ਕੀੜੇਮਾਰ ਦਵਾਈਆਂ ਦੀ ਦੁਕਾਨਾਂ ਅਤੇ ਬਾਜਾਖਾਨਾ ਬਹੁ-ਮੰਤਵੀ ਸੇਵਾ ਸਭਾ ਦੀ ਚੈਕਿੰਗ

Spread the love

ਕੋਟਕਪੂਰਾ,  ਜੂਨ (ਟਿੰਕੂ ਕੁਮਾਰ) :- ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਮੁੱਖ ਖੇਤੀਬਾੜੀ ਅਫਸਰ ਫਰੀਦਕੋਟ ਦੀ ਅਗਵਾਈ ਹੇਠ ਕਿਸਾਨਾਂ ਨੂੰ ਮਿਆਰੀ ਖਾਦ ਅਤੇ ਕੀੜੇਮਾਰ ਦਵਾਈਆਂ ਮੁੱਹਈਆ ਕਰਵਾਉਣ ਲਈ ਗਠਿਤ ਜਿਲ੍ਹਾ ਪੱਧਰੀ ਟੀਮ ਰਣਬੀਰ ਸਿੰਘ ਸਹਾਇਕ ਗੰਨਾ ਵਿਕਾਸ ਅਫਸਰ ਫਰੀਦਕੋਟ ਇੰਚਾਰਜ, ਗੁਰਪ੍ਰੀਤ ਸਿੰਘ ਬਲਾਕ ਖੇਤੀਬਾੜੀ ਅਫਸਰ ਕੋਟਕਪੂਰਾ, ਜਤਿੰਦਰਪਾਲ ਸਿੰਘ ਮਾਨ ਖੇ.ਵਿ.ਅ ਇਨਫੋਰਸਮੈਂਟ ਫਰੀਦਕੋਟ, ਹਰਿੰਦਰ ਸਿੰਘ ਖੇ.ਵਿ.ਅ. ਬੀਜ ਫਰੀਦਕੋਟ, ਨਵਪ੍ਰੀਤ ਸਿੰਘ ਖੇ.ਵਿ.ਅ ਜਿਲ੍ਹਾ ਕੰਮ ਕੋਟਕਪੂਰਾ ਅਤੇ ਪ੍ਰਿੰਸਦੀਪ ਸਿੰਘ ਖੇ.ਵਿ.ਅ (ਪੀ ਪੀ) ਬਲਾਕ ਕੋਟਕਪੂਰਾ ਵੱਲੋਂ ਬਲਾਕ ਕੋਟਕਪੂਰਾ ਦੇ ਸਰਕਲ ਬਾਜਾਖਾਨਾ ਵਿੱਚ ਕੀੜੇਮਾਰ ਦਵਾਈਆਂ ਦੀ ਦੁਕਾਨਾਂ ਅਤੇ ਬਾਜਾਖਾਨਾ ਬਹੁ-ਮੰਤਵੀ ਸੇਵਾ ਸਭਾ ਦੀ ਚੈਕਿੰਗ ਕੀਤੀ ਗਈ। ਇਸ ਸਮੇਂ ਕੁਆਲਟੀ ਕੰਟਰੋਲ ਅਧੀਨ ਸਹਿਕਾਰੀ ਸਭਾ ਬਾਜਾਖਾਨਾ ਵਿੱਚੋਂ ਖਾਦ ਦਾ ਇੱਕ ਸੈਂਪਲ ਵੀ ਲਿਆ ਗਿਆ। ਇਸ ਸਮੇਂ ਸਹਿਕਾਰੀ ਸਭਾ ਵਿੱਚ ਮੌਜੂਦ ਕਿਸਾਨਾਂ ਨੂੰ ਮਿਆਰੀ ਕੀੜੇਮਾਰ ਦਵਾਈਆਂ ਅਤੇ ਖਾਦਾਂ ਦੀ ਮਹੱਤਤਾ ਬਾਰੇ ਵੀ ਜਾਣੂੰ ਕਰਵਾਇਆ ਅਤੇ ਖਾਦ/ਕੀੜੇਮਾਰ ਦਵਾਈਆਂ ਦੇ ਡੀਲਰਾਂ ਅਤੇ ਸਹਿਕਾਰੀ ਸਭਾ ਦੇ ਨੁਮਇੰਦਿਆਂ ਨੂੰ ਹਦਾਇਤ ਕੀਤੀ ਕਿ ਸਰਕਾਰ ਵੱਲੋਂ ਪ੍ਰਮਾਣਿਤ ਖਾਦਾਂ ਅਤੇ ਕੀੜੇਮਾਰ ਦਵਾਈਆਂ ਦੀ ਹੀ ਵਿਕਰੀ ਕੀਤੀ ਜਾਵੇ।

  • Related Posts

    ਪੰਜਾਬ ਸਰਕਾਰ ਵੱਲੋਂ ਫ਼ਰੀਦਕੋਟ ਹਲਕੇ ਨੂੰ ਸੜਕਾਂ ਦੇ ਵਿਕਾਸ ਲਈ ਵੱਡੀ ਸੌਗਾਤ- ਵਿਧਾਇਕ ਸੇਖੋਂ

    Spread the love

    Spread the loveਫ਼ਰੀਦਕੋਟ, 7 ਜੁਲਾਈ:(ਗੁਰਦੀਪ ਸਿੰਘ ਢਿੱਲੋਂ ) ਵਿਧਾਇਕ ਫ਼ਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਫ਼ਰੀਦਕੋਟ ਹਲਕੇ ਵਿੱਚ ਸੜਕੀ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਬਣਾਉਣ…

    ਪ੍ਰਧਾਨ ਮੰਤਰੀ ਇੰਟਰਨਸ਼ਿਪ ਪ੍ਰੋਗਰਾਮ ਲਈ ਯੋਗ ਨੌਜਵਾਨਾਂ ਨੂੰ ਰਜਿਸਟ੍ਰੇਸ਼ਨ ਕਰਵਾਉਣ ਦੀ ਅਪੀਲ

    Spread the love

    Spread the loveਫ਼ਰੀਦਕੋਟ, 7 ਜੁਲਾਈ(ਗੁਰਦੀਪ ਸਿੰਘ ਢਿੱਲੋਂ )  ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਉਦਯੋਗਾਂ ਵਿੱਚ ਵਿਹਾਰਕ ਤਜਰਬਾ ਪ੍ਰਦਾਨ ਕਰਨ ਦੇ ਉਦੇਸ਼ ਨਾਲ ਪ੍ਰਧਾਨ ਮੰਤਰੀ ਇੰਟਰਨਸ਼ਿਪ ਪ੍ਰੋਗਰਾਮ (ਪੀ.ਐੱਮ.ਆਈ.ਐੱਸ.)…

    Leave a Reply

    Your email address will not be published. Required fields are marked *