ਭੁੱਚੋ ਮੰਡੀ ਨਥਾਣਾ 13 ਅਗਸਤ(ਹਰਬੰਸ ਸਿੰਘ ਭੋਲਾ) ਲੈਂਡ ਪੂਲਿੰਗ ਪਾਲਿਸੀ ਵਾਪਸ ਲੈਣ ਨਾਲ ਹੱਕ,ਸੱਚ ਅਤੇ ਸੰਘਰਸ਼ ਦੀ ਜਿੱਤ ਹੋਈ ਹੈ। ਇਸ ਵਾਰੇ ਗੱਲ ਬਾਤ ਕਰਦਿਆਂ ਸਾਬਕਾ ਸਰਪੰਚ ਅਮਨਦੀਪ ਸਿੰਘ ਪੂਹਲੀ,ਤੇ ਗੁਰਟੇਕ ਸਿੰਘ ਪੂਹਲੀ ਨੇ ਦੱਸਿਆ ਕਿ ਪੰਜਾਬ ਸਰਕਾਰ ਕਿਸਾਨਾਂ ਤੇ ਦਮਨਕਾਰੀ ਨੀਤੀ ਲੈਂ ਕੇ ਆਈਸੀ। ਜਿਸ ਦਾ ਸਿਧਾ ਮਕਸਦ ਕਿਸਾਨਾ ਤੋਂ ਉਪਜਾਊ ਜ਼ਮੀਨਾਂ ਖੋਹਕੇ ਕਿਸਾਨਾਂ ਨੂੰ ਬੇਜ਼ਮੀਨੇ ਕਰਨਾ ਵੱਡੇ ਘਰਾਣਿਆਂ ਤੇ ਸਰਕਾਰ ‘ ਤੇ ਨਿਰਭਰ ਬਣਾਉਣਾ ਸੀ ।ਜਦੋਂ ਤੋ ਸਰਕਾਰ ਨੇ ਲੈਂਡ ਪੂਲਿੰਗ ਪਾਲਿਸੀ ਰਾਹੀਂ ਜ਼ਮੀਨਾਂ ਐਕਵਾਇਰ ਕਰਨ ਲਈ ਹੱਥਕੰਡੇ ਅਪਣਾਉਣੇ ਸ਼ੁਰੂ ਕੀਤੇ ।ਉਦੋਂ ਤੋਂ ਹੀ ਸ਼੍ਰੋਮਣੀ ਅਕਾਲੀਦਲ ਨੇ ਸਾਬਕਾ ਡਿਪਟੀ ਸੀਐਮ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਇਸ ਨੂੰ ਸਰਕਾਰ ਦੀ ਕਿਸਾਨ ਮਾਰੂ ਨੀਤੀ ਦਸਦਿਆਂ ਇਸ ਦਾ ਖੁੱਲ੍ਹ ਕੇ ਵਿਰੋਧ ਕੀਤਾ ਤੇ ਇਹ ਪਾਲਿਸੀ ਵਾਪਸ ਕਰਵਾਉਣ ਲਈ ਕਿਸਾਨਾਂ ਦੇ ਹਿੱਤਾਂ ਵਿੱਚ ਜ਼ਿਲ੍ਹਾ ਪੱਧਰ ਤੇ ਵੱਡੀ ਪੱਧਰ ਧਰਨੇ ਲਗਾਏ ਤੇ ਪਾਰਟੀ ਸੁਖਬੀਰ ਸਿੰਘ ਬਾਦਲ ਨੇ ਇਹ ਵੀ ਕਿਹਾ ਕਿ ਜਿਨ੍ਹਾਂ ਚਿਰ ਸਰਕਾਰ ਇਹ ਪਾਲਿਸੀ ਵਾਪਸ ਨਹੀਂ ਉਨ੍ਹਾਂ ਚਿਰ ਸੰਘਰਸ਼ ਜਾਰੀ ਰਹੇਗਾ। ਕਿਉਂ ਕਿ ਪੰਜਾਬ ਦੇਸ਼ ਦੇ ਅੰਨ ਭੰਡਾਰ ਵਿੱਚ 50 ਫੀਸਦੀ ਤੋਂ ਵੱਧ ਯੋਗਦਾਨ ਪਾਉਂਦਾ ਤੇ ਸੂਬੇ ਦੀ ਲੱਗਭਗ 84 ਫੀਸਦੀ ਜ਼ਮੀਨ ਖੇਤੀ ਯੋਗ ਹੈ। ਜੇਕਰ ਵਾਹੀਯੋਗ ਜ਼ਮੀਨਾਂ ਵੱਡੇ ਕਾਰੋਬਾਰੀ ਘਰਾਣਿਆਂ ਦਾ ਕਬਜ਼ਾ ਹੋ ਗਿਆ ਤਾਂ ਪੰਜਾਬ ਦਾ ਅੰਨਦਾਤਾ ਕੰਗਾਲ ਹੋ ਜਾਵੇਗਾ।ਤੇ ਦੇਸ਼ ਤੇ ਭਾਰੀ ਸੰਕਟ ਆ ਜਾਵੇਗਾ ਤੇ ਦੇਸ਼ ਦੀ ਖੁਰਾਕ ਸੁਰੱਖਿਆ ਤੇ ਵੀ ਭਾਰੀ ਸੰਕਟ ਖੜ੍ਹਾ ਹੋ ਜਾਵੇਗਾ।ਇਸ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੀ ਇਕ ਇੰਚ ਜ਼ਮੀਨ ਤੇ ਵੀ ਕਬਜਾ ਨਹੀਂ ਹੋਣ ਦੇਵੇਗਾ ਤੇ ਡਟ ਕਿ ਵਿਰੋਧ ਕਰੇਗਾ ਤੇ ਕਰਦਾ ਰਹੇਗਾ






