ਗੁ: ਸਾਹਿਬ ਪਿੰਡ ਮੂੰਡਖੇੜਾ ਵਿਖੇ ਦੋ ਰੋਜ਼ਾ ਗੁਰਮਤਿ ਸਮਾਗਮ ਹੋਇਆ ਸ਼ਾਨੋ ਸ਼ੌਕਤ ਨਾਲ ਸੰਪੂਰਨ 

Spread the love
 ਨਾਭਾ 28 ਜੁਲਾਈ (ਰਮਨ ਭਾਟੀਆ) ਨਾਭਾ ਦੇ ਨੇੜਲੇ ਪਿੰਡ ਗੁਰਦੁਆਰਾ ਸਾਹਿਬ ਮੂੰਡਖੇੜਾ ਵਿਖੇ ਦਸਾਂ ਪਾਤਸ਼ਾਹੀਆਂ ਅਤੇ ਸੱਚਖੰਡ ਵਾਸੀ ਸ੍ਰੀ ਮਾਨ ਸੰਤ ਬਾਬਾ ਸੁਖਦੇਵ ਸਿੰਘ ਜੀ ਦੀ ਸਲਾਨਾ ਨਿੱਘੀ ਅਤੇ ਮਿੱਠੀ ਯਾਦ ਨੂੰ ਸਮਰਪਿਤ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਸਦਕਾ ਦੋ ਰੋਜਾ ਗੁਰਮਤਿ ਸਮਾਗਮ ਗੁਰ ਅਸਥਾਨ ਦੇ ਮੌਜੂਦਾ ਮੁਖੀ ਜਥੇਦਾਰ ਬਾਬਾ ਜਸਬੀਰ ਸਿੰਘ ਜੀ ਦੀ ਦੇਖ ਰੇਖ ਹੇਠ ਕਰਵਾਇਆ ਗਿਆ ਜਿਸ ਦੇ ਸਮਾਗਮ ਦੇ ਪਹਿਲੇ ਦਿਨ ਬੱਚਿਆਂ ਦੇ ਦਸਤਾਰ ਮੁਕਾਬਲੇ,ਗੁਰਬਾਣੀ ਕੰਠ ਮੁਕਾਬਲੇ,ਚੌਂਕੜਾ ਮੁਕਾਬਲੇ ਅਤੇ ਗੁਰਮਤਿ ਸਬੰਧੀ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਜੇਤੂ ਬੱਚਿਆਂ ਨੂੰ ਨਕਦ ਰਾਸੀ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਇਹਨਾਂ ਮੁਕਾਬਲਿਆਂ ਵਿੱਚ ਵੱਡੀ ਗਿਣਤੀ ਵਿੱਚ ਬੱਚਿਆਂ ਨੇ ਭਾਗ ਲਿਆ ਤੇ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਹਰ ਬੱਚੇ ਨੂੰ ਬਾਬਾ ਜਸਬੀਰ ਸਿੰਘ ਜੀ ਵੱਲੋਂ ਸਨਮਾਨ ਦੇ ਕੇ ਨਿਵਾਜਿਆ ਗਿਆ ਅਤੇ ਦੂਸਰੇ ਦਿਨ ਮਹਾਨ ਗੁਰਮਤਿ ਸਮਾਗਮ ਕਰਵਾਇਆ ਗਿਆ ਜਿਸ ਦੌਰਾਨ ਵਿਸ਼ੇਸ਼ ਤੌਰ ਤੇ ਪਹੁੰਚੇ ਸੰਤ ਬਾਬਾ ਭੁਪਿੰਦਰ ਸਿੰਘ ਜੀ ਰਾੜ੍ਹਾ ਸਾਹਿਬ ਜਰਗ ਵਾਲਿਆਂ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਹਾਂਪੁਰਖਾਂ ਦੀਆਂ ਯਾਦਾਂ ਮਨਾਉਣੀਆਂ ਤਾਂ ਹੀ ਸਫਲੀਆਂ ਹੋ ਸਕਦੀਆਂ ਹਨ ਜੇਕਰ ਅਸੀਂ ਗੁਰੂ ਸਾਹਿਬਾਨਾਂ ਦੇ ਅਤੇ ਉਨਾਂ ਦੇ ਪਿਆਰਿਆਂ ਸੰਤਾਂ ਮਹਾਂਪੁਰਸ਼ਾਂ ਦੇ ਦਰਸਾਏ ਹੋਏ ਮਾਰਗ ਤੇ ਚਲਦੇ ਹੋਏ ਦੇਹਧਾਰੀ ਦੰਭੀ ਪਾਖੰਡੀ ਗੁਰੂਆਂ ਦਾ ਖਹਿੜਾ ਛੱਡ ਖੰਡੇ ਬਾਟੇ ਦੀ ਪਹੁਲ ਛੱਕ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ੍ਹ ਲੱਗੀਏ ਇਨਾਂ ਸਮਾਗਮਾਂ ਦਾ ਪ੍ਰਯੋਜਨ ਹੀ ਸੰਗਤਾਂ ਨੂੰ ਗੁਰੂ ਦੇ ਲੜ ਲਾਉਣਾ ਹੁੰਦਾ ਹੈ ਤਾਂ ਜੋ ਸਾਨੂੰ ਜੋ ਮਨੁੱਖਾ ਜਨਮ ਪ੍ਰਾਪਤ ਹੋਇਆ ਹੈ ਅਸੀਂ ਗੁਰਬਾਣੀ ਦੇ ਦੱਸੇ ਮਾਰਗ ਤੇ ਚੱਲਦੇ ਹੋਏ ਇਸ ਨੂੰ ਸਫਲ ਕਰ ਸਕੀਏ | ਇਸ ਮੌਕੇ ਸੰਤ ਬਾਬਾ ਬਲਕਾਰ ਸਿੰਘ ਰੱਖੜੇ ਵਾਲੇ ਸੰਤ ਬਾਬਾ ਬਲਬੀਰ ਸਿੰਘ ਸੁਰਾਜਪੁਰ ਵਾਲੇ,ਸੰਤ ਬਲਜੀਤ ਸਿੰਘ ਫੱਕਰ ਮਸਤੂਆਣਾ ਸਾਹਿਬ ਵਾਲੇ,ਸੰਤ ਬਾਬਾ ਦਰਸ਼ਨ ਸਿੰਘ ਬਾਲੀਆਂ ਵਾਲੇ,ਸੰਤ ਬਾਬਾ ਨਰਿੰਦਰ ਸਿੰਘ ਸਿੱਧਸਰ ਅਲਹੌਰਾਂ,ਬਾਬਾ ਜਗਤਾਰ ਸਿੰਘ ਪਲਾਸੌਰ ਅਲਹੌਰਾਂ ਵਾਲੇ,ਬਾਬਾ ਦਰਸ਼ਨ ਸਿੰਘ ਅਮਲੋਹ ਵਾਲੇ,ਬਾਬਾ ਗੁਰਪ੍ਰੀਤ ਸਿੰਘ ਆਕੜੀ ਵਾਲੇ,ਭਾਈ ਜਗਜੀਤ ਸਿੰਘ ਸੰਗਤਪੁਰਾ ਰਾਗੀ ਜਥਾ, ਬਾਬਾ ਗੁਰਬੀਰ ਸਿੰਘ ਆਕੜੀ ਵਾਲੇ,ਬਾਬਾ ਧਰਮ ਸਿੰਘ ਧੰਗੇੜੇ ਵਾਲੇ ਬਾਬਾ ਪਰਮਜੀਤ ਸਿੰਘ ਖੇੜੀ ਮਾਨੀਆਂ ਵਾਲੇ ਅਤੇ ਹੋਰ ਵੱਡੀ ਗਿਣਤੀ ਵਿੱਚ ਰਾਗੀ ਢਾਡੀ ਪ੍ਰਚਾਰਕਾਂ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਅਤੇ ਗੁਰਮਤ ਵਿਚਾਰਾਂ ਰਾਹੀਂ ਗੁਰੂ ਚਰਨਾਂ ਨਾਲ ਜੋੜ੍ਹਨਾਂ ਕੀਤਾ ਸਮਾਗਮ ਦੀ ਸੰਪੂਰਨਤਾ ਮੌਕੇ ਸੰਤ ਬਾਬਾ ਜਸਬੀਰ ਸਿੰਘ ਮੂੰਡਖੇੜ੍ਹੇ ਵਾਲਿਆਂ ਨੇ ਪਹੁੰਚੇ ਸੰਤਾਂ ਮਹਾਂਪੁਰਖਾਂ,ਰਾਗੀ,ਢਾਡੀ ਪ੍ਰਚਾਰਕਾਂ ਅਤੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਸਮਾਗਮ ਦੌਰਾਨ ਸਟੇਜ ਸਕੱਤਰ ਦੀ ਸੇਵਾ ਬਾਬਾ ਸਤਨਾਮ ਸਿੰਘ ਅਤੇ ਭਾਈ ਬਲਵਿੰਦਰ ਸਿੰਘ ਵੱਲੋਂ ਬਾਖੂਬੀ ਨਿਭਾਈ ਗਈ | ਇਸ ਮੌਕੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਪਹੁੰਚ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ |
  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *