ਖਾਲਸਾ ਸਕੂਲ ਵਿਖੇ ਚੱਲ ਰਹੀਆਂ ਜੋਨਲ ਸਕੂਲ ਖੇਡਾਂ ਹੋਈਆਂ ਸਪੰਨ

Spread the love
ਸ੍ਰੀ ਅਨੰਦਪੁਰ ਸਾਹਿਬ 13 ਅਗਸਤ  (ਭਾਰਦਵਾਜ  ) ਐਸ.ਜੀ.ਐਸ. ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਚੱਲ ਰਹੀਆਂ ਜੋਨਲ ਸਕੂਲ ਖੇਡਾਂ ਸਮਾਪਤ ਹੋ ਗਈਆਂ।ਜਿਨ੍ਹਾਂ ਦੇ ਅੰਤਿਮ ਦਿਨ ਖਿਡਾਰੀਆਂ ਨੂੰ ਆਸ਼ੀਰਵਾਦ ਦੇਣ ਲਈ ਸਕੂਲ ਮੁਖੀ ਅਤੇ ਜ਼ੋਨਨ ਪ੍ਰਧਾਨ ਪ੍ਰਿੰਸੀਪਲ ਸੁਖਪਾਲ ਕੌਰ ਵਾਲੀਆ ਨੇ ਵਿਸ਼ੇਸ਼ ਤੌਰ ਤੇ ਸਿ਼ਰਕਤ ਕੀਤੀ।ਉਨ੍ਹਾਂ ਕਿਹਾ ਕਿ ਇਨ੍ਹਾਂ ਖੇਡਾਂ ਨੂੰ ਸਪੰਰੂਨ ਕਰਵਾਉਣ ਲਈ ਸਕੂਨਾਂ ਦੇ ਪੀ.ਟੀ.ਆਈ. ਅਤੇ ਡੀ.ਪੀ.ਈ. ਸਾਹਿਬਾਨ ਨੇ ਵਿਸ਼ੇਸ਼ ਯੋਗਦਾਨ ਪਾਇਆ ਹੈ।ਇਸ ਤੋਂ ਬਿਨ੍ਹਾਂ ਉਨ੍ਹਾਂ ਜੇਤੂ ਟੀਮਾਂ ਨੂੰ ਮੁਬਾਰਕਬਾਦ ਦਿੰਦੇ ਹੋਏ ਭਵਿੱਖ ਵਿੱਚ ਸਖਤ ਮਿਹਨਤ ਲਈ ਜੁਟ ਜਾਣ ਦੀ ਪ੍ਰੇਰਣਾ ਦਿੱਤੀ। ਅਤੇ ਮੁਕਾਬਲੇ ਤੋਂ ਬਾਹਰ ਹੋਈਆਂ ਟੀਮਾਂ ਨੂੰ ਅਗਲੇ ਸਾਲ ਹੋਰ ਸਖਤ ਮਿਹਨਤ ਕਰਨ ਦੀ ਹਦਾਇਤ ਕੀਤੀ।  ਇਸ ਸਬੰਧੀ ਜੋਨਲ ਸਕੱਤਰ ਅਸ਼ੋਕ ਕੁਮਾਰ ਨੇ ਦੱਸਿਆ ਕਿ ਮੁੰਡਿਆਂ ਦੇ 14 ਸਾਲ ਉਮਰ ਵਰਗ ਵਿੱਚ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਲੋਧੀਪੁਰ ਦੀ ਟੀਮ ਨੇ ਪਹਿਲਾ ਸਥਾਨ, 17 ਸਾਲ ਉਮਰ ਵਰਗ ਵਿੱਚ ਸ੍ਰੀ ਕੀਰਤਪੁਰ ਸਾਹਿਬ ਨੇ ਪਹਿਲਾ ਜਦੋਂ ਕਿ 19 ਸਾਲ ਉਮਰ ਵਰਗ ਵਿੱਚ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਲੋਧੀਪੁਰ ਜਿੱਤ ਪ੍ਰਾਪਤ ਕੀਤੀ।ਇਸੇ ਤਰ੍ਹਾਂ ਕੁੜੀਆਂ ਦੇ ਮੁਕਾਬਲਿਆਂ ਵਿੱਚ 14 ਸਾਲ ਉਮਰ ਵਰਗ ਵਿੱਚ ਸ੍ਰੀ ਕੀਰਤਪੁਰ ਸਾਹਿਬ, 17 ਅਤੇ 19 ਸਾਲ ਉਮਰ ਵਰਗ ਵਿੱਚ ਸ੍ਰੀ ਕੀਰਤਪੁਰ ਸਾਹਿਬ ਦੀਆਂ ਟੀਮਾਂ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ।ਉਨ੍ਹਾਂ ਸਾਰੀਆਂ ਜੇਤੂ ਟੀਮਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਖਿਡਾਰੀਆਂ ਨੇ ਬੇਹਤਰੀਨ ਜ਼ਜਬੇ ਨਾਲ ਖੇਡ ਦਿਖਾਈ ਅਤੇ ਅਗਲੇ ਪੱਧਰ ‘ਤੇ ਵੀ ਇਨ੍ਹਾਂ ਤੋਂ ਵਧੀਆ ਪ੍ਰਦਰਸ਼ਨ ਦੀ ਉਮੀਦ ਹੈ। ਇਸ ਮੌਕੇ ਕੋਚ ਭੁਪਿੰਦਰ ਸਿੰਘ ਮਿੰਟੂ, ਸਮਸ਼ੇਰ ਸਿੰਘ, ਸੁਰਜੀਤ ਸਿੰਘ, ਰਣਜੀਤ ਸਿੰਘ, ਅਮਰਜੀਤ ਸਿੰਘ ਪਾਲ, ਗੁਰਿੰਦਰ ਸਿੰਘ ਕੰਧੋਲਾ, ਸਤਨਾਮ ਸਿੰਘ, ਅਮਰਜੀਤ ਸਿੰਘ ਲਾਡੀ, ਪਰਦੀਪ ਸਿੰਘ ਬਾਸੋਵਾਲ, ਸਰਬਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਖਿਡਾਰੀ ਮੌਜੂਦ ਹਾਜਰ ਸਨ।
ਸ੍ਰੀ ਅਨੰਦਪੁਰ ਸਾਹਿਬ ਦੇ ਖਾਲਸਾ ਸਕੂਲ ਵਿਖੇ ਜ਼ੋਨਲ ਖੇਡਾਂ ਦੇ ਅੰਤਿਮ ਦਿਨ ਜੇਤੂ ਟੀਮਾਂ ਨਾਲ ਸਕੂਲ ਮੁਖੀ ਪ੍ਰਿੰਸੀਪਲ ਸੁਖਪਾਲ ਕੌਰ ਵਾਲੀਆ ਅਤੇ ਹੋਰ।
  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *