ਸਤਿੰਦਰ ਸ਼ਰਮਾ ਭੁਨਰਹੇੜੀ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਵੱਲੋਂ ਅਨਾਜ ਮੰਡੀ ਭੁਨਰਹੇੜੀ ਵਿਖੇ ਰਸਮੀ ਤੌਰ ਤੇ ਕਣਕ ਦੀ ਖ੍ਰੀਦ ਸ਼ੁਰੂ ਕਰਵਾਈ ਗਈ। ਇਸ ਮੌਕੇ ਉਨ੍ਹਾਂ ਨਾਲ ਖ੍ਰੀਦ ਏਜੰਸੀਆਂ ਦੇ ਅਧਿਕਾਰੀ ਇੰਸਪੈਕਟਰ ਪਨਸਪ ਜਗਵਿੰਦਰ ਸਿੰਘ, ਰੁਪਿੰਦਰ ਸਿੰਘ, ਗੁਰਜੋਤ ਸਿੰਘ ਇੰਸਪੈਕਟਰ ਪਨਗ੍ਰੇਨ ਮੌਜੂਦ ਸਨ ਵਿਧਾਇਕ ਪਠਾਣਮਾਜਰਾ ਨੇ ਮੰਡੀ ਵਿੱਚ ਆਈ ਫਸਲ ਦਾ ਜਾਇਜ਼ਾ ਲਿੱਤਾ ਇਸ ਮੌਕੇ ਉਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਦਰਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਅਤੇ ਆੜਤੀ ਨੂੰ ਬਾਰਦਾਨੇ ਦੀ ਕੋਈ ਕਮੀਂ ਨਹੀਂ ਆਉਣ ਦਿੱਤੀ ਜਾਵੇਗੀ।ਉਹਨਾਂ ਕਿਹਾ ਹੈ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਫ਼ਸਲ ਦਾ ਇਕ ਇਕ ਦਾਣਾ ਖ੍ਰੀਦਣ ਲਈ ਵਚਨਬੱਧ ਹੈ ਅਤੇ ਨਾਲ ਦੀ ਨਾਲ ਹੀ ਪੈਸੇ ਦੀ ਅਦਾਇਗੀ ਵੀ ਹੋ ਰਹੀ ਹੈ। ਜਿਸ ਨਾਲ ਕਿਸਾਨ ਤੇ ਆੜਤੀ ਹਮੇਸ਼ਾ ਹੀ ਇੱਕ ਦੂਜੇ ਨਾਲ ਤਾਲਮੇਲ ਕਰਕੇ ਪੀੜੀ ਦਰ ਪੀੜੀ ਚੱਲਦੇ ਆ ਰਹੇ ਹਨ ਅਤੇ ਜਿਨਾਂ ਦੀ ਆਪਸੀ ਭਾਈਚਾਰਕ ਸਾਂਝ ਬਹੁਤ ਪੁਰਾਣੀ ਹੈ ਇਸ ਦੇ ਨਾਲ ਹੀ ਕਿਸਾਨਾਂ ਨੂੰ ਵਧੀਆ ਝਾੜ ਦੇ ਨਾਲ ਖੁਸ਼ੀ ਮਿਲ ਰਹੀ ਹੈ। ਉੱਥੇ ਹੀ ਰਕਮ ਦੀ ਅਦਾਇਗੀ ਵੀ ਪਹਿਲ ਦੇ ਆਧਾਰ ਤੇ ਹੋ ਰਹੀ ਹੈ ਜਿਸ ਨਾਲ ਕਿਸਾਨ ਭਰਾ ਨੂੰ ਆਪਣਾ ਘਰੇਲੂ ਸਰਕਲ ਚਲਾਣਾ ਹੋਰ ਵੀ ਆਸਾਨ ਹੋ ਗਿਆ । ਉਨਾਂ ਕਿਹਾ ਕਿ ਕਿਸਾਨ ਵੀਰ ਆਪਣੀ ਫਸਲ ਮੰਡੀ ਵਿੱਚ ਸੁਕਾ ਕੇ ਹੀ ਲਿਆਉਣ
ਇਸ ਮੌਕੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ, ਸਾਜਨ ਢਿੱਲੋਂ , ਆੜਤੀ ਗੁਰਮੇਜ ਸਿੰਘ ਪ੍ਰਧਾਨ ਸ਼ੈਲਰ ਐਸੋਸ਼ੀਏਸ਼ਨ ਪਟਿਆਲਾ, ਆੜਤੀ ਐਸੋਸ਼ੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਰਾਣਾ, ਪ੍ਰੀਥਪਾਲ ਸਿੰਘ ਧਾਂਦੀਆ ਪ੍ਰਧਾਨ ਅਨਾਜ ਮੰਡੀ ਭੁਨਰਹੇੜੀ, ਤਰਸੇਮ ਕੁਮਾਰ, ਆੜਤੀ ਦਰਸ਼ਨ ਸਿੰਘ, ਜਗਮੋਹਨ ਸਿੰਘ ਗੰਗਰੋਲਾ, ਸਰਬਜੀਤ ਸਿੰਘ ਮਾਂਗਟ, ਆੜਤੀ ਧਰਮਿੰਦਰ ਸਿੰਘ, ਗੁਰਮੀਤ ਬਾਵਾ, ਨਿਰਮਲ ਸਿੰਘ ਸਰੁਸਤੀਗੜ, ਜਗਵਿੰਦਰ ਸਿੰਘ ਪਨਸਪ ਇੰਸਪੈਕਟਰ, ਰੁਪਿੰਦਰ ਸਿੰਘ, ਗੁਰਜੋਤ ਸਿੰਘ ਇੰਸਪੈਕਟਰ ਪਨਗ੍ਰੇਨ ਤੋਂ ਇਲਾਵਾ ਕਿਸਾਨ ਤੇ ਆੜਤੀ ਮੌਜੂਦ ਸਨ।







