ਜੋੜ ਮੇਲੇ ਦੇ ਦੂਜੇ ਦਿਨ ਪ੍ਰਬੰਧਕ ਕਮੇਟੀ ਵੱਲੋਂ ਲੋੜਵੰਦ ਲੜਕੀਆਂ ਦੇ ਵਿਆਹ ਕੀਤੇ ਗਏ

Spread the love
 ਕਪੂਰਥਲ , 17 ਜੁਲਾਈ  (ਕੌੜਾ)- ਬਾਬਾ ਸ਼ਾਹ ਹੁਸੈਨ ਜੀ ਦਾ ਸਲਾਨਾ ਤਿੰਨ ਰੋਜ਼ਾ ਜੋੜ ਮੇਲਾ ਪ੍ਰਬੰਧਕ ਕਮੇਟੀ ਵੱਲੋਂ ਦੇਸੀ ਸਾਊਣ ਮਹੀਨੇ ਦੀ ਇਕ, ਦੋ ਤੇ ਤਿੰਨ ਤਰੀਕ ਨੂੰ ਕਰਵਾਇਆ ਜਾਂਦਾ ਹੈ। ਮਹੀਨੇ ਦੇ ਜੇਠੇ ਵੀਰਵਾਰ ਨੂੰ ਚੂਰਮਿਆਂ ਦੀ ਰਸਮ ਹੁੰਦੀ ਹੈ। ਜਿਨ੍ਹਾਂ ਲੋਕਾਂ ਦੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਹਨ। ਉਹ ਆਪਣੇ ਬੱਚਿਆਂ ਸਮੇਤ ਵਾਜਿਆਂ ਗਾਜਿਆਂ ਨਾਲ ਪੀਰ ਦੇ ਦਰਬਾਰ ਤੇ ਚੂਰਮੇ ਚੜਾਉਣ  ਆਉਂਦੇ ਹਨ।  ਜੋੜ ਮੇਲੇ ਦੇ ਦੂਜੇ ਦਿਨ ਪ੍ਰਬੰਧਕ ਕਮੇਟੀ ਵੱਲੋਂ ਲੋੜਵੰਦ ਲੜਕੀਆਂ ਦੇ ਵਿਆਹ ਕੀਤੇ ਗਏ। ਗੁਰਦੁਆਰਾ ਸ੍ਰੀ ਗੁਰੂ ਅਮਰਦਾਸ ਨਿਹੰਗ ਸਾਊਣੀ ਵਿਖੇ ਸਿੱਖ ਗੁਰਮਰਿਆਦਾ ਨਾਲ ਵਿਆਹ ਕੀਤੇ ਗਏ, ਲਾਵਾਂ ਪੜ੍ਹਨ  ਉਪਰੰਤ ਭਾਈ ਹਰਚੰਦ ਸਿੰਘ ਦੇ ਜਥੇ ਵੱਲੋਂ ਅਨੰਦ ਸਾਹਿਬ ਦੇ ਪਾਠ ਹੋਏ। ਵਿਆਹੇ ਜੋੜਿਆਂ ਨੂੰ ਜੋੜ ਮੇਲਾ ਪ੍ਰਬੰਧਕ ਕਮੇਟੀ ਮੈਂਬਰਾਂ ਅਤੇ ਸਰਪੰਚ ਬਲਵਿੰਦਰ ਸਿੰਘ ਲੱਡੂ ਨੇ ਅਸ਼ੀਰਵਾਦ ਦਿੰਦਿਆਂ ਉਨਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਸਾਰੀਆਂ  ਬੱਚੀਆਂ ਨੂੰ ਘਰ ਦੀ ਵਰਤੋਂ ਵਾਲਾ ਲੋਂੜੀਦਾ ਸਮਾਨ ਦਿੱਤਾ ਗਿਆ। ਇਸ ਮੌਕੇ ਤੇ ਪ੍ਰਬੰਧਕ ਕਮੇਟੀ ਮੈਂਬਰਾਂ ਵਿੱਚ ਅਜੈਬ ਸਿੰਘ ਜਰਮਨ, ਮਨਜੀਤ ਸਿੰਘ ਬੱਬ‌, ਰੁਪਿੰਦਰਜੀਤ ਸਿੰਘ ਸੇਠੀ, ਪਰਮਿੰਦਰ ਸਿੰਘ ਪੱਪੂ, ਸਿਕੰਦਰ ਸਿੰਘ ਰਿੱਕੀ, ਸੁੱਖਾ ਤੁੜ, ਲਖਵਿੰਦਰ ਸਿੰਘ ਰਤਨਪਾਲ‌, ਭੂਸ਼ਨ ਮੜੀਆ, ਭਗਵੰਤ ਸਿੰਘ ਵਿਰਕ ‌, ਸਰਜੀਤ ਸਿੰਘ, ਸੰਤੋਖ ਸਿੰਘ ਥਿੰਦ, ਚਰਨਜੀਤ ਸਿੰਘ ਸਾਬਕਾ ਬੀ ਪੀ ਈ ਓ ਧੀਰਜ ਮੜੀਆ, ਬਾਬਾ ਗਣੇਸ਼ ਸਿੰਘ ਨਿਹੰਗ, ਕੁਲਦੀਪ ਸਿੰਘ ਚੰਦੀ, ਮਨਜੀਤ ਸਿੰਘ ਲਾਲੀ, ਹਰਜੀਤ ਸਿੰਘ ਰਾਣਾ, ਸਰਵਣ ਸਿੰਘ ਬਾਵਾ ‌, ਜਸਵਿੰਦਰ ਸਿੰਘ ਸੋਨੂ, ਸਤਨਾਮ ਸਿੰਘ ਸੱਤਾ, ਤਜਿੰਦਰ ਸਿੰਘ ਭਾਰਜ, ਜਤਿੰਦਰ ਸਿੰਘ ਡਿਪਟੀ, ਦਵਿੰਦਰ ਹੋਟੀ, ਨਵੀਂ ਮੜੀਆ, ਕੀਰਤਨ ਪਾਲ ਸਿੰਘ ਸੰਧੂ ਧੀਰੇ ਜੀ ਸ਼ਰਮਾ ਮੈਂਬਰ, ਸੋਨੂ ਖੰਭ ਟਿੱਬਾ, ਗੁਰਮੁਖ ਸਿੰਘ ਅਤੇ ਤਰਸੇਮ ਸਿੰਘ ਸਪੀਕਰ ਵਾਲੇ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।
  • Related Posts

    ਪ੍ਰਕਾਸ਼ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਦਿਹਾੜੇ ਨੂੰ ਸਮਰਪਿਤ  6ਵਾਂ ਸੈਮੀਨਾਰ ਅੱਜ 

    Spread the love

    Spread the love ਕਪੂਰਥਲਾ, 11 ਜੁਲਾਈ ( ਕੌੜਾ )- ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਬਾਣੀ ਵਿਚਾਰ ਚੇਤਨਾ ਮੰਚ ਰਜਿ ਪੰਜਾਬ ਵਲੋਂ ਕਰਵਾਏ ਜਾ ਰਹੇ ਸੈਮੀਨਾਰਾਂ…

    ਸਾਂਝਾ ਮੁਲਾਜ਼ਮ ਮੰਚ ਦੇ ਝੰਡੇ ਹੇਠ ਸੈਂਕੜੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੇ ਦਫ਼ਤਰ ਦਾ ਘਿਰਾਓ

    Spread the love

    Spread the loveਸ਼੍ਰੀ ਮੁਕਤਸਰ ਸਾਹਿਬ, 11 ਜੁਲਾਈ ( ਮਨਪ੍ਰੀਤ ਮੋਨੂੰ ) – ਸਾਂਝਾ ਮੁਲਾਜ਼ਮ ਮੰਚ ਪੰਜਾਬ ਅਤੇ ਸਾਂਝੀ ਤਾਲਮੇਲ ਕਮੇਟੀ ਵੱਲੋਂ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਦੀ ਪੂਰਤੀ ਲਈ ਵਿੱਢੇ…

    Leave a Reply

    Your email address will not be published. Required fields are marked *