ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ‘ਆਓ ਸਕੂਲ ਚੱਲ੍ਹੀਏ’ ਜਸ਼ਨ ਮਨਾਇਆ ਜਾਵੇ : ਨੀਲਮ ਰਾਣੀ

Spread the love
ਸਕੂਲਾਂ ਅੰਦਰ ਜਸ਼ਨ ਮਨਾਉਣ, ਪੀਣ ਵਾਲੇ ਪਾਣੀ, ਸਫ਼ਾਈ ਤੇ ਹੋਰ ਲੋਂੜੀਦੇ ਪ੍ਰਬੰਧ 1 ਦਿਨ ਪਹਿਲਾਂ ਕੀਤੇ ਜਾਣੇ ਪੂਰੇ
 ਫ਼ਰੀਦਕੋਟ, 28 ਜੂਨ (ਵਿਪਨ ਮਿੱਤਲ)-ਨੈਸ਼ਨਲ ਕਮਿਸ਼ਨ ਫ਼ਾਰ ਪ੍ਰੋਟੈਂਕਸਨ ਆਫ਼ ਚਾਈਲਡ ਰਾਈਟਸ ਦੇ ਆਦੇਸ਼ਾਂ ਅਨੁਸਾਰ ਰਾਜ ਦੇ ਸਮੂਹ ਸਕੂਲਾਂ ’ਚ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਖੁਸ਼ੀ ਵਾਪਸ ਲਿਆਉਣ ਲਈ ‘ਆਓ ਸਕੂਲ ਚੱਲ੍ਹੀਏ’ ਸਲੋਗਨ ਤਹਿਤ ਜਸ਼ਨ ਮਨਾਇਆ ਜਾਵੇਗਾ। ਇਸ ਸਬੰਧੀ ਜ਼ਿਲਾ ਫ਼ਰੀਦਕੋਟ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ਼੍ਰੀਮਤੀ  ਨੀਲਮ ਰਾਣੀ ਨੇ ਜ਼ਿਲੇ ਦੇ ਸਮੂਹ ਸਕੂਲਾਂ ਦੇ ਮੁਖੀਆਂ ਨੂੰ ਅਪੀਲ ਕੀਤੀ ਕਿ ਸਕੂਲ ਦਾ ਪਹਿਲਾ ਦਿਨ ਤਿਉਹਾਰ ਵਾਂਗ ਮਨਾਇਆ ਜਾਵੇ। ਸਕੂਲ ਵਾਪਸ ਆਉਣ ਤੇ ਵਿਦਿਆਰਥੀਆਂ ਦਾ ਸੁਆਗਤ ਕੀਤਾ ਜਾਵੇ। ਇਸ ਦੇ ਬੁਲੇਟਿਨ ਬੋਰਡ ਤੇ ਇੰਸਪਾਇਰਿੰਗ, ਪਾਜੀਟਿਵ ਅਤੇ ਮੈਮੋਰੇਬਲ ਵਿਚਾਰ ਲਗਾਏ ਜਾਣ ਤਾਂ ਜੋ ਬੱਚਿਆਂ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਸਕੂਲ ਅੰਦਰ ਪੂਰਾ ਦਿਨ ਲਈ ਖੇਡਾਂ, ਕਹਾਣੀ-ਕਥਨ, ਕਲਮਾਤਮਕ ਗਤੀਵਿਧੀਆਂ ਜਿਵੇਂ ਕਿ ਚਿੱਤਰਕਲਾ, ਹਸਤਕਲਾ  ਕਰਵਾਈਆਂ ਜਾਣ। ਉਨ੍ਹਾਂ ਕਿਹਾ ਇਸ ਦਾ ਉਦੇਸ਼ ਬੱਚੇ ਨੂੰ ਸਕੂਲ ਵਾਪਸ ਆਉਣ ਤੇ ਖੁਸ਼ੀ ਅਤੇ ਚੰਗੀਆਂ ਯਾਦਾਂ ਪ੍ਰਦਾਨ ਕਰਨਾ ਹੈ। ਉਨ੍ਹਾਂ ਕਿਹਾ ਇਹ ਸਾਰੇ ਪ੍ਰਬੰਧ ਸਕੂਲ ਖੁੱਲਣ ਤੋਂ ਇੱਕ ਦਿਨ ਪਹਿਲਾਂ ਆਪਣੀ ਸੁਵਿਧਾ ਅਨੁਸਾਰ ਮੁਕੰਮਲ ਕਰ ਲਏ ਜਾਣ। ਐਂਸਬਲੀ ਅਤੇ ਸ਼ੁਰੂਆਤੀ ਗਤੀਵਿਧੀਆਂ ’ਚ ਸਮੂਹ ਜਮਾਤਾਂ ਸ਼ਾਮਲ ਹੋਣਗੀਆਂ ਅਤੇ ਪੂਰੇ ਦਿਨ ਲਈ ਜਮਾਤ 6ਵੀਂ ਤੋਂ8ਵੀਂ ਤੱਕ ਦੇ ਵਿਦਿਆਰਥੀਆਂ ਨੂੰ ਸ਼ਾਮਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਸਕੂਲਾਂ ਅੰਦਰ ਪੀਣ ਵਾਲੇ ਸਾਫ਼ ਪਾਣੀ, ਸਕੂਲ ਦੀ ਸਮੁੱਚੀ ਬਿਲਡਿੰਗ ਦੀ ਸਫ਼ਾਈ ਦਾ ਇੱਕ ਦਿਨ ਪਹਿਲਾਂ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਕਿਹਾ ਪਹਿਲੇ ਦਿਨ ਪਿਆਰ ਭਰਿਆ ਅਤੇ ਉਤਸ਼ਾਹਜਨਕ ਮਾਹੌਲ ਬਣਾਉਣ ਦੇ ਨਾਲ-ਨਾਲ ਬੱਚਿਆਂ ਨੂੰ ਸੁਰੱਖਿਅਤ, ਕਦਰਯੋਗ ਅਤੇ ਸਿੱਖਣ ਲਈ ਉਤਸ਼ਾਹਿਤ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਪ੍ਰਾਪਤ ਆਦੇਸ਼ਾਂ ਅਨੁਸਾਰ ਵਿਦਿਆਰਥੀਆਂ ’ਚ ਮਨੋਵਿਗਿਆਨਕ ਤਣਾਅ ਘਟਾ ਕੇ ਉਨ੍ਹਾਂ ’ਚ ਆਪਸੀ ਤਾਲਮੇਲ ਵਧਾਉਣ, ਮਨੋਰੰਜਕ ਗਤੀਵਿਧੀਆਂ ਰਾਹੀਂ ਵਿਦਿਆਰਥੀਾਂ ਦੇ ਆਪਸੀ ਸਮਾਜਿਕ ਸੰਬੰਧਾਂ ਨੂੰ ਮਜ਼ਬੂਤ ਕਰਨ, ਸਕਾਰਤਾਮਕ ਰਵੱਈਏ ਵੱਲ ਸਿੱਖਣ ਵੱਲ ਉਤਸ਼ਾਹਿਤ ਕਰਨ ਲਈ ਉਪਰਾਲੇ ਕੀਤੇ ਜਾਣ। ਸਕੂਲਾਂ ਨੂੰ ਰੰਗ-ਬਿਰੰਗੇ ਗੁਬਾਰਿਆਂ/ਫ਼ੁੱਲਾਂ ਨਾਲ ਸਜਾਇਆ ਜਾ ਸਕਦਾ ਹੈ। ਪਹਿਲੇ ਦਿਨ ਵੈਲਕਮ ਬੈਕ, ਨਵੀਂ ਸ਼ੁਰੂਆਤ, ਸਿੱਖਣ ਦੀ ਖੁਸ਼ੀ ਅਤ ਹਰ ਰੋਜ਼ ਨਵਾਂ ਰੋਮਾਂਚਕ ਥੀਮਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਨੋਟਿਸ ਬੋਰਡ ਤੇ ਉਤਸ਼ਾਹ ਵਧਾਉਣ ਵਾਲੇ ਸਲੋਗਨ ਲਗਾਏ ਜਾਣ। ਸਕੂਲ ਅੰਦਰ ਪ੍ਰੇਰਣਾਦਇਕ ਵਿਅਕਤੀਆਂ, ਵਿਦਿਆਰਥੀਆਂ ਨੂੰ ਬੁਲਾਇਆ ਜਾ ਸਕਦਾ ਹੈ। ਵਿਦਿਆਰਥੀਆਂ ਦੀ ਰੌਚਕ ਖੇਡਾਂ, ਡਾਂਸ, ਕਾਈਡਨੈਸ ਟ੍ਰੀ ਐਕਟਵਿਟੀਜ਼ ਕਰਵਾਈਆਂ ਜਾ ਸਕਦੀਆਂ ਹਨ। ਇਸ ਦੇ ਨਾਲ ਹੀ ਵਿਦਿਆਰਥੀ ਕਲਾ, ਕਹਾਣੀ, ਗੀਤ, ਨਾਟਕ, ਸੰਗੀਤ ਆਦਿ ਆਪਣੀ ਰਚਨਾਤਮਿਕਤਾ ਵਿਖਾ ਸਕਦੇ ਹਨ। ਹਰ ਵਿਦਿਆਰਥੀ ਪੇਪਰ ਬੁਲਟਿਨ ਤਿਆਰ ਕਰੇਗਾ ਤੇ ਉਸ ਤੇ ਆਪਣਾ ਗੋਲ ਲਿਖੇਗਾ ਜੋ ਬੁਲੇਟਿਨ ਬੋਰਡ ਤੇ ਲਗਾਏ ਜਾਣਗੇ। ਉਨ੍ਹਾਂ ਕਿਹਾ ਪਹਿਲੇ ਦਿਨ ਨੂੰ ਯਾਦਗਰੀ ਬਣਾਉਣ ਲਈ ਵਿਭਾਗ ਵੱਲੋਂ ਜਾਰੀ ਪੱਤਰ ਨੂੰ ਬਾਰੀਕੀ ਨਾਲ ਵਾਚ ਕੇ ਇਸ ਦੀ ਪਾਲਣਾ ਕੀਤੀ ਜਾਵੇ। ਪਹਿਲੇ ਦਿਨ ਦੀਆਂ ਗਤੀਵਿਧੀਆਂ ਦੀ ਫ਼ੋਟੋ ਸ਼ੋਸ਼ਲ ਮੀਡੀਆ ਤੇ ਅਪਲੋਡ ਕੀਤੀਆਂ ਜਾਣ। ਉਨ੍ਹਾਂ ਕਿਹਾ ਸਾਡੇ ਬੱਚਿਆਂ ਲਈ ਬੇਹਤਰ ਸੇਵਾਵਾਂ ਦੇਣ ਵਾਲੇ ਡਾਕਟਰ ਸਾਹਿਬਾਨ ਨੂੰ ਵੀ ਸਕੂਲ ਬੁਲਾ ਕੇ, ਬੱਚਿਆਂ ਨਾਲ ਮਿਲ ਕੇ ਡਾਕਟਰ ਡੇ ਮਨਾਇਆ ਜਾ ਸਕਦਾ ਹੈ।
  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *