ਭੁੱਚੋ ਮੰਡੀ ਨਥਾਣਾ 13ਅਗਸਤ (ਹਰਬੰਸ ਸਿੰਘ ਭੋਲਾ) ਕਿਸਾਨਾਂ ਨੇ ਸਰਕਾਰ ਵੱਲੋਂ ਲੈਂਡ ਪੂਲਿੰਗ ਪਾਲਿਸੀ ਨੂੰ ਰੱਦ ਕਰਨ ਨੂੰ ਪੰਜਾਬ ਦੇ ਲੋਕਾਂ ਦੀ ਜਿੱਤ ਦਸਦਿਆਂ ਕਿਹਾ ਕਿ ਇਹ ਪੰਜਾਬ ਦੇ ਲੋਕਾਂ ਤੇ ਕਿਸਾਨਾਂ ਦੀ ਵੱਡੀ ਜਿੱਤ ਆ ਇਸ ਵਾਰੇ ਗਲਬਾਤ ਕਰਦਿਆਂ ਹੋਇਆਂ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸਵਰਨਜੀਤ ਸਿੰਘ ਪੂਹਲੀ , ਜਸਵੰਤ ਸਿੰਘ ਜੈਲਦਾਰ, ਬਲਤੇਜ ਸਿੰਘ ਗਲਬਾਤ ਕਰਦਿਆਂ ਹੋਇਆਂ ਕਿਹਾ ਕਿ ਕਿਸਾਨਾਂ ਨੇ ਪੰਜਾਬ ਸਰਕਾਰ ਵੱਲੋਂ ਕਿਸਾਨ ਵਿਰੋਧੀ ਲੈਂਡ ਪੂਲਿੰਗ ਪਾਲਿਸੀ ਦਾ ਡੱਟਕੇ ਵਿਰੋਧ ਕੀਤਾ ਕਿੳ ਪੰਜਾਬ ਸਰਕਾਰ ਕਿਸਾਨਾਂ ਨੂੰ ਭੁਲਾਵੇ ਵਿੱਚ ਲੈਕੇ ਉਨ੍ਹਾਂ ਉਪਜਾਊ ਜ਼ਮੀਨ ਖੋਲ੍ਹਣਾ ਚਾਹੁੰਦੀ ਪਰ ਇਹ ਸਭ ਕੁੱਝ ਕਿਸਾਨ , ਕਿਸਾਨ ਜਥੇਬੰਦੀਆਂ ਹਰਗਿੱਸ ਨਹੀਂ ਹੋਣ ਦੇਣਾ ਉਹ ਆਪਣੀ ਇਕ ਇੰਚ ਜ਼ਮੀਨ ਤੇ ਕਬਜ਼ਾ ਨਹੀਂ ਹੋਣ ਦੇਵਾ ਗੇ ਇਸ ਲਈ ਸਰਕਾਰ ਜਲਦ ਤੋਂ ਜਲਦ ਇਸ ਨੀਤੀ ਨੂੰ ਰੱਦ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰੇ ।ਕਿਸਾਨ ਆਗੂ ਸਵਰਨਜੀਤ ਸਿੰਘ ਪੂਹਲੀ ਨੇ ਕਿ ਕਿਸਾਨਾਂ ਨੂੰ ਸਰਕਾਰ ਤੇ ਕੋਈ ਭਰੋਸਾ ਨਹੀਂ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਨੂੰ ਵਿਧਾਨ ਸਭਾ ਸੈਸ਼ਨ ਵਿੱਚ ਇਸ ਲੈਂਡ ਪੂਲਿੰਗ ਪਾਲਿਸੀ ਰੱਦ ਕਰਨਾ ਚਾਹੀਦਾ ਹੈ।ਤੇ ਨੋਟੀਫਿਕੇਸ਼ਨ ਜਾਰੀ ਕਰਨਾ ਚਾਹੀਦਾ ਹੈ।ਤਾਂ ਜ਼ੋ ਕਿਸਾਨ ਸਰਕਾਰ ਤੇ ਭਰੋਸਾ ਕਰ ਸਕਣ, ਸਰਕਾਰ ਕਿਸਾਨਾਂ ਦੀ ਜ਼ਮੀਨ ਖੋਹਕੇ ਇਸ ਜ਼ਮੀਨ ਤੋਂ ਅਰਬਾਂ ਖਰਬਾਂ ਰੁਪਏ ਇਕੱਠੇ ਕਰਨਾ ਚਾਹੁੰਦੀ ਇਸ ਆਗੂਆਂ ਕਿਹਾ ਕਿ ਇਹ ਹਰਗਿਸ ਨਹੀਂ ਹੋਣ ਦਿੱਤਾ ਜਾਵੇਗਾ ਤੇ ਸਰਕਾਰ ਦੇ ਮਨਸੂਬੇ ਪੂਰੈ ਨਹੀਂ ਹੋਣ ਦਿੱਤੇ ਜਾਣਗੇ।ਇਸ ਮੌਕੇ ਭਾਰੀ ਗਿਣਤੀ ਵਿੱਚ ਕਿਸਾਨ ਆਗੂਆਂ ਨੇ ਆਪਣੀ ਹਾਜ਼ਰੀ ਲਵਾਈ।





