ਮੋਦੀ ਸਰਕਾਰ ਅਪ੍ਰੇਸ਼ਨ ਸਿੰਧੂਰ ਦੇ ਨਾਮ ’ਤੇ ਸਿਆਸੀ ਰੋਟੀਆਂ ਸੇਕਣੀਆਂ ਬੰਦ ਕਰੇ : ਕਾਮਰੇਡ ਹਰਦੇਵ ਅਰਸ਼ੀ

Spread the love
ਕੋਟਕਪੂਰਾ,  ਜੂਨ (ਟਿੰਕੂ ਕੁਮਾਰ) :- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਸੌੜੇ ਸਿਆਸੀ ਹਿੱਤਾਂ ਲਈ ਲਗਾਤਾਰ ਅਪ੍ਰੇਸ਼ਨ ਸਿੰਧੂਰ ਦਾ ਰਾਗ ਅਲਾਪਣ ਤੇ ਮੁੜ ਜੰਗੀ ਮਾਹੌਲ ਸਿਰਜਣ ਲਈ ਯਤਨਸ਼ੀਲ ਹਨ, ਸਭ ਨੂੰ ਪਤਾ ਹੈ ਕਿ ਜੰਗਾਂ ਆਮ ਮਨੁੱਖਾਂ ਦੀ ਤਬਾਹੀ ਦਾ ਹੀ ਕਾਰਨ ਬਣਦੀਆਂ ਹਨ ਤੇ ਇਸਦਾ ਲਾਭ ਕੇਵਲ ਹਥਿਆਰ ਬਣਾਉਣ ਵਾਲੀਆਂ ਕੰਪਨੀਆਂ ਤੇ ਰਾਜ ਸੱਤਾ ’ਤੇ ਕਾਬਜ ਹਾਕਮਾਂ ਨੂੰ ਹੀ ਹੁੰਦਾ ਹੈ। ਭਾਰਤ ਤੇ ਪਾਕਿਸਤਾਨ ਦੋਵੇਂ ਪਰਮਾਣੂ ਸ਼ਕਤੀ ਹਨ ਤੇ ਦੋਵੇਂ ਪਾਸੇ ਪਾਗ਼ਲ ਲੋਕਾਂ ਦੀ ਵੀ ਕਮੀ ਨਹੀਂ ਹੈ, ਜੰਗ ਅਣਕਿਆਸੀ ਬਰਬਾਦੀ ਦਾ ਕਾਰਨ ਬਣ ਸਕਦੀ ਹੈ, ਇਸ ਲਈ ਦੋਵੇਂ ਦੇਸ਼ ਦੁਪਾਸੜ ਗੱਲਬਾਤ ਕਰਕੇ ਮਸਲੇ ਦਾ ਹੱਲ ਕਰ ਸਕਦੇ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਦੇਸ਼ ਦੀ ਏਕਤਾ ਅਖੰਡਤਾ ਦੀ ਰਾਖੀ ਲਈ ਹੋਏ ਸ਼ਹੀਦ ਸਾਥੀ ਅਮੋਲਕ ਸਿੰਘ ਔਲਖ ਤੇ ਉਨ੍ਹਾਂ ਦੇ ਛੇ ਸਾਥੀਆਂ ਦੀ 34ਵੀਂ ਬਰਸੀ ਮੌਕੇ ਜੁੜੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸੀ ਪੀ ਆਈ ਦੇ ਕੌਮੀ ਕੌਂਸਲ ਮੈਂਬਰ ਤੇ ਸਾਬਕਾ ਵਿਧਾਇਕ ਹਰਦੇਵ ਅਰਸ਼ੀ ਨੇ ਕਰਦੇ ਹੋਏ ਕਿਹਾ ਕਿ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਬਹੁਤ ਤਰਸਯੋਗ ਬਣੀ ਹੋਈ ਹੈ, ਕਿਸੇ ਦੀ ਜਾਨ ਮਾਲ ਸੁਰੱਖਿਅਤ ਨਹੀਂ ਹੈ, ਹਰ ਤਰ੍ਹਾਂ ਦਾ ਮਾਫ਼ੀਆ ਅਨਸਰ ਸਰਕਾਰ ਤੇ ਭਾਰੂ ਹੋ ਰਿਹਾ ਹੈ, ਪੰਜਾਬ ਖੁੱਲੀ ਜੇਲ੍ਹ ਬਣ ਗਿਆ ਹੈ ਤੇ ਪੁਲਿਸ ਰਾਜ ਸਥਾਪਤ ਹੋ ਚੁੱਕਾ ਹੈ ਤੇ ਪੁਲਿਸ ਦੀ ਮਾਨਸਿਕਤਾ ਅਪਰਾਧੀ ਹੋ ਚੁੱਕੀ ਹੈ। ਕੇਂਦਰੀ ਸਰਕਾਰ ਦੀ ਤਰਜ਼ ਤੇ ਪੰਜਾਬ ਵਿੱਚ ਵੀ ਲੋਕ ਸੰਘਰਸ਼ਾਂ ਨੂੰ ਜਾਬਰ ਤਰੀਕਿਆਂ ਨਾਲ ਦਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਜ਼ਨ ਸਧਾਰਨ ਨੂੰ ਅਪੀਲ ਕੀਤੀ ਵਿਸ਼ਾਲ ਏਕਤਾ ਅਤੇ ਤਿੱਖੇ ਘੋਲ ਸਮੇਂ ਦੀ ਬਣਦੀ ਲੋੜ ਹੈ ਤੇ ਇਹੀ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਇਸ ਤੋਂ ਪਹਿਲਾਂ 7 ਜੂਨ 1991 ਨੂੰ ਕਾਮਰੇਡ ਅਮੋਲਕ ਸਿੰਘ ਔਲਖ ਦੇ ਨਾਲ ਸ਼ਹੀਦ ਕੀਤੇ ਗਏ ਬਲਜੀਤ ਸਿੰਘ ਔਲਖ, ਲਛਮਣ ਸਿੰਘ, ਹੈਡ ਕੋਨਸਟੇਬਲ ਮਹਿੰਦਰ ਸਿੰਘ, ਲਾਲ ਸਿੰਘ, ਨਛਤਰ ਸਿੰਘ ਅਤੇ ਮੁਖਤਿਆਰ ਸਿੰਘ ਦੀ ਨਿੱਘੀ ਯਾਦ ਵਿੱਚ ਕਿਰਤ ਦੀ ਲਹਿਰ ਦਾ ਪ੍ਰਤੀਕ ਲਾਲ ਝੰਡਾ ਜਗਤਾਰ ਸਿੰਘ ਭਾਣਾ ਸਾਬਕਾ ਸਰਪੰਚ ਅਤੇ ਕਾਮਰੇਡ ਸ਼ਾਮ ਸੁੰਦਰ ਫਰੀਦਕੋਟ ਅਤੇ ਕਾਮਰੇਡ ਹਰਦੇਵ ਸਿੰਘ ਅਰਸ਼ੀ ਅਤੇ ਬਹੁਤ ਸਾਰੇ ਹੋਰ ਸਾਥੀਆਂ ਵੱਲੋਂ ਨਾਹਰਿਆਂ ਦੀ ਗੂੰਜ ਵਿੱਚ ਲਹਿਰਾਇਆ ਗਿਆ। ਇਸ ਮੌਕੇ ਤੇ ਹੋਏ ਇੱਕਠ ਨੂੰ ਸੰਬੋਧਨ ਕਰਦਿਆਂ ਕਾਮਰੇਡ ਗੁਰਨਾਮ ਸਿੰਘ ਮਾਨੀ  ਸਿੰਘ ਵਾਲਾ ਕਾਰਜਕਾਰੀ ਸਕੱਤਰ, ਜਗਸੀਰ ਸਿੰਘ ਖੋਸਾ ਅਤੇ ਗੋਰਾ ਪਿਪਲੀ ਨਰੇਗਾ ਮਜ਼ਦੂਰਾਂ ਦੇ ਆਗੂ, ਸੁਖਜਿੰਦਰ ਸਿੰਘ ਤੂੰਬੜ ਭੰਨ ਕੁੱਲ ਹਿੰਦ ਕਿਸਾਨ ਸਭਾ, ਕਾਮਰੇਡ ਕੁਲਦੀਪ ਭੋਲਾ ਜਿਲਾ ਸਕੱਤਰ ਸੀਪੀਆਈ ਮੋਗਾ, ਕਾਮਰੇਡ ਗੁਰਦੀਪ ਸਿੰਘ ਨਿਹਾਲ ਸਿੰਘ ਵਾਲਾ ਮੈਂਬਰ ਕੰਟਰੋਲ ਕਮਿਸ਼ਨ, ਮਨਜੀਤ ਕੌਰ ਨੱਥੇਵਾਲਾ, ਪੈਨਸ਼ਨਰ ਆਗੂ ਪ੍ਰੇਮ ਚਾਵਲਾ, ਗੁਰਚਰਨ ਸਿੰਘ ਮਾਨ, ਹਰਪਾਲ ਮਚਾਕੀ, ਇੰਦਰਜੀਤ ਸਿੰਘ ਗਿੱਲ, ਗੁਰਮੀਤ ਸਿੰਘ ਸਕੱਤਰ ਸੀਪੀਆਈ ਬਲਾਕ ਬਾਘਾ ਪੁਰਾਣਾ, ਕਾਮਰੇਡ ਠਾਕੁਰ ਸਿੰਘ ਮਾਨ, ਕਾਮਰੇਡ ਅਸ਼ਵਨੀ ਕੁਮਾਰ ਸੀ ਪੀ ਆਈ ਐਮ ਫਰੀਦਕੋਟ ਆਦਿ ਨੇ ਵੀ ਸੰਬੋਧਨ ਕਰਦੇ ਹੋਏ ਇਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਤੋਂ ਇਲਾਵਾ ਵੱਖ-ਵੱਖ ਬੁਲਾਰਿਆਂ ਨੇ ਪੰਜਾਬ ਸਰਕਾਰ ਤੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਸ਼ਹਿਰੀ ਕਰਨ ਦੇ ਨਾਂਅ ’ਤੇ ਲੈਂਡ ਪੁਲਿੰਗ ਪਾਲਸੀ ਲਿਆਕੇ ਪ੍ਰਾਪਰਟੀ ਡੀਲਰ ਬਣੀ ਨਜ਼ਰ ਆਉਂਦੀ ਹੈ ਅਤੇ ਪੰਜਾਬ ਦੀ ਉਪਜਾਊ ਜ਼ਮੀਨ ਲਗਾਤਾਰ ਘੱਟ ਰਹੀ ਹੈ ਤੇ ਸਰਕਾਰ ਦੀ ਨਵੀਂ ਸਕੀਮ ਹਜ਼ਾਰਾਂ ਏਕੜ ਜ਼ਮੀਨ ਨੂੰ ਖੇਤੀ ਤੋਂ ਵਾਂਝਿਆਂ ਕਰਕੇ ਸੈਂਕੜੇ ਪਿੰਡਾਂ ਦੇ ਕਿਸਾਨਾਂ ਦਾ ਉਜਾੜਾ ਕਰਨ ਦਾ ਕਾਰਨ ਬਣੇਗੀ ਇਸ ਲਈ ਲੈਂਡ ਪੂਲਿੰਗ ਸਕੀਮ ਨੂੰ ਤੁਰਤ ਬੰਦ ਕਰਨਾ ਚਾਹੀਦਾ ਹੈ। ਸਮਾਗਮ ਦੌਰਾਨ ਲੋਕ ਕਲਾ ਮੰਚ ਜੀਰਾ ਦੀ ਟੀਮ ਵੱਲੋਂ ਮੇਘ ਰਾਜ ਰੱਲਾ ਦੀ ਅਗਵਾਈ ਹੇਠ ਇਨਕਲਾਬੀ ਨਾਟਕ ਅਤੇ ਕੋਰੀਓਗਰਾਫੀਆਂ ਪੇਸ਼ ਕੀਤੀਆਂ ਗਈਆਂ। ਇਸ ਸਮਾਗਮ ਨੂੰ ਸਫਲ ਬਣਾਉਣ ਵਿੱਚ ਜ਼ਿਲ੍ਹਾ ਕੌਂਸਲ ਮੈਂਬਰ ਬੋਹੜ ਸਿੰਘ ਔਲਖ, ਸੁਖਦਰਸ਼ਨ ਰਾਮ ਸ਼ਰਮਾ, ਜਸਵੰਤ ਸਿੰਘ ਨਿੱਕਾ ਔਲਖ, ਕਾਮਰੇਡ ਦਰਸ਼ਨ ਸਿੰਘ ਔਲਖ, ਬੂਟਾ ਸਿੰਘ ਡੀਸੀ, ਮੋਹਨ ਸਿੰਘ, ਮੱਖਣ ਸਿੰਘ, ਚੌਧਰੀ, ਸੂਖਮ ਸਿੰਘ, ਕੁਲਵੰਤ ਸਿੰਘ ਕੰਤਾ, ਸ਼ਿਵ ਕੁਮਾਰ ਸ਼ਰਮਾ ਆਦਿ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵੀਰ ਸਿੰਘ ਕੰਮਿਆਣਾ, ਪੱਪੀ ਸਿੰਘ ਢਿੱਲਵਾਂ ਕਲਾਂ, ਪੋਹਲਾ ਸਿੰਘ ਬਰਾੜ, ਮਾ. ਸੋਮਨਾਥ ਅਰੋੜਾ, ਬਲਕਾਰ ਸਿੰਘ ਸਹੋਤਾ, ਮੁਖਤਿਆਰ ਸਿੰਘ ਭਾਣਾ, ਗੁਰਦੀਪ ਸਿੰਘ ਦੀਪ ਸਿੰਘ ਵਾਲਾ, ਚਰਨਜੀਤ ਸਿੰਘ ਚਮੇਲੀ, ਰਾਮ ਸਿੰਘ ਚੈਨਾ, ਪ੍ਰੋ ਹਰਬੰਸ ਸਿੰਘ ਪਦਮ, ਜਸਵਿੰਦਰ ਸਿੰਘ ਬਰਾੜ, ਇਕਬਾਲ ਸਿੰਘ ਰਣ ਸਿੰਘ ਵਾਲਾ, ਸ਼ਿਵਨਾਥ ਦਰਦੀ, ਕਾਮਰੇਡ ਚਮਕੌਰ ਸਿੰਘ ਕੋਟ ਸੁਖੀਆ, ਨਾਹਰ ਸਿੰਘ ਗਿੱਲ ਗੋਰਾ ਗਿੱਲ, ਨਿੱਕਾ ਮਾਣਕ, ਰਮੇਸ਼ ਕੌਸ਼ਲ, ਜਸਪਾਲ ਸਿੰਘ ਦੀਪ ਸਿੰਘ ਵਾਲਾ, ਪੱਪੀ ਸਿੰਘ ਰਾਜੋਵਾਲਾ, ਕਰਮ ਸਿੰਘ ਕਾਬਲ ਵਾਲਾ, ਉੱਤਮ ਸਿੰਘ ਸਾਦਿਕ ਅਤੇ ਕੁਲਵਿੰਦਰ ਸਿੰਘ ਆਦਿ ਵੀ ਹਾਜ਼ਰ ਸਨ।
  • Related Posts

    ਪੰਜਾਬ ਸਰਕਾਰ ਵੱਲੋਂ ਫ਼ਰੀਦਕੋਟ ਹਲਕੇ ਨੂੰ ਸੜਕਾਂ ਦੇ ਵਿਕਾਸ ਲਈ ਵੱਡੀ ਸੌਗਾਤ- ਵਿਧਾਇਕ ਸੇਖੋਂ

    Spread the love

    Spread the loveਫ਼ਰੀਦਕੋਟ, 7 ਜੁਲਾਈ:(ਗੁਰਦੀਪ ਸਿੰਘ ਢਿੱਲੋਂ ) ਵਿਧਾਇਕ ਫ਼ਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਫ਼ਰੀਦਕੋਟ ਹਲਕੇ ਵਿੱਚ ਸੜਕੀ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਬਣਾਉਣ…

    ਪ੍ਰਧਾਨ ਮੰਤਰੀ ਇੰਟਰਨਸ਼ਿਪ ਪ੍ਰੋਗਰਾਮ ਲਈ ਯੋਗ ਨੌਜਵਾਨਾਂ ਨੂੰ ਰਜਿਸਟ੍ਰੇਸ਼ਨ ਕਰਵਾਉਣ ਦੀ ਅਪੀਲ

    Spread the love

    Spread the loveਫ਼ਰੀਦਕੋਟ, 7 ਜੁਲਾਈ(ਗੁਰਦੀਪ ਸਿੰਘ ਢਿੱਲੋਂ )  ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਉਦਯੋਗਾਂ ਵਿੱਚ ਵਿਹਾਰਕ ਤਜਰਬਾ ਪ੍ਰਦਾਨ ਕਰਨ ਦੇ ਉਦੇਸ਼ ਨਾਲ ਪ੍ਰਧਾਨ ਮੰਤਰੀ ਇੰਟਰਨਸ਼ਿਪ ਪ੍ਰੋਗਰਾਮ (ਪੀ.ਐੱਮ.ਆਈ.ਐੱਸ.)…

    Leave a Reply

    Your email address will not be published. Required fields are marked *