਲਡਿੰਗ ਚ ਕੰਮ ਕਰ ਰਹੇ ਮੁਲਾਜਮਾਂ ਤੋ ਇਲਾਵਾ ਇਥੇ ਕੰਮ ਕਰਵਾਉਣ ਵਾਲੇ ਖਪਤਕਾਰ ਮੋਤ ਦੇ ਸਾਏ ਹੇਠ ਜਿੰਦਗੀ ਕੱਟਣ ਲਈ ਮਜਬੂਰ ਹੋ ਗਏ ਹਨ। ਬਿਲਡਿੰਗ ਦੀਆਂ ਕੰਧਾਂ ਤੋ ਇਲਾਵਾ ਛੱਤਾਂ ਦੀ ਹਾਲਤ ਇਸ ਕਦਰ ਹੋ ਗਈ ਹੈ ਕਿ ਛੱਤ ਦੇ ਉਪਰੋ ਹਰ ਰੋਜ ਕੰਕਰੀਟ ਡਿੱਗਣਾ ਸ਼ੁਰੂ ਹੋ ਗਿਆ ਹੈ ਤੇ ਹੁਣ ਬਰਸਾਤਾਂ ਦੇ ਦਿਨਾਂ ਚ ਇਹ ਬਿਲਡਿੰਗ ਦਾ ਬਾਹਰਲਾ ਤੇ ਅੰਦਰਲਾ ਪਾਸਾ ਛੱਪੜ ਦਾ ਰੂਪ ਧਾਰਨ ਕਰ ਲੈਦਾ ਹੈ। ਫਰਸ਼ ਤੇ ਪਾਣੀ ਆਉਣ ਕਾਰਨ ਅੰਦਰ ਪਿਆ ਰਿਕਾਰਡ ਵੀ ਖਰਾਬ ਹੋ ਰਿਹਾ ਜੇਕਰ ਗੱਲ ਕੀਤੀ ਜਾਏ ਇਸ ਬਿਲਡਿੰਗ ਚ ਬਣੇ ਬਾਥਰੂਮ ਦੀ ਉਸਦੇ ਹਾਲਾਤ ਵੀ ਬਦ ਤੋ ਬਦਤਰ ਹੋਏ ਪਏ ਹਨ ਜਿਸ ਕਾਰਨ ਇਸ ਦਫਤਰ ਦੀਆਂ ਮਹਿਲਾ ਕਰਮਚਾਰਨਾਂ ਨੂੰ ਬਹੁਤ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸੰਬੰਧੀ ਇਸ ਦਫਤਰ ਦੇ ਯੂਨੀਅਨ ਦੇ ਨੁਮਾਇੰਦੇ ਰਾਜੇਸ਼ ਦੱਤਾ ਤੇ ਰਵੀ ਸ਼ਰਮਾਂ ਹੁਰਾਂ ਦਾ ਕਹਿਣਾ ਹੈ ਕਿ ਅਸੀ ਇਸ ਖਸਤਾ ਹਾਲਤ ਬਿਲਡਿੰਗ ਬਾਰੇ ਬਹੁਤ ਵਾਰ ਆਪਣੇ ਉਚ ਅਧਿਕਾਰੀਆ ਦੇ ਧਿਆਨ ਚ ਲੈ ਕੇ ਆਏ ਹਾਂ ਪਰ ਹਜੇ ਤੱਕ ਇਸ ਬਿਲਡਿੰਗ ਬਾਰੇ ਕੁੱਝ ਵੀ ਨਹੀ ਸੋਚਿਆ ਜੇਕਰ ਇਸ ਬਿਲਡਿੰਗ ਕਾਰਨ ਕੋਈ ਅਣਸੁਖਾਵੀ ਘਟਨਾ ਹੁੰਦੀ ਹੈ ਤਾਂ ਉਸਦੀ ਸਾਰੀ ਜਿੰਮੇਵਾਰੀ ਬਿਜਲੀ ਬੋਰਡ ਅਮਲੇ ਦੇ ਸੀਨੀਅਰ ਅਧਿਕਾਰੀਆਂ ਦੀ ਹੋਵੇਗੀ।

  • Related Posts

    ਪ੍ਰਕਾਸ਼ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਦਿਹਾੜੇ ਨੂੰ ਸਮਰਪਿਤ  6ਵਾਂ ਸੈਮੀਨਾਰ ਅੱਜ 

    Spread the love

    Spread the love ਕਪੂਰਥਲਾ, 11 ਜੁਲਾਈ ( ਕੌੜਾ )- ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਬਾਣੀ ਵਿਚਾਰ ਚੇਤਨਾ ਮੰਚ ਰਜਿ ਪੰਜਾਬ ਵਲੋਂ ਕਰਵਾਏ ਜਾ ਰਹੇ ਸੈਮੀਨਾਰਾਂ…

    ਯਕਸ਼ ਦੇਵਤਾ ਮੰਦਰ ਕਮੇਟੀ ਵੱਲੋਂ ਅਮਰਨਾਥ ਯਾਤਰੀਆਂ ਦੀ ਸੇਵਾ ਲਈ 82 ਹਜ਼ਾਰ ਰੁਪਏ ਦੀ ਦਾਨ ਰਾਸ਼ੀ ਭੇਟ

    Spread the love

    Spread the love ਨੂਰ ਪੁਰ ਬੇਦੀ ਦਲਜੀਤ ਚਨੋੌਲੀ : ਪਵਿੱਤਰ ਸ੍ਰੀ ਅਮਰਨਾਥ ਯਾਤਰਾ ‘ਤੇ ਜਾਣ ਵਾਲੇ ਸ਼ਰਧਾਲੂਆਂ ਦੀ ਸੇਵਾ ਨੂੰ ਸਮਰਪਿਤ ਯਕਸ਼ ਦੇਵਤਾ ਬ੍ਰਹਮ ਸਾਗਰ ਮੰਦਰ ਕਮੇਟੀ, ਪਿੰਡ ਰੈਂਸੜਾ ਨੇ ਮਨੁੱਖਤਾ…

    Leave a Reply

    Your email address will not be published. Required fields are marked *